ਇੰਦੌਰ ਟੈਸਟ ‘ਚ ਭਾਰਤ ਦੀ ਮਜ਼ਬੂਤ ਸ਼ੁਰੂਆਤ, ਕੋਹਲੀ ਨੇ ਜੜਿਆ ਸੈਂਕੜਾ

4ਇੰਦੌਰ  : ਵਿਰਾਟ ਕੋਹਲੀ ਦੇ ਸੈਂਕੜੇ ਦੀ ਬਦੌਲਤ ਭਾਰਤੀ ਟੀਮ ਨੇ ਇੰਦੌਰ ਟੈਸਟ ਮੈਚ ਵਿਚ ਆਪਣੀ ਮਜ਼ਬੂਤ ਸ਼ੁਰੂਆਤ ਕੀਤੀ ਹੈ। ਪਹਿਲੇ ਦਿਨ ਦੀ ਖੇਡ ਖ਼ਤਮ ਹੋਣ ਸਮੇਂ ਵਿਰਾਟ ਕੋਹਲੀ 103 ਅਤੇ ਅਜੰਕਿਆ ਰਹਾਨੇ 79 ਦੌੜਾਂ ਬਣਾ ਕੇ ਕ੍ਰੀਜ਼ ‘ਤੇ ਸਨ। ਇਸ ਜੋੜੀ ਨੇ 167 ਦੌੜਾਂ ਦੀ ਭਾਈਵਾਲ ਪਾਰੀ ਖੇਡ ਕੇ ਭਾਰਤ ਨੂੰ 267 ਦੌੜਾਂ ਤੱਕ ਪਹੁੰਚਾ ਦਿੱਤਾ। ਇਸ ਤੋਂ ਪਹਿਲਾਂ ਭਾਰਤ ਨੇ ਨਿਊਜ਼ੀਲੈਂਡ ਖਿਲਾਫ਼ ਇੰਦੌਰ ਟੈਸਟ ਮੈਚ ਵਿਚ ਇਕ ਵਾਰ ਫਿਰ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ। ਭਾਰਤ ਨੂੰ ਮੁਰਲੀ ਵਿਜੇ ਦੇ ਰੂਪ ਵਿਚ ਪਹਿਲਾ ਝਟਕਾ ਉਸ ਸਮੇਂ ਲੱਗਿਆ ਜਦੋਂ ਭਾਰਤ ਦਾ ਸਕੋਰ 26 ਹੀ ਹੋਇਆ ਸੀ। ਮੁਰਲੀ ਨੇ 10 ਦੌੜਾਂ ਦੀ ਪਾਰੀ ਖੇਡੀ, ਜਦੋਂ ਕਿ ਲੰਬੇ ਸਮੇਂ ਬਾਅਦ ਮੌਕਾ ਮਿਲਣ ਤੋਂ ਬਾਅਦ ਟੀਮ ਵਿਚ ਵਿਚ ਵਾਪਸੀ ਕਰਨ ਵਾਲੇ ਗੌਤਮ ਗੰਭੀਰ 29 ਦੌੜਾਂ ਤੇ ਆਊਟ ਹੋਇਆ। ਇਸ ਤੋਂ ਇਲਾਵਾ ਚੇਤੇਸ਼ਵਰ ਪੁਜਾਰਾ ਨੇ 41 ਦੌੜਾਂ ਦੀ ਪਾਰੀ ਖੇਡੀ।
ਨਿਊਜ਼ੀਲੈਂਡ ਵਲੋਂ ਬੋਲਟ, ਪਟੇਲ ਅਤੇ ਸੇਨਟਨਰ ਨੇ 1-1 ਵਿਕਟ ਹਾਸਲ ਕੀਤੀ। ਜ਼ਿਕਰਯੋਗ ਹੈ ਕਿ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਵਿਚ ਭਾਰਤ 2-0 ਨਾਲ ਅੱਗੇ ਹੈ।

LEAVE A REPLY