6ਪੋਰਟ ਓ ਪ੍ਰਿੰਸ  : ਯੂਰਪੀ ਦੇਸ਼ ਹੈਤੀ ਅਤੇ ਕਿਊਬਾ ਵਿਚ ਆਏ ਭਿਆਨਕ ਤੂਫਾਨ ‘ਮੈਥਿਊ’ ਕਾਰਨ ਜਿਥੇ ਵੱਡੀ ਪੱਧਰ ‘ਤੇ ਮਾਲੀ ਨੁਕਸਾਨ ਹੋਇਆ ਹੈ, ਉਥੇ ਸਥਾਨਕ ਮੀਡੀਆ ਨੇ ਇਸ ਤੂਫਾਨ ਕਾਰਨ ਹੁਣ ਤੱਕ 300 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀ ਗੱਲ ਆਖੀ ਹੈ।
ਇਸ ਦੌਰਾਨ ਤੂਫਾਨ ਨੇ ਇਹਨਾਂ ਇਲਾਕਿਆਂ ਵਿਚ ਵੱਡੀ ਪੱਧਰ ‘ਤੇ ਤਬਾਹੀ ਮਚਾਈ ਹੈ। ਕਈ ਲੋਕਾਂ ਦਾ ਘਰ-ਬਾਰ ਸਭ ਕੁਝ ਢਹਿ ਢੇਰੀ ਹੋ ਗਿਆ ਹੈ ਅਤੇ ਕਈ ਇਮਾਰਤਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ। ਇਸ ਦੌਰਾਨ ਇਹਨਾਂ ਸੂਬਿਆਂ ਵਿਚ ਬਚਾਅ ਅਤੇ ਰਾਹਤ ਕਾਰਜ ਜੰਗੀ ਪੱਧਰ ‘ਤੇ ਜਾਰੀ ਹਨ। ਬਿਜਲੀ ਵਿਵਸਥਾ ਠੱਪ ਹੋ ਗਈ ਹੈ ਅਤੇ ਲੱਖਾਂ ਹੀ ਲੋਕ ਬੇਘਰ ਹੋ ਗਏ ਹਨ।
ਅਧਿਕਾਰੀਆਂ ਨੇ ਮੌਤਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਪ੍ਰਗਟ ਕੀਤਾ ਹੈ। ਇਸ ਦੌਰਾਨ ਇਹ ਤੂਫਾਨ ਹੁਣ ਹੈਤੀ ਅਤੇ ਕਿਊਬਾ ਵਿਚ ਤਬਾਹੀ ਮਚਾਉਣ ਤੋਂ ਬਾਅਦ ਅਮਰੀਕਾ ਵੱਲ ਚੱਲ ਪਿਆ ਹੈ।

LEAVE A REPLY