3-copyਚੰਡੀਗਡ਼੍ਹ -ਹਲਕਾ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਬਾਦਲ ਸਰਕਾਰ ਵੱਲੋਂ ਸਰਹੱਦੀ ਖੇਤਰ ਦੇ ਲੋਕਾਂ ਨੂੰ ਮੁਡ਼ ਤੋਂ ਆਪਣੇ ਘਰ ਜਾਣ ਦੇ ਆਦੇਸ਼ਾਂ ਤੇ ਤਿੱਖਾ ਹਮਲਾ ਕੀਤਾ | ਉਹਨਾਂ ਕਿਹਾ ਕਿ ਅਜੇ ਤੱਕ ਸਰਕਾਰ ਲੋਕਾਂ ਨੂੰ ਇਹ ਵੀ ਨਹੀਂ ਦੱਸ ਸਕੀ ਕਿ ਬਾਰਡਰ ਏਰੀਏ ਦੇ ਲੋਕਾਂ ਨੂੰ ਘਰ ਖਾਲੀ ਕਰਾਉਣ ਦੇ ਹੁਕਮ ਸਰਕਾਰ ਨੂੰ ਕਿਸਨੇ ਦਿੱਤੇ ਸਨ ਅਤੇ ਹੁਣ ਇਹ ਹੁਕਮ ਜਾਰੀ ਕਰ ਦਿੱਤੇ ਹਨ ਕਿ ਲੋਕ ਆਪਣੇ ਘਰਾਂ ਨੂੰ ਵਾਪਸ ਜਾ ਸਕਦੇ ਹਨ |
ਸ. ਰੰਧਾਵਾ ਨੇ ਕਿਹਾ ਕਿ ਇਸ ਸਾਰੀ ਕਾਰਵਾਈ ਵਿੱਚ ਬਾਰਡਰ ਏਰੀਏ ਦੇ ਲੋਕਾਂ ਦੀ ਜੋ ਮਾਨਸਿਕ, ਸਰੀਰਕ ਖੱਜਲ ਖੁਆਰੀ ਅਤੇ ਆਰਥਿਕ ਨੁਕਸਾਨ ਹੋਇਆ ਹੈ ਉਸ ਦਾ ਕੌਣ ਜ਼ਿੰਮੇਵਾਰ ਹੈ ? ਕੀ ਅਕਾਲੀ ਬੀ ਜੇ ਪੀ ਸਰਕਾਰ ਇਸ ਦੀ ਜ਼ਿੰਮੇਵਾਰੀ ਆਪਣੇ ਸਿਰ ਲਵੇਗੀ ?
ਉਹਨਾਂ ਅੱਗੇ ਕਿਹਾ ਕਿ ਬਾਰਡਰ ਏਰੀਏ ਦੇ ਸਕੂਲਾਂ ਨੂੰ ਬੰਦ ਕਰਵਾ ਦਿੱਤਾ ਗਿਆ ਜਿਸ ਕਰਕੇ ਬੱਚਿਆਂ ਦੀ ਪਡ਼੍ਹਾਈ ਖਰਾਬ ਹੋਈ | ਇਸ ਤੋਂ ਇਲਾਵਾ ਔਰਤਾਂ ਅਤੇ ਬੱਚਿਆਂ  ਨੂੰ ਘਰਾਂ ਤੋਂ ਬਾਹਰ ਰਾਹਤ ਕੈਂਪਾਂ ਵਿੱਚ ਲੈ ਕੇ ਜਾਣ ਵੇਲੇ ਜੋ ਮਾਨਸਿਕ ਪ੍ਰੇਸ਼ਾਨੀ ਹੋਈ ਅਤੇ ਇਸ ਤੋਂ ਇਲਾਵਾ ਲੋਕਾਂ ਵੱਲੋਂ ਆਪਣੇ ਆਪਣੇ ਸਾਧਨਾਂ ਰਾਹੀਂ ਤੇਲ ਫੂਕ ਕੇ ਕਈ ਕਈ ਕਿਲੋਮੀਟਰ ਜਾਣਾ ਪਿਆ ਉਸ ਦੀ ਭਰਪਾਈ ਕੌਣ ਕਰੇਗਾ | ਕਿਓਂਕਿ ਬੀ ਐਸ ਐੱਫ ਵੱਲੋਂ ਕਿਹਾ ਗਿਆ ਹੈ ਕਿ ਉਹਨਾਂ ਨੇ ਸਰਹੱਦੀ ਲੋਕਾਂ ਨੂੰ ਪਿੰਡ ਛੱਡਣ ਲੈ ਕੋਈ ਆਰਡਰ ਨਹੀਂ ਦਿੱਤੇ ਸਨ | ਇਸ ਤੋਂ ਸਾਫ ਨਜ਼ਰ ਆਉਂਦਾ ਹੈ ਕਿ ਸੂਬੇ ਦੀ ਸਰਕਾਰ ਨੇ ਵੋਟਾਂ ਨੇਡ਼ੇ ਆਉਂਦੀਆਂ ਦੇਖ ਅਤੇ ਆਪਣੀਆਂ ਨਾਕਾਮਯਾਬੀਆਂ ਵੱਲੋਂ ਲੋਕਾਂ ਦਾ ਧਿਆਨ ਹਟਾਉਣ ਵਾਸਤੇ ਇਹ ਸਾਰਾ ਡਰਾਮਾਂ ਕੀਤਾ ਸੀ |
ਇਸ ਕਰਕੇ ਬਾਰਡਰ ਏਰੀਏ ਦੇ ਪਿੰਡਾਂ ਦੇ ਲੋਕਾਂ ਦੇ ਹੋਏ ਨੁਕਸਾਨ ਦੀ ਭਰਪਾਈ ਪੰਜਾਬ ਸਰਕਾਰ ਕਰੇ |

LEAVE A REPLY