7ਪਟਿਆਲਾ  : ਸੀਨੀਅਰ ਕਾਂਗਰਸ ਆਗੂ ਅਤੇ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਨੇ ਬਰਤਾਨੀਆ ਵਿੱਚ ਵਸਦੇ ਪੰਜਾਬੀ ਭਾਈਚਾਰੇ ਅੰਦਰ ਭਾਰਤ-ਪਾਕਿਸਤਾਨ ਦਰਮਿਆਨ ਸੰਭਾਵੀ ਜੰਗ ਨੂੰ ਲੈ ਕੇ ਉਪਜੇ ਖਦਸੇ ਨੂੰ ਮੂਲੋਂ ਨਕਾਰਿਆ|
“ਯਕੀਨ ਰੱਖੋ, ਦੋਹਾਂ ਦੇਸ਼ਾਂ ਵਿੱਚ ਕੋਈ ਜੰਗ ਨਹੀਂ ਹੋਵੇਗੀ”, ਉਹਨਾਂ ਬੀਤੇ ਦਿਨ ਗਲਾਸਗੋ ਵਿਖੇ ਪਰਵਾਸੀ ਪੰਜਾਬੀਆਂ ਨਾਲ ਵਿਚਾਰ ਵਟਾਂਦਰੇ ਦੌਰਾਨ ਸਵਾਲਾਂ ਅਤੇ ਸ਼ੰਕਿਆਂ ਬਾਰੇ ਜਵਾਬ ਦਿੰਦਿਆਂ ਕਿਹਾ| ਉਹਨਾਂ ਦੱਸਿਆ ਕਿ ਬੀ.ਜੇ.ਪੀ ਸਰਕਾਰ ਰਾਜਨੀਤਿਕ ਲਾਹਾ ਲੈਣ ਲਈ ਜੰਗ ਦੀ ਸੰਭਾਵਨਾ ਦਾ ਬੇ^ਲੋੜਾ ਖੌਫ ਪੈਦਾ ਕਰ ਰਹੀ ਹੈ|
ਉਹਨਾਂ ਨੇ ਪੰਜਾਬੀ ਪਰਵਾਸੀਆਂ ਨੂੰ ਇਹ ਯਕੀਨ ਬਣਾਉਣ ਲਈ ਜੋਰ ਦਿੱਤਾ ਕਿ ਉਹ ਕਾਂਗਰਸ ਦੀ ਮਦਦ ਕਰਨ ਕਿਉਂਕਿ ਇਹ ਪੰਜਾਬ ਦੀ ਹੋਂਦ ਦਾ ਸਵਾਲ ਹੈ| “ਪੰਜਾਬ ਦੀ ਸਮਾਜਿਕ, ਆਰਥਿਕ, ਕਿਰਸਾਨੀ ਅਤੇ ਉਦਯੋਗਿਕ ਹੋਂਦ ਇਸ ਵੇਲੇ ਦਾਅ ਤੇ ਲੱਗੀ ਹੋਈ ਹੈ”, ਉਹਨਾਂ ਪੰਜਾਬੀ ਪਰਵਾਸੀਆਂ ਦੇ ਭਰਵੇ ਇੱਕਠ ਨੂੰ ਵੇਰਵਿਆਂ ਨਾਲ ਅਗਾਹ ਕੀਤਾ|
ਉਹਨਾਂ ਵਿਸਥਾਰ ਨਾਲ ਦੱਸਿਆ ਕਿ ਕੇਵਲ ਤੇ ਕੇਵਲ ਕਾਂਗਰਸ ਪਾਰਟੀ ਹੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਨੂੰ ਪਿਛਲੇ 10 ਸਾਲਾਂ ਦੀ ਸ.ਅ.ਦ.^ਬੀ.ਜੇ.ਪੀ ਦੇ ਕ੍ਹੁਾ੍ਹਨ ਕਾਰਨ ਪੈਦਾ ਹੋਈਆਂ ਭੈੜੀਆਂ ਪਰਸਥਿਤੀਆਂ ਵਿੱਚੋਂ ਕੱਢ ਸਕਦੀ ਹੈ| ਉਹਨਾਂ ਕਿਹਾ ਕਿ ਜਿੱਥੇ ਪੰਜਾਬ ਦੀ ਆਰਥਿਕਤਾ ਨੂੰ ਨ੍ਹਟ ਕੀਤਾ ਗਿਆ ਹੈ, ਉਥੇ ਅਕਾਲੀਆਂ ਨੇ ਨੌਜਵਾਨ ਪੰਜਾਬੀਆਂ ਦੀ ਇੱਕ ਸਮੁਚੀ ਪੀੜ੍ਹੀ ਨੂੰ ਨ੍ਿਹਆਂ ਵਿੱਚ ਗਲਤਾਨ ਕਰਕੇ ਪੰਜਾਬ ਨੂੰ ਸਮਾਜਿਕ ਤੌਰ ਤੇ ਬਰਬਾਦ ਕੀਤਾ ਹੈ|
ਪ੍ਰਨੀਤ ਕੌਰ ਨੇ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਲੁਭਾਊ ਸਬ੦^ਬਾਗਾਂ ਤੋਂ ਵੀ ਸੁਚੇਤ ਕਰਦਿਆਂ ਕਿਹਾ ਕਿ “ਆਪ ਤੋਂ ਬਚਣਾ ਬਹੁਤ ਜਰੂਰੀ ਹੈ; ਤੁਸੀਂ ਦੇਖ ਲਿਆ ਹੈ ਕਿ ਦਿਲੀ ਵਿੱਚ ਇਹਨਾਂ ਨੇ ਕੀ ਗੁਲ ਖਿਲਾਏ ਹਨ, ਤੁਸੀਂ ਆਪਣੇ ਦਿਲੀ ਵਿੱਚ ਰਹਿੰਦੇ ਦੋਸਤਾਂ, ਰਿਸ਼ਤੇਦਾਰਾਂ ਤੋਂ ਪਤਾ ਕਰੋ; ਜੋ ਨੁਕਸਾਨ ਪੰਜਾਬ ਦਾ ਅਕਾਲੀਆਂ ਨੇ 10 ਸਾਲਾਂ ‘ਚ ਕੀਤਾ, ‘ਆਪ* ਨੇ ਉਹ ਦਿਲੀ ‘ਚ ਇੱਕੋ ਸਾਲ ਵਿੱਚ ਕਰ ਦਿੱਤਾ”|
ਸਾਬਕਾ ਵਿਦੇਸ਼ ਰਾਜ ਮੰਤਰੀ ਨੇ ਪੰਜਾਬੀ ਪਰਵਾਸੀਆਂ ਦੇ ਮਨਾਂ ‘ਚ ਭਾਰਤ^ਪਾਕ ਦਰਮਿਆਨ ਸੰਭਾਵੀ ਲੜਾਈ ਬਾਰੇ ਪੈਦਾ ਹੋਏ ਖਦਸਿਆਂ ਨੂੰ ਭੀ ਦੂਰ ਕੀਤਾ| ਉਹਨਾਂ ਕਿਹਾ ਕਿ ਇਹ ਗੱਲ ਬਿਲਕੁਲ ਦਰੁਸਤ ਹੈ ਕਿ ਪਾਕਿਸਤਾਨ ਅਤਵਾਦੀਆਂ ਨੂੰ ਸਿਖਲਾਈ ਦੇ ਕੇ ਭਾਰਤੀ ਸੀਮਾ ਅੰਦਰ ਭੇਜਦਾ ਹੈ, ਪ੍ਰਤੂੰ ਸਾਡੀ ਫੌਜ ਨੇ ਉਸਨੂੰ ਮੂੰਹ ਤੋੜ ਜਵਾਬ ਦੇ ਦਿੱਤਾ ਹੈ|
ਪਰ ਪ੍ਰਨੀਤ ਕੌਰ ਨੇ ਖੇਦ ਪ੍ਰਗਟ ਕੀਤਾ ਕਿ ਬੀ.ਜੇ.ਪੀ ਸਰਕਾਰ ਜੰਗ ਦਾ ਮਾਹੌਲ ਦਿਖਾ ਕਿ ਬੇ^ਲੋੜਾ ਰਾਜਨੀਤਿਕ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੀ ਹੈ| “ਪੰਜਾਬ ਦੇ ਸਰਹੱਦੀ ਪਿੰਡਾਂ ਚੋਂ ਹਜਾਰਾਂ ਲੋਕਾਂ ਤੋਂ ਘਰ ਖਾਲੀ ਕਰਵਾ ਲਏ ਗਏ ਹਨ ਜਦ ਕਿ ਲੜਾਈ ਦਾ ਕੋਈ ਸੰਕੇਤ ਨਹੀਂ ਅਤੇ ਨਾ ਹੀ ਇਹ ਕਦੇ ਹੋਵੇਗੀ” ਉਹਨਾਂ ਦ੍ਰਿੜਤਾ ਨਾਲ ਕੈਪਟਨ ਅਮਰਿੰਦਰ ਸਿੰਘ ਦੇ ਸਰਹੱਦੀ ਇਲਾਕਿਆਂ ਦੇ ਦੌਰੇ ਦਾ ਹਵਾਲਾ ਦਿੰਦਿਆਂ ਜਾਣਕਾਰੀ ਦਿੱਤੀ| ਉਹਨਾਂ ਕਿਹਾ ਕਿ ਸੱਤਾਧਾਰੀ ਪਾਰਟੀ ਨੂੰ ਸਾਡੀ ਫੌਜ ਦੀਆਂ ਪ੍ਰਾਪਤੀਆਂ ਦਾ ਆਪਣੇ ਸਿਰ ਸਿਹਰਾ ਲੈਣ ਦਾ ਯਤਨ ਕਰਨਾ ਸ਼ੋਭਾ ਨਹੀਂ ਦਿੰਦਾ|

LEAVE A REPLY