5ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਝੋਨੇ ਦੀ ਖ੍ਰੀਦ ਸਮੇਂ ਸਿਰ ਪੁਖਤਾ ਕਰਨ ‘ਚ ਨਾਕਾਮ ਰਹੀ ਬਾਦਲ ਸਰਕਾਰ ਆਪਣੀਆਂ ਨਾਕਾਮੀਆਂ ਰਾਹੀਂ ਕਿਸਾਨਾਂ ਨੂੰ ਖੁਦਕੁਸ਼ੀਆਂ ਵੱਲ ਧਕੇਲ ਰਹੀ ਹੈ।
ਇਥੇ ਜ਼ਾਰੀ ਬਿਆਨ ‘ਚ ਕੈਪਟਨ ਅਮਰਿੰਦਰ ਨੇ ਕਿਹਾ ਕਿ ਅਸੀਂ ਆਪਣੀ ਪੰਜਾਬ ਐਕਸਪ੍ਰੈਸ ਮੁਹਿੰਮ ਨੂੰ ਰੋਕ ਦਿੱਤਾ ਹੈ ਅਤੇ ਉਨ੍ਹਾਂ ਨੇ ਸਰਹੱਦੀ ਇਲਾਕਿਆਂ ਦੇ ਸਾਰੇ ਆਗੂਆਂ ਤੇ ਵਰਕਰਾਂ ਨੂੰ ਝੋਨੇ ਦੀ ਖ੍ਰੀਦ ‘ਚ ਕਿਸਾਨਾਂ ਦੀ ਮਦੱਦ ਕਰਨ ਲਈ ਕਿਹਾ ਹੈ।
ਉਨ੍ਹਾਂ ਨੇ ਐਲਾਨ ਕੀਤਾ ਕਿ ਉਹ 10 ਅਕਤੂਬਰ ਤੋਂ ਵਿਅਕਤੀਗਤ ਤੌਰ ‘ਤੇ ਅੰਮ੍ਰਿਤਸਰ-ਤਰਨਤਾਰਨ ਜ਼ਿਲ੍ਹੇ ਦੇ ਸਰਹੱਦੀ ਪਿੰਡ ‘ਚ ਠਹਿਰ ਰਹੇ ਹਨ, ਤਾਂ ਜੋ ਭਾਰਤ ਦੀ ਸਰਜੀਕਲ ਸਟ੍ਰਾਇਕ ਤੋਂ ਬਾਅਦ ਬਿਨ੍ਹਾਂ ਕਾਰਨ ਖਾਲ੍ਹੀ ਕਰਵਾਏ ਗਏ ਪਿੰਡਾਂ ਦੇ ਕਿਸਾਨਾਂ ਦੀ ਫਸਲਾਂ ਦੀ ਮੰਡੀ ‘ਚ ਪਹੁੰਚ ਪੁਖਤਾ ਕੀਤੀ ਜਾ ਸਕੇ ਅਤੇ ਉਹ ਬਿਨ੍ਹਾਂ ਕਿਸੇ ਪ੍ਰੇਸ਼ਾਨੀ ਖ੍ਰੀਦੀ ਜਾਵੇ।
ਇਸ ਲੜੀ ਹੇਠ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕਿਸਾਨਾਂ ਦੀਆਂ ਸਮੱਸਿਆਵਾਂ ਹੱਲ ਕਰਨ ਤੋਂ ਇਨਕਾਰ ਕੀਤੇ ਜਾਣ ਦੀ ਜ਼ੋਰਦਾਰ ਨਿੰਦਾ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਸਾਨਾਂ ਨੂੰ ਮਾੜੇ ਹਾਲਾਤਾਂ ਤੋਂ ਬਚਾਉਣ ਖਾਤਿਰ ਉਨ੍ਹਾਂ ਦੀਆਂ ਸਮੱਸਿਆਵਾਂ ਤੁਰੰਤ ਸੁਲਝਾਏ ਜਾਣ ਦੀ ਮੰਗ ਕੀਤੀ ਹੈ।
ਸਾਬਕਾ ਮੁੱਖ ਮੰਤਰੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀਆਂ ਜਾਨਾਂ ਲੈਣ ਵਰਗਾ ਗੰਭੀਰ ਕਦਮ ਨਾ ਚੁੱਕਣ। ਉਨ੍ਹਾਂ ਨੇ ਪ੍ਰੇਸ਼ਾਨੀਆ ਦਾ ਸਾਹਮਣਾ ਕਰ ਰਹੇ ਸੂਬੇ ਦੇ ਕਿਸਾਨਾਂ ਨੂੰ ਵਾਅਦਾ ਕੀਤਾ ਹੈ ਕਿ ਸਿਰਫ ਕੁਝ ਮਹੀਨਿਆਂ ਦੀ ਗੱਲ ਰਹਿ ਗਈ ਹੈ, ਜਦੋਂ ਬਾਦਲ ਸਰਕਾਰ ਦਾ ਸਫਾਇਆ ਹੋ ਜਾਵੇਗਾ। ਕਾਂਗਰਸ ਦੇ ਸੱਤਾ ‘ਚ ਆਉਂਦਿਆਂ ਹੀ ਉਨ੍ਹਾਂ ਦੇ ਦੁੱਖਾਂ ਦਾ ਤੁਰੰਤ ਅੰਤ ਹੋ ਜਾਵੇਗਾ।
ਬੀਤੇ ਸਾਲ 500 ਤੋਂ ਵੱਧ ਕਰਜੇ ਹੇਠਾਂ ਦੱਬੇ ਸੂਬੇ ਦੇ ਕਿਸਾਨਾਂ ਖੁਦਕੁਸ਼ੀਆਂ ਕਰ ਚੁੱਕੇ ਹਨ, ਜਦਕਿ ਇਸ ਸਾਲ ਦਰਜਨਾਂ ਅਜਿਹੇ ਕਦਮ ਚੁੱਕ ਚੁੱਕੇ ਹਨ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਕਿਸਾਨਾਂ ਦੀਆਂ ਜ਼ਿੰਦਗੀਆਂ ਨੂੰ ਦਾਅ ‘ਤੇ ਲਗਾ ਰਹੀਆਂ ਹਨ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਹੁਣ ਸੂਬੇ ਦੇ ਕਰਜੇ ਹੇਠਾਂ ਦੱਬੇ ਕਿਸਾਨ ਖ੍ਰੀਦ ਏਜੰਸੀਆਂ ਵੱਲੋਂ ਉਨ੍ਹਾਂ ਦੀਆਂ ਫਸਲਾਂ ਮੰਡੀਆਂ ‘ਚੋਂ ਚੁੱਕੇ ਜਾਣ ‘ਚ ਅਸਫਲ ਰਹਿਣ ਕਾਰਨ ਮਾੜੇ ਹਾਲਾਤਾਂ ਦਾ ਸਾਹਮਣਾ ਕਰ ਰਹੇ ਹਨ। ਜਿਨ੍ਹਾਂ ਦੇ ਦੁੱਖਾਂ ‘ਚ ਸੂਬੇ ਦੇ ਕੁਝ ਹਿੱਸਿਆਂ ‘ਚ ਪਏ ਮੀਂਹ ਨੇ ਹੋਰ ਵਾਧਾ ਕਰ ਦਿੱਤਾ ਹੈ।
ਜਦਕਿ ਸਰਹੱਦੀ ਪਿੰਡਾਂ ‘ਚ ਹਾਲਾਤ ਹੋਰ ਵੀ ਮਾੜੇ ਹਨ, ਜਿਥੇ ਬੇਵਕਤ ਤੇ ਗੈਰ ਜ਼ਰੂਰੀ ਖਾਲ੍ਹੀ ਕਰਵਾਏ ਜਾਣ ਕਾਰਨ ਅਨਾਜ ਮੰਡੀਆਂ ‘ਚ ਪਹੁੰਚਣ ‘ਚ ਦੇਰੀ ਹੋ ਰਹੀ ਹੈ, ਜਿਸਨੇ ਕਿਸਾਨਾਂ ਨੂੰ ਬਰਬਾਦੀ ਕੰਢੇ ਪਹੁੰਚਾ ਦਿੱਤਾ ਹੈ।
ਸਾਬਕਾ ਮੁੱਖ ਮੰਤਰੀ ਨੇ ਖ੍ਰੀਦ ਪ੍ਰੀਕ੍ਰਿਆ ‘ਚ ਨਾਕਾਮੀਆਂ ਦੀ ਅਲੋਚਨਾ ਕਰਦਿਆਂ ਕਿਹਾ ਹੈ ਕਿ ਖਰੀਫ ਦੀ ਫਸਲ ਦੇ ਢੇਰ ਲੱਗਣੇ ਸ਼ੁਰੂ ਹੋ ਗਏ ਹਨ, ਲੇਕਿਨ ਸੂਬੇ ਦੀਆਂ ਅਨਾਜ ਮੰਡੀਆਂ ‘ਚ ਝੌਨੇ ਦੀ ਆਮਦ ਮੁਤਾਬਕ ਖ੍ਰੀਦ ਪ੍ਰੀਕ੍ਰਿਆ ਨਹੀਂ ਚੱਲ ਰਹੀ ਹੈ। ਹਾਲਾਤ ਇਹ ਹਨ ਕਿ ਮੰਡੀਆਂ ‘ਚ ਆ ਰਹੇ ਕੁੱਲ ਝੌਨੇ ਦਾ 30 ਪ੍ਰਤੀਸ਼ਤ ਖ੍ਰੀਦਿਆ ਨਹੀਂ ਜਾ ਰਿਹਾ ਹੈ ਤੇ ਹਾਲਾਤ ਬਹੁਤ ਮਾੜੇ ਹਨ।
ਜਦਕਿ ਸਰਹੱਦੀ ਪਿੰਡਾਂ ‘ਚ ਖ੍ਰੀਦ ਪ੍ਰੀਕ੍ਰਿਆ ਦੀ ਮਾੜੀ ਹਾਲਤ ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਇਥੋਂ ਦੇ ਜ਼ਿਆਦਾਤਰ ਇਲਾਕਿਆਂ ‘ਚ ਖ੍ਰੀਦ ਪ੍ਰੀਕ੍ਰਿਆ ਹਾਲੇ ਸ਼ੁਰੂ ਨਹੀਂ ਹੋ ਸਕੀ ਹੈ, ਜਿਸ ਨੇ ਕਿਸਾਨਾਂ ਦੇ ਭਵਿੱਖ ‘ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸ਼ਾਸਨਕਾਲ ਦੌਰਾਨ ਮੰਡੀਆਂ ‘ਚੋਂ ਉਸੇ ਦਿਨ ਅਨਾਜ ਦੀ ਢੁਲਾਈ ਹੋ ਜਾਂਦੀ ਸੀ ਤੇ 24 ਘੰਟਿਆਂ ਅੰਦਰ ਪੈਸਿਆਂ ਦੀ ਅਦਾਇਗੀ ਕਰ ਦਿੱਤੀ ਜਾਂਦੀ ਸੀ। ਲੇਕਿਨ ਬਾਦਲ ਸਰਕਾਰ ਕੇਂਦਰ ਦੇ ਲੋਨ ਦੀ ਖ੍ਰੀਦ ਵਾਸਤੇ ਦੁਰਵਰਤੋਂ ਕਰਨ ‘ਚ ਬਹੁਤ ਵਿਅਸਤ ਹੈ। ਇਸਦਾ ਸਬੂਤ ਸੂਬਾ ਸਰਕਾਰ ਵੱਲੋਂ ਕੇਂਦਰ ਸਰਕਾਰ ਦੇ ਲੋਨ ਮੋੜਨ ਵਾਸਤੇ ਬੈਂਕਾਂ ਤੋਂ 31000 ਕਰੋੜ ਰੁਪਏ ਕਰਜ਼ਾ ਲੈਣ ਦਾ ਫੈਸਲਾ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਦੇਖਿਆ ਹੈ ਕਿ ਬਾਦਲ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਕਿਵੇਂ ਸਰਕਾਰੀ ਖਜ਼ਾਨੇ ਤੇ ਹੋਰਨਾਂ ਸਾਧਨਾਂ ਨੂੰ ਲੁੱਟ ਦੇ ਆਪਣੀਆਂ ਜੇਬ੍ਹਾਂ ਭਰ ਰਹੇ ਹਨ। ਜਿਹੜੇ ਆਪਣੇ ਵਾਸਤੇ ਦੋਲਤ ਇਕੱਠੀ ਕਰਨ ਅਤੇ ਬਿਜਨੇਸ ਚਲਾਉਣ ‘ਚ ਇੰਨੇ ਵਿਅਸਤ ਹਨ ਕਿ ਇਹ ਲੋਕਾਂ ਤੇ ਖਾਸ ਕਰਕੇ ਕਿਸਾਨਾਂ ਦੀਆਂ ਪ੍ਰੇਸ਼ਾਨੀਆਂ ਪ੍ਰਤੀ ਪੂਰੀ ਤਰ੍ਹਾਂ ਅੰਨ੍ਹੇ ਹੋ ਚੁੱਕੇ ਹਨ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਬਾਦਲ ਸਰਕਾਰ ਵੱਲੋਂ ਪੰਜਾਬ ਨੂੰ ਦੀਵਾਲੀਏਪਣ ‘ਚ ਧਕੇਲਿਆ ਜਾ ਰਿਹਾ ਹੈ। ਜਿਨ੍ਹਾਂ ਨੇ ਲੋਕਾਂ ਨੂੰ ਅਕਾਲੀ ਸਰਕਾਰ ਨੂੰ ਸੱਤਾ ‘ਚੋਂ ਬਾਹਰ ਕਰਨ ਅਤੇ ਸੂਬੇ ਨੂੰ ਤਬਾਹ ਹੋਣ ਤੋਂ ਬਚਾਉਣ ਵਾਸਤੇ ਨਿਰਣਾਂਇਕ ਵੋਟ ਦੇਣ ਦੀ ਅਪੀਲ ਕੀਤੀ ਹੈ।

LEAVE A REPLY