ਸਰਜੀਕਲ ਸਟਰਾਈਕ ‘ਤੇ ਹੋਇਆ ਵੱਡਾ ਖੁਲਾਸਾ, ਗਵਾਹਾਂ ਨੇ ਖੋਲ੍ਹੀ ਪਾਕਿਸਤਾਨ ਦੀ ਸਾਰੀ ਪੋਲ!

4ਨਵੀਂ ਦਿੱਲੀ— ਪਿਛਲੇ ਹਫਤੇ ਭਾਰਤੀ ਫੌਜ ਵੱਲੋਂ ਕੀਤੀ ਗਈ ਸਰਜੀਕਲ ਸਟਰਾਈਕ ਨਾਲ ਜੁੜਿਆ ਵੱਡਾ ਖੁਲਾਸਾ ਹੋਇਆ ਹੈ। ਪੀ. ਓ. ਕੇ. ‘ਚ ਰਹਿਣ ਵਾਲੇ ਲੋਕਾਂ ਨੇ ਪਾਕਿਸਤਾਨ ਨੂੰ ਬੇਨਕਾਬ ਕਰ ਦਿੱਤਾ ਹੈ। ਲੋਕਾਂ ਨੇ ਦਾਅਵਾ ਕੀਤਾ ਹੈ ਕਿ 29 ਸਤੰਬਰ ਦੀ ਰਾਤ ਹੋਏ ਹਮਲੇ ‘ਚ ਮਾਰੇ ਗਏ ਅੱਤਵਾਦੀਆਂ ਦੀਆਂ ਲਾਸ਼ਾਂ ਨੂੰ ਟਰੱਕ ‘ਚ ਭਰ ਕੇ ਲੈ ਜਾਇਆ ਗਿਆ ਅਤੇ ਉਨ੍ਹਾਂ ਨੂੰ ਦਫਨਾ ਦਿੱਤਾ ਗਿਆ। ਇਹ ਸਾਰਾ ਕੰਮ ਬੜੇ ਹੀ ਛੁਪੇ ਢੰਗ ਨਾਲ ਕੀਤਾ ਗਿਆ।
ਇਕ ਅੰਗਰੇਜ਼ੀ ਅਖਬਾਰ ‘ਚ ਛਪੀ ਖਬਰ ਮੁਤਾਬਕ ਇਕ ਗਵਾਹ ਨੇ ਤਾਂ ਇਹ ਵੀ ਦੱਸਿਆ ਕਿ ਅੱਤਵਾਦੀਆਂ ਦੇ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਗਿਆ। ਗਵਾਹਾਂ ਨੇ ਦੱਸਿਆ ਕਿ ਹਮਲੇ ਦੌਰਾਨ ਭਾਰੀ ਗੋਲੀਬਾਰੀ ਹੋਈ, ਜਿਸ ‘ਚ ਸਰਹੱਦ ਪਾਰ ਕਰਨ ਤੋਂ ਪਹਿਲਾਂ ਅੱਤਵਾਦੀ ਜਿਸ ਇਮਾਰਤ ‘ਚ ਰੁਕੇ ਸਨ ਉਹ ਤਬਾਹ ਹੋ ਗਈ। ਅਲ-ਹਾਵੀ ਪੁਲ ਦੇ ਦੋਹਾਂ ਪਾਸੇ ਵੱਡੇ ਧਮਾਕੇ ਹੋਏ, ਛਲਵਾਨਾ ਕੈਂਪ ‘ਚ 5-6 ਅੱਤਵਾਦੀ ਢੇਰ ਹੋਏ, ਅਥਮੁਕਾਮ ‘ਚ ਗੋਲੀਬਾਰੀ ਅਤੇ ਧਮਾਕੇ ਸੁਣੇ ਗਏ। ਇਸ ਸਾਰੇ ‘ਚ ਖਾਸ ਗੱਲ ਇਹ ਹੈ ਕਿ ਗਵਾਹਾਂ ਨੇ ਸਰਜੀਕਲ ਸਟਰਾਈਕ ਦੌਰਾਨ ਨਿਸ਼ਾਨਾ ਬਣਾਈਆਂ ਗਈਆਂ ਕੁਝ ਅਜਿਹੀਆਂ ਥਾਵਾਂ ਬਾਰੇ ਵੀ ਦੱਸਿਆ ਹੈ, ਜਿਨ੍ਹਾਂ ਨੂੰ ਭਾਰਤ ਅਤੇ ਪਾਕਿਸਤਾਨੀ ਸਰਕਾਰ ਵੱਲੋਂ ਜਨਤਕ ਨਹੀਂ ਕੀਤਾ ਗਿਆ ਸੀ।
ਮਾਰੇ ਗਏ ਅੱਤਵਾਦੀਆਂ ਨੂੰ ਟਰੱਕ ‘ਚ ਲੈ ਜਾਇਆ ਗਿਆ
ਗਵਾਹਾਂ ਮੁਤਾਬਕ ਐੱਲ. ਓ. ਸੀ. ਤੋਂ 4 ਕਿਲੋਮੀਟਰ ਦੂਰ ਦੁਧਨਿਆਲ ਨਾਮ ਨਾਲ ਛੋਟੇ ਜਿਹੇ ਪਿੰਡ ‘ਚ ਅਲ-ਹਾਵੀ ਪੁਲ ਕੋਲ ਉਨ੍ਹਾਂ ਨੇ ਹਮਲੇ ‘ਚ ਬਰਬਾਦ ਹੋਈ ਇਕ ਇਮਾਰਤ ਨੂੰ ਦੇਖਿਆ। ਅਲ-ਹਾਵੀ ਪੁਲ ਕੋਲ ਇਕ ਫੌਜੀ ਪੋਸਟ ਅਤੇ ਲਸ਼ਕਰ ਵੱਲੋਂ ਵਰਤਿਆ ਜਾਣ ਵਾਲਾ ਕੰਪਾਊਂਡ ਹੈ। ਉੱਥੇ ਦੇ ਸਥਾਨਕ ਲੋਕਾਂ ਨੇ ਦੱਸਿਆ ਕਿ ਅਲ-ਹਾਵੀ ਪੁਲ ਕੋਲ ਉਨ੍ਹਾਂ ਨੇ ਉਸ ਰਾਤ ਜ਼ਬਰਦਸਤ ਧਮਾਕੇ ਦੀਆਂ ਅਵਾਜ਼ਾਂ ਸੁਣੀਆਂ। ਲੋਕ ਇਹ ਦੇਖਣ ਲਈ ਬਾਹਰ ਨਹੀਂ ਆਏ ਕਿ ਇਹ ਕੀ ਹੋ ਰਿਹਾ ਹੈ, ਇਸ ਲਈ ਕਿਸੇ ਨੇ ਭਾਰਤੀ ਫੌਜ ਨੂੰ ਤਾਂ ਨਹੀਂ ਦੇਖਿਆ ਪਰ ਅਗਲੇ ਦਿਨ ਲਸ਼ਕਰ ਨਾਲ ਜੁੜੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ‘ਤੇ ਹਮਲਾ ਹੋਇਆ ਸੀ।
ਗਵਾਹਾਂ ਮੁਤਾਬਕ ਅਗਲੀ ਸਵੇਰ 5-6 ਲਾਸ਼ਾਂ ਨੂੰ ਟਰੱਕ ਰਾਹੀਂ ਕੋਲ ਹੀ ਨੀਲਮ ਨਦੀ ਪਾਰ ਚਲਹਾਨਾ ‘ਚ ਮੌਜੂਦ ਲਸ਼ਕਰ ਦੇ ਕੈਂਪ ‘ਚ ਲੈ ਜਾਇਆ ਗਿਆ। ਭਾਰਤੀ ਫੌਜ ਨੇ ਮਾਰੇ ਗਏ ਅੱਤਵਾਦੀਆਂ ਦੀ ਗਿਣਤੀ ਨੂੰ ਲੈ ਕੇ ਕੋਈ ਅਧਿਕਾਰਤ ਦਾਅਵਾ ਨਹੀਂ ਕੀਤਾ ਪਰ ਡੀ. ਜੀ. ਐੱਮ. ਓ. ਰਣਬੀਰ ਸਿੰਘ ਨੇ ਦੱਸਿਆ ਸੀ ਕਿ ਬਹੁਤ ਗਿਣਤੀ ‘ਚ ਅੱਤਵਾਦੀ ਅਤੇ ਉਨ੍ਹਾਂ ਨੂੰ ਸਮਰਥਨ ਦੇਣ ਵਾਲੇ ਲੋਕ ਸਰਜੀਕਲ ਸਟਰਾਈਕ ‘ਚ ਮਾਰੇ ਗਏ।
ਮਸਜਿਦ ‘ਚ ਅੱਤਵਾਦੀਆਂ ਲਈ ਪੜ੍ਹੀ ਗਈ ਨਮਾਜ਼
ਗਵਾਹਾਂ ਨੇ ਦੱਸਿਆ ਕਿ ਚਲਹਾਨਾ ਦੀ ਮਸਜਿਦ ‘ਚ ਸ਼ੁੱਕਰਵਾਰ ਦੀ ਨਮਾਜ਼ ਤੋਂ ਬਾਅਦ ਸਰਜੀਕਲ ਸਟਰਾਈਕ ‘ਚ ਮਾਰੇ ਗਏ ਅੱਤਵਾਦੀਆਂ ਦੀ ਮੌਤ ਦਾ ਬਦਲਾ ਲੈਣ ਦਾ ਸੰਕਲਪ ਲਿਆ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਲਸ਼ਕਰ ਦੇ ਲੋਕ ਉੱਥੇ ਇਕੱਠੇ ਹੋਏ ਅਤੇ ਸਰਹੱਦ ਦੀ ਰੱਖਿਆ ਨਾ ਕਰ ਪਾਉਣ ਲਈ ਪਾਕਿਸਤਾਨੀ ਫੌਜ ਨੂੰ ਲਤਾੜ ਲਾਈ। ਉਨ੍ਹਾਂ ਨੇ ਦੱਸਿਆ ਕਿ ਅੱਤਵਾਦੀਆਂ ਨੇ ਸੰਕਲਪ ਲਿਆ ਕਿ ਉਹ ਭਾਰਤ ਨੂੰ ਜਲਦੀ ਹੀ ਇਸ ਦਾ ਅਜਿਹਾ ਜਵਾਬ ਦੇਣਗੇ, ਜਿਸ ਨੂੰ ਉਹ ਕਦੇ ਨਹੀਂ ਭੁੱਲ ਪਾਉਣਗੇ।
ਇਕ ਗਵਾਹ ਨੇ ਦੱਸਿਆ ਕਿ ਖੈਰਾਤੀ ਪਿੰਡ ‘ਚ ਫੌਜ ਨੇ ਲਸ਼ਕਰ ਦੀ ਤਿੰਨ ਮੰਜ਼ਲਾ ਲੱਕੜੀ ਦੀ ਇਕ ਇਮਾਰਤ ਨੂੰ ਤਬਾਹ ਕਰ ਦਿੱਤਾ ਖੈਰਾਤੀ ਬਾਗ 2013 ਤਕ ਲਸ਼ਕਰ ਦੇ ਅਹਿਮ ਟਿਕਾਣਿਆਂ ‘ਚੋਂ ਇਕ ਸੀ। ਸਥਾਨਕ ਲੋਕਾਂ ਮੁਤਾਬਕ ਇੱਥੇ ਤਿੰਨ ਜਾਂ ਚਾਰ ਅੱਤਵਾਦੀ ਮਾਰੇ ਗਏ, ਬਾਕੀ ਗੋਲੀਬਾਰੀ ਤੋਂ ਬਾਅਦ ਕੋਲ ਦੇ ਜੰਗਲ ‘ਚ ਭੱਜ ਗਏ। ਇਕ ਨੇ ਦੱਸਿਆ ਕਿ ਉਹ ਨੀਲਮ ਘਾਟੀ ‘ਚ ਮੌਜੂਦ ਹਸਪਤਾਲ ‘ਚ ਵੀ ਗਿਆ ਸੀ, ਜਿੱਥੇ ਉਸ ਨੇ ਸੁਣਿਆ ਕਿ ਲਸ਼ਕਰ ਦੇ ਕਈ ਅੱਤਵਾਦੀ ਇਸ ਹਮਲੇ ‘ਚ ਮਾਰੇ ਗਏ ਅਤੇ ਜ਼ਖਮੀ ਹੋਏ ਪਰ ਉਨ੍ਹਾਂ ‘ਚੋਂ ਕਿਸੇ ਦੀ ਵੀ ਲਾਸ਼ ਨੂੰ ਹਸਪਤਾਲ ਦੇ ਇਲਾਕੇ ‘ਚ ਨਹੀਂ ਦਫਨਾਇਆ ਗਿਆ।

LEAVE A REPLY