1ਮੁਹਾਲੀ: “ਅਸੀਂ ਇਹ ‘ਬੁਲੰਦ ਤਿਰੰਗਾ ਯਾਤਰਾ’ ਦੇਸ਼ ਦੇ ਜਵਾਨਾਂ ਦਾ ਹੌਸਲਾ ਵਧਾਉਣ ਤੇ ਕੇਜਰੀਵਾਲ ਤੇ ਕੈਪਟਨ ਦੇ ਖ਼ਿਲਾਫ ਕਰ ਰਹੇ ਹਾਂ ਕਿਉਂਕਿ ਦੋਵੇਂ ਦੇਸ਼ ਦੀ ਫੌਜ ‘ਤੇ ਸਵਾਲ ਖੜ੍ਹੇ ਕਰ ਰਹੇ ਹਨ।” ਪੰਜਾਬ ਦੇ ਕੈਬਿਨਟ ਮੰਤਰੀ ਬਿਕਰਮ ਮਜੀਠੀਆ ਨੇ ਮੁਹਾਲੀ ਤੋਂ ‘ਬੁਲੰਦ ਤਿਰੰਗਾ ਯਾਤਰਾ’ ਦੀ ਅਗਵਾਈ ਕਰਦਿਆਂ ਇਹ ਗੱਲ ਕਹੀ ਹੈ। ਮਜੀਠੀਆ ਨੇ ਇਹ ਯਾਤਰਾ ਮੋਟਰਸਾਈਕਲਾਂ ਦੇ ਕਾਫ਼ਲੇ ਨਾਲ ਸ਼ੁਰੂ ਕੀਤੀ। ਖ਼ੁਦ ਮਜੀਠੀਆ ਵੀ ਮੋਟਰਸਾਈਕਲ ‘ਤੇ ਸਵਾਰ ਸਨ। ਇਸ ਮੌਕੇ ਸੈਂਕੜਿਆਂ ਦੀ ਗਿਣਤੀ ‘ਚ ਯੂਥ ਅਕਾਲੀ ਵਰਕਰ ਪੁੱਜੇ ਹੋਏ ਸਨ। ਇਹ ਤਿਰੰਗਾ ਯਾਤਰਾ ਮੁਹਾਲੀ ਤੋਂ ਪਟਿਆਲਾ ਤੱਕ ਜਾਵੇਗੀ।
ਮਜੀਠੀਆ ਨੇ ਕਿਹਾ ਕਿ ਕੇਜਰੀਵਾਲ ਪ੍ਰਧਾਨ ਮੰਤਰੀ ਤੋਂ ਸਰਜੀਕਲ ਸਟਰਾਈਕ ਦੇ ਸਬੂਤ ਮੰਗ ਕੇ ਨਵਾਜ਼ ਸ਼ਰੀਫ ਤੇ ਮਸ਼ੱਰਫ ਵਾਂਗ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਅਜਿਹੇ ਬਿਆਨਾਂ ਨਾਲ ਬੇਨਕਾਬ ਹੋ ਗਏ ਹਨ ਕਿ ਉਨ੍ਹਾਂ ਦੀ ਮਨ ‘ਚ ਕਿੰਨੀ ਕੁ ਦੇਸ਼ ਭਗਤੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਤਿਰੰਗਾ ਮਾਰਚ ਨਾਲ ਪੰਜਾਬ ਦੇ ਲੋਕਾਂ ਨੂੰ ਕੇਜਰੀਵਾਲ ਦੀ ਅਸਲੀਅਤ ਪਤਾ ਲੱਗੇਗੀ।
ਉਨ੍ਹਾਂ ਕਿਹਾ ਕਿ ਮੈਨੂੰ ਕੈਪਟਨ ਅਮਰਿੰਦਰ ਸਿੰਘ ਤੋਂ ਅਜਿਹੇ ਬਿਆਨਾਂ ਦੀ ਉਮੀਦ ਨਹੀਂ ਸੀ ਕਿਉਂਕਿ ਉਹ ਖ਼ੁਦ ਫੌਜੀ ਅਫਸਰ ਰਹੇ ਹਨ ਪਰ ਰਾਜਨੀਤੀ ਕਾਰਨ ਉਹ ਵੀ ਫੌਜ ‘ਤੇ ਸਵਾਲ ਖੜ੍ਹੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਵੈਸੇ ਵੀ ਪਾਕਿਸਤਾਨ ਵੱਲ ਜ਼ਿਆਦਾ ਪਿਆਰ ਹੈ ਸ਼ਾਇਦ ਇਸੇ ਲਈ ਉਹ ਇਸ ਤਰ੍ਹਾਂ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਯਾਤਰਾ ਕੈਪਟਨ ਅਮਰਿੰਦਰ ਸਿੰਘ ਨੂੰ ਸੁਨੇਹਾ ਦੇਣ ਲਈ ਹੀ ਪਟਿਆਲਾ ਲਿਜਾਈ ਜਾ ਰਹੀ ਹੈ।
ਮਜੀਠੀਆ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਬਿਲਕੁਲ ਵੀ ਰਾਜਨੀਤੀ ਕਰਨ ਨਹੀਂ ਹੈ ਤੇ ਹੀ ਉਹ ਇਸ ਨੂੰ ਚੋਣ ਮੁੱਦਾ ਬਣਾ ਰਹੇ ਹਨ। ਇਸ ਯਾਤਰਾ ਇਸ ਲਈ ਕੀਤੀ ਜਾ ਰਹੀ ਹੈ ਤਾਂ ਜੰਗ ਦੇ ਮਾਹੌਲ ‘ਤੇ ਸਿਆਸਤ ਕਰਨ ਵਾਲੇ ਲੋਕਾਂ ਨੂੰ ਬੇਨਕਾਬ ਕੀਤਾ ਜਾ ਸਕੇ। ਦੱਸਣਯੋਗ ਹੈ ਕਿ ਇਸ ਇਸ ਯਾਤਰਾ ‘ਚ ਐਮ.ਐਲ.ਏ. ਐਨ.ਕੇ. ਸ਼ਰਮਾ, ਅਕਾਲੀ ਲੀਡਰ ਮਨਜਿੰਦਰ ਸਿਰਸਾ, ਉੱਪ ਮੁੱਖ ਮੰਤਰੀ ਦੇ ਓ.ਐਸ.ਡੀ. ਪਰਮਿੰਦਰ ਬਰਾੜ ਤੇ ਹੋਰ ਕਈ ਅਕਾਲੀ ਆਗੂ ਮੌਜੂਦ ਸਨ।

LEAVE A REPLY