ਆਵਾਜ਼-ਏ-ਪੰਜਾਬ ਫਰੰਟ ਦਾ ਹੋਇਆ ਐਕਸੀਡੈਂਟ : ਬਿੱਟੂ

3ਲੁਧਿਆਣਾ : ਨਵਜੋਤ ਸਿੰਘ ਸਿੱਧੂ ਦੇ ਫਰੰਟ ਆਵਾਜ਼-ਏ-ਪੰਜਾਬ ਦਾ ਐਕਸੀਡੈਂਟ ਹੋ ਚੁੱਕਾ ਹੈ, ਨਵਜੋਤ ਸਿੱਧੂ ਅਤੇ ਬੈਂਸ ਭਰਾ ਦਾ ਫਰੰਟ ਆਈ. ਸੀ. ਯੂ. ਵਿਚ ਹੈ। ਇਹ ਕਹਿਣਾ ਹੈ ਕਿ ਲੁਧਿਆਣਾ ਤੋਂ ਕਾਂਗਰਸੀ ਵਿਧਾਇਕ ਰਵਨੀਤ ਸਿੰਘ ਬਿੱਟੂ ਦਾ। ਬਿੱਟੂ ਲੁਧਿਆਣਾ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਹਾਲ ਹੀ ‘ਚ ਨਵਜੋਤ ਸਿੱਧੂ ਦੀ ਰਾਹੁਲ ਗਾਂਧੀ ਨਾਲ ਦਿੱਲੀ ‘ਚ ਹੋਈ ਮੀਟਿੰਗ ‘ਤੇ ਬੋਲਦੇ ਹੋਏ ਬਿੱਟੂ ਨੇ ਕਿਹਾ ਕਿ ਕਾਂਗਰਸ ਨਾਲ ਸਿੱਧੂ ਦੀ ਮੀਟਿੰਗ ਸਿਰਫ ਮੀਡੀਆ ‘ਚ ਹੈ ਜਦਕਿ ਇਹ ਚੈਪਟਰ ਤਾਂ ਕਦੋਂ ਦਾ ਬੰਦ ਹੋ ਚੁੱਕਾ ਹੈ।
ਬਿੱਟੂ ਦਾ ਕਹਿਣਾ ਹੈ ਕਿ ਲੁਧਿਆਣਾ ਸਾਊਥ ਅਤੇ ਆਤਮ ਨਗਰ ਹਲਕੇ ‘ਚ ਕਾਂਗਰਸ ਹੀ ਆਪਣੇ ਉਮੀਦਵਾਰ ਉਤਾਰੇਗੀ ਅਤੇ ਵਰਕਰਾਂ ਦੀਆਂ ਭਾਵਨਾਵਾਂ ਨੂੰ ਪਾਰਟੀ ਪੰਜਾਬ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਰਾਹੀਂ ਹਾਈ ਕਮਾਨ ਤੱਕ ਪਹੁੰਚਾਇਆ ਜਾਵੇਗਾ।

LEAVE A REPLY