ਇੰਫਾਲ— ਮਣੀਪੁਰ ‘ਚ ਮੇਰੋਹ ਦੇ ਨੇੜੇ ਅੰਤਰਾਸ਼ਟਰੀ ਬਾਰਡਰ ਨੂੰ ਬੰਬ ਧਮਾਕੇ ਦੀ ਸੂਚਨਾ ਮਿਲਣ ਦੇ ਬਾਅਦ ਸੋਮਵਾਰ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ। ਸੂਤਰਾਂ ਮੁਤਾਬਕ ਇਹ ਧਮਾਕਾ ਖਾਲੀ ਇਲਾਕੇ ‘ਚ ਹੋਇਆ ਸੀ, ਜਿਸ ਕਾਰਨ ਕੋਈ ਜ਼ਖਮੀ ਨਹੀਂ ਹੋਇਆ।
ਸੁਰੱਖਿਆ ਦੇ ਮੱਦੇਨਜ਼ਰ ਭਾਰਤ ਅਤੇ ਮੀਆਂਮਾਰ ਦੇ ਵਿਚਕਾਰ ਦਿਨਭਰ ਦੇ ਲਈ ਵਪਾਰਕ ਗਤੀਵਿਦੀਆਂ ਬੰਦ ਕਰ ਦਿੱਤੀਆਂ ਗਈਆਂ। ਘਟਨਾ ਦੇ ਬਾਅਦ ਮਣੀਪੁਰ ਦੇ ਮੋਰੇਹ ਬਜ਼ਾਰ ‘ਚ ਖਾਮੋਸ਼ੀ ਛਾਈ ਰਹੀ ਅਤੇ ਸਾਰੀਆਂ ਦੁਕਾਨਾਂ ਬੰਦ ਰਹੀਆਂ। ਮੀਆਂਮਾਰ ਦੇ ਪ੍ਰਮੁੱਖ ਵਪਾਰਕ ਕੇਂਦਰ ਨਾਲਫਾਲੋਂਗ ‘ਚ ਸੋਮਵਾਰ ਨੂੰ ਕੋਈ ਵੀ ਵਪਾਰਕ ਗਤੀਵਿਧੀ ਨਹੀਂ ਹੋਈ। ਹੁਣ ਤੱਕ ਇਹ ਪਤਾ ਨਹੀਂ ਲੱਗਾ ਹੈ ਕਿ ਇਸ ਘਟਨਾ ਪਿੱਛੇ ਕਿਸ ਦਾ ਹੱਥ ਸੀ।