6ਬਗਦਾਦ :  ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਦਾ ਮੁੱਖੀ ਅਬੂ ਵਕਰ ਅਲ ਬਗਦਾਦੀ ਗੰਭੀਰ ਰੂਪ ‘ਚ ਬੀਮਾਰ ਪੈ ਗਿਆ ਹੈ। ਉਸ ਦੇ ਖਾਣੇ ‘ਚ ਕਿਸੇ ਨੇ ਜ਼ਹਿਰ ਮਿਲਾ ਦਿੱਤਾ ਸੀ। ਆਈ. ਐੱਸ. ਦੇ ਮੁੱਖੀ ਅਤੇ 3 ਹੋਰ ਕਮਾਂਡਰਾਂ ਨੂੰ ਇਹ ਜ਼ਹਿਰ ਇਰਾਕ ਦੇ ਨਿਨੇਵੇਹ ਸ਼ਹਿਰ ‘ਚ ਦਿੱਤਾ ਗਿਆ। ਇਸ ਘਟਨਾ ਪਿੱਛੋਂ ਬਗਦਾਦੀ ਨੂੰ ਭਾਰੀ ਸੁਰੱਖਿਆ ਹੇਠ ਕਿਸੇ ਅਣਦੱਸੀ ਥਾਂ ‘ਤੇ ਲਿਜਾਇਆ ਗਿਆ ਹੈ। ਘਟਨਾ ਤੋਂ ਬਾਅਦ ਜ਼ਹਿਰ ਦੇਣ ਵਾਲੇ ਲੋਕਾਂ ਦਾ ਪਤਾ ਲਗਾਉਣ ਲਈ ਆਈ. ਐੱਸ. ਆਈ. ਐੱਸ. ਅੱਤਵਾਦੀਆਂ ਨੇ ਕਈ ਲੋਕਾਂ ਨੂੰ ਫੜ ਲਿਆ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰ ਹਮਲਿਆਂ ‘ਚ ਬਗਦਾਦੀ ਦੇ ਜ਼ਖਮੀ ਹੋਣ ਦੀਆਂ ਖ਼ਬਰਾਂ ਆ ਚੁੱਕੀਆਂ ਹਨ।

LEAVE A REPLY