1-copyਜਲੰਧਰ — ਜੰਮੂ ਤੋਂ ਪੁਣੇ ਜਾ ਰਹੀ ਜੇਹਲਮ ਐਕਸਪ੍ਰੈੱਸ ਦੇ ਡੱਬੇ ਮੰਗਲਵਾਰ ਤੜਕੇ ਜਲੰਧਰ—ਲੁਧਿਆਣਾ ਸਟੇਸ਼ਨ ਵਿਚਕਾਰ ਪਟੜੀ ਤੋਂ ਉਤਰ ਗਏ, ਜਿਸ ਨਾਲ 4 ਲੋਕ ਮਾਮੂਲੀ ਰੂਪ ‘ਚ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ‘ਚ ਭਰਤੀ ਕੀਤਾ ਗਿਆ। ਉੱਥੇ ਮੌਜੂਦ ਪਿੰਡ ਦੇ ਲੋਕਾਂ ਨੇ ਯਾਤਰੀਆਂ ਲਈ ਲੰਗਰ ਦਾ ਪ੍ਰਬੰਧ ਵੀ ਕਰ ਦਿੱਤਾ ਹੈ। ਫਿਰੋਜ਼ਪੁਰ ਰੇਲ ਮੰਡਲ ਦੇ ਰੇਲ ਪ੍ਰਬੰਧਕ ਅਨੁਜ ਪ੍ਰਕਾਸ਼ ਨੇ ਦੱਸਿਆ ਕਿ ਜੰਮੂ ਤੋਂ ਪੁਣੇ ਜਾ ਰਹੀ ਜੇਹਲਮ ਐਕਸਪ੍ਰੈੱਸ ਦੇ ਪੈਂਟਰੀਕਾਰ ਸਹਿਤ ਦਸ ਡੱਬੇ ਫਿਲੌਰ ਅਤੇ ਲਾਡੋਵਾਲ ਸਟੇਸ਼ਨ ਵਿਚਕਾਰ ਸਤਲੁਜ ਨਦੀ ‘ਤੇ ਬਣੇ ਪੁਲ ਤੋਂ ਠੀਕ ਪਹਿਲਾਂ ਪਟਰੀ ਤੋਂ ਉੱਤਰ ਗਈ। ਰੇਲ ਅਧਿਕਾਰੀ ਨੇ ਦੱਸਿਆ ਕਿ ਸਵੇਰੇ ਤੜਕੇ 3 ਵਜ ਕੇ 10 ਮਿੰਟ ‘ਤੇ ਹੋਏ ਇਸ ਹਾਦਸੇ ‘ਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ ।
ਰੱਦ ਟ੍ਰੇਨਾਂ ਦੀ ਪੂਰੀ ਸੂਚੀ
1- 14,682 ਜਲੰਧਰ-ਨਵੀਂ ਦਿੱਲੀ ਇੰਟਰਸਿਟੀ
2- 12460 ਅੰਮ੍ਰਿਤਸਰ-ਨਵੀਂ ਦਿੱਲੀ ਇੰਟਰਸਿਟੀ
3-12054 ਅੰਮ੍ਰਿਤਸਰ -ਹਰਿਦੁਆਰ ਜਨਸ਼ਤਾਬਦੀ
4-12242 ਅੰਮ੍ਰਿਤਸਰ-ਚੰਡੀਗੜ੍ਹ ਸੁਪਰਫਾਸਟ
5-12013 ਅੰਮ੍ਰਿਤਸਰ-ਨਵੀਂ ਦਿੱਲੀ-ਅੰਮ੍ਰਿਤਸਰ ਸ਼ਤਾਬਦੀ ਐਕਸਪ੍ਰੈੱਸ
6-12498 ਨਵੀਂ ਦਿੱਲੀ- ਅੰਮ੍ਰਿਤਸਰ-ਨਵੀਂ ਦਿੱਲੀ ਸ਼ਾਨ-ਏ-ਪੰਜਾਬ ਐਕਸਪ੍ਰੈੱਸ
7-14681 ਜਲੰਧਰ -ਨਵੀਂ ਦਿੱਲੀ-ਜਲੰਧਰ ਇੰਟਰਸਿਟੀ ਐਕਸਪ੍ਰੈੱਸ
8- 12459 ਅੰਮ੍ਰਿਤਸਰ- ਨਵੀਂ ਦਿੱਲੀ-ਅੰਮ੍ਰਿਤਸਰ ਇੰਟਰਸਿਟੀ ਐਕਸਪ੍ਰੈੱਸ
9-12054 ਅੰਮ੍ਰਿਤਸਰ -ਚੰਡੀਗੜ੍ਹ ਜਨ ਸ਼ਤਾਬਦੀ ਐਕਸਪ੍ਰੈੱਸ

LEAVE A REPLY