ਸ਼੍ਰੀਨਗਰ : ਕਸ਼ਮੀਰ ਵਾਦੀ ਵਿਚ ਸੋਮਵਾਰ 87ਵੇਂ ਦਿਨ ਵੀ ਹੜਤਾਲ ਕਾਰਨ ਆਮ ਜ਼ਿੰਦਗੀ ਪ੍ਰਭਾਵਿਤ ਹੋਈ। 23 ਸਤੰਬਰ ਨੂੰ ਬਦਗਾਮ ਜ਼ਿਲੇ ਵਿਚ ਹੋਈਆਂ ਝੜਪਾਂ ਦੌਰਾਨ ਜ਼ਖਮੀ ਹੋਏ ਇਕ ਨੌਜਵਾਨ ਦੀ ਸੋਮਵਾਰ ਇਥੋਂ ਦੇ ਇਕ ਹਸਪਤਾਲ ਵਿਚ ਮੌਤ ਹੋ ਗਈ। ਉਸ ਦੀ ਪਛਾਣ ਮੁਹੰਮਦ ਯੂਸਫ ਵਜੋਂ ਹੋਈ ਹੈ।
ਸ਼੍ਰੀਨਗਰ ਦੇ ਪੁਰਾਣੇ ਸ਼ਹਿਰ ਅਤੇ ਵਾਦੀ ਦੇ ਨਾਜ਼ੁਕ ਇਲਾਕਿਆਂ ਵਿਚ ਪਾਬੰਦੀਆਂ ਸੋਮਵਾਰ ਵੀ ਜਾਰੀ ਰਹੀਆਂ। ਲੋਕਾਂ ਦੇ ਆਉਣ-ਜਾਣ ‘ਤੇ ਕੋਈ ਰੋਕ ਨਹੀਂ ਸੀ। ਲਗਭਗ 3 ਮਹੀਨਿਆਂ ਤੋਂ ਜਾਰੀ ਅੰਦੋਲਨ ਦਰਮਿਆਨ ਸ਼੍ਰੀਨਗਰ ਦੇ ਸਿਵਲ ਲਾਈਨਜ਼ ਇਲਾਕੇ ਵਿਚ ਹਾਲਾਤ ਅਤਿਅੰਤ ਮਾੜੇ ਰਹੇ।