ਅੰਮ੍ਰਿਤਸਰ: ਭਾਰਤ- ਪਾਕਿ ਦਰਮਿਆਨ ਪੈਦਾ ਹੋਏ ਤਣਾਅ ਦੇ ਚੱਲਦਿਆਂ ਪੰਜਾਬ ਸਰਹੱਦ ਹਾਈ ਅਲਰਟ ‘ਤੇ ਹੈ। ਇਸੇ ਦੌਰਾਨ ਅੰਮ੍ਰਿਤਸਰ ਦੇ ਅਜਨਾਲਾ ਸੈਕਟਰ ‘ਚ ਇੱਕ ਸ਼ੱਕੀ ਕਿਸ਼ਤੀ ਮਿਲੀ ਹੈ। ਬੀਐਸਐਫ ਨੂੰ ਇਹ ਸ਼ੱਕੀ ਕਿਸ਼ਤੀ ਰਾਵੀ ਦਰਿਆ ‘ਚੋਂ ਮਿਲੀ ਹੈ। ਕਿਸ਼ਤੀ ਦੇ ਮਿਲਦਿਆਂ ਹੀ ਸੁਰੱਖਿਆ ਏਜੰਸੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸੁਰੱਖਿਆ ਏਜੰਸੀਆਂ ਇਹ ਜਾਨਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਆਖਰ ਇਹ ਕਿਸ਼ਤੀ ਇੱਥੇ ਕਿਵੇਂ ਆਈ। ਕੀ ਇਸ ਨੂੰ ਇਸਤੇਮਾਲ ਕਰਨ ਵਾਲਾ ਕੋਈ ਆਸ-ਪਾਸ ਦਾ ਹੀ ਸ਼ਖਸ ਹੈ, ਜਾਂ ਇਸ ਦਾ ਕੋਈ ਪਾਕਿਸਤਾਨ ਕਨੈਕਸ਼ਨ ਵੀ ਹੈ। ਕਿਉਂਕਿ ਖੁਫੀਆ ਏਜੰਸੀਆਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਗੁਜਰਾਤ ਤੋਂ ਇਲਾਵਾ ਪੰਜਾਬ ‘ਚ ਵੀ ਅੱਤਵਾਦੀ ਦਰਿਆ ਰਾਸਤੇ ਭਾਰਤ ‘ਚ ਦਾਖਲ ਹੋ ਸਕਦੇ ਹਨ। ਅਜਿਹੇ ‘ਚ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।