3ਬਠਿੰਡਾ/ਤਲਵੰਡੀ ਸਾਬੋ  : ਪੰਜਾਬ ਕਾਂਗਰਸ ਵਿਧਾਈ ਪਾਰਟੀ ਦੇ ਮੁਖੀ ਚਰਨਜੀਤ ਸਿੰਘ ਚੰਨੀ ਨੇ ਅੱਜ ਆਪਣੀ ਸੱਤ ਰੋਜ਼ਾਂ ਜਵਾਨੀ ਸੰਭਾਲ ਯਾਤਰਾ ਨੂੰ ਸ੍ਰੀ ਤਲਵੰਡੀ ਸਾਬੋ ਵਿਖੇ ਇਸ ਵਾਅਦੇ ਨਾਲ ਸੰਪੂਰਨ ਕੀਤਾ ਕਿ ਫਰਵਰੀ 2017 ਦੀਆਂ ਚੋਣਾਂ ‘ਚ ਚੁਣੇ ਗਏ ਪਾਰਟੀ ਦੇ ਵਿਧਾਇਕ ਹਰ ਸਾਲ ਆਪਣੇ ਜਾਇਦਾਦਾਂ ਦਾ ਐਲਾਨ ਕਰਨਗੇ। ਭ੍ਰਿਸ਼ਟਾਚਾਰ, ਬੇਰੁਜ਼ਗਾਰੀ ਤੇ ਨਸ਼ਿਆਂ ਦੀ ਸਮੱਸਿਆ ਦਾ ਖਾਤਮਾ ਤਿੰਨ ਪ੍ਰਮੁੱਖ ਪਹਿਲਾਂ ਹੋਣਗੀਆਂ। ਉਨ੍ਹਾਂ ਨੇ ਕਿਹਾ ਕਿ ਰਸਤੇ ‘ਚ ਉਨ੍ਹਾਂ ਨੂੰ ਲੋਕਾਂ ਤੋਂ ਫੀਡਬੈਕ ਮਿੱਲਿਆ ਹੈ ਕਿ ਉਹ ਸਿਸਟਮ ‘ਚ ਬਦਲਾਅ ਚਾਹੁੰਦੇ ਹਨ, ਜਿਸ ਲਈ ਕਾਂਗਰਸ ਉਨ੍ਹਾਂ ਨੂੰ ਵਿਕਲਪ ਦੇਵੇਗੀ। ਪਹਿਲਾਂ ਅਸੀਂ ਆਪਣਾ ਘਰ ਠੀਕ ਕਰਾਂਗੇ ਤੇ ਫਿਰ ਹਰੇਕ ਨੂੰ ਜਵਾਬਦੇਹ ਅਤੇ ਪਾਰਦਰਸ਼ੀ ਬਣਾਵਾਂਗੇ। ਇਸ ਸਬੰਧ ‘ਚ ਪਾਰਟੀ ਨੇ ਹੁਣ ਵਾਅਦਾ ਕੀਤਾ ਹੈ ਕਿ ਉਸਦੇ ਵਿਧਾਇਕ ਹਰ ਸਾਲ ਆਪਣੀਆਂ ਇਨਕਮ ਟੈਕਸ ਰਿਟਰਨਾਂ ਨੂੰ ਲੋਕਾਂ ‘ਚ ਪੇਸ਼ ਕਰਨਗੇ।
ਨਸ਼ਿਆਂ ਦੇ ਖਾਤਮੇ ਦੇ ਮੁੱਦੇ ‘ਤੇ ਚੰਨੀ ਨੇ ਵਾਅਦਾ ਕੀਤਾ ਕਿ ਇਸ ਦਿਸ਼ਾ ‘ਚ ਦੋ ਪੱਖੀ ਰਣਨੀਤੀ ਅਪਣਾਈ ਜਾਵੇਗੀ, ਪਹਿਲੀ ਦੂਰਗਾਮੀ ਤੇ ਦੂਜੀ ਥੋੜ੍ਹੇ ਸਮੇਂ ਲਈ। ਇਸ ਲੜੀ ਹੇਠ ਅਗਲੀ ਕਤਾਰ ਦੇ ਲੋਕਾਂ ਉਪਰ ਕਾਰਵਾਈ ਕਰਦਿਆਂ ਸਪਲਾਈ ਚੈਨ ਦਾ ਤੁਰੰਤ ਖਾਤਮਾ ਕੀਤਾ ਜਾਵੇਗਾ। ਪਾਰਟੀ ਨਸ਼ਾ ਮਾਫੀਆ ਨੂੰ ਸ਼ੈਅ ਦੇਣ ਵਾਲੇ ਸਿਆਸੀ ਆਗੂਆਂ ਖਿਲਾਫ ਕਾਰਵਾਈ ਕਰਨ ਲਈ ਸਮਾਂਬੱਧ ਨਿਆਂਇਕ ਜਾਂਚ ਦੇ ਆਦੇਸ਼ ਵੀ ਦੇਵੇਗੀ, ਜੋ ਤਿੰਨ ਮਹੀਨੇ ਅੰਦਰ ਆਪਣੀ ਰਿਪੋਰਟ ਪੇਸ਼ ਕਰੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸੁਖਬੀਰ ਸਿੰਘ ਬਾਦਲ ਤੇ ਬਿਕ੍ਰਮ ਮਜੀਠੀਆ ਦੇ ਖਿਲਾਫ ਭ੍ਰਿਸ਼ਟਾਚਾਰ ਤੇ ਨਸ਼ਿਆਂ ਨਾਲ ਸਬੰਧਤ ਕੇਸਾਂ ਨੂੰ ਮੁੜ ਤੋਂ ਖੋਲ੍ਹਿਆ ਜਾਵੇਗਾ ਅਤੇ ਇਨ੍ਹਾਂ ਦੀ ਸਮਾਂਬੱਧ ਜਾਂਚ ਕਰਵਾਈ ਜਾਵੇਗੀ।
ਉਨ੍ਹਾਂ ਨੇ ਇਹ ਵੀ ਦੁਹਰਾਇਆ ਕਿ ਕਾਂਗਰਸ ਹਰੇਕ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਦੇਵੇਗੀ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਹ ਸਿਰਫ ਦਾਅਵੇ ਨਹੀਂ ਕਰ ਰਹੇ, ਬਲਕਿ ਕਾਂਗਰਸ ਸਰਕਾਰ ਹਰੇਕ ਵਾਅਦੇ ਨੂੰ ਪੂਰਾ ਕਰੇਗੀ।
ਪੰਜਾਬ ਦੇ ਨੌਜ਼ਵਾਨਾਂ ਨੂੰ ਸਿਰਫ ਸੁਫਨੇ ਬੇਚਣ ਵਾਲੀ ਬਾਦਲ ਸਰਕਾਰ ਦੀ ਨਿੰਦਾ ਕਰਦਿਆਂ ਚੰਨੀ ਨੇ ਕਿਹਾ ਕਿ ਬਾਦਲਾਂ ਨੇ ਨੌਜ਼ਵਾਨਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਦੇਣ ਦਾ ਵਾਅਦਾ ਕੀਤਾ ਸੀ। ਲੇਕਿਨ ਹਾਲੇ ਤੱਕ ਪੂਰੇ ਪੰਜਾਬ ‘ਚ 2012 ਤੋਂ ਸਿਰਫ 1913 ਬੇਰੁਜ਼ਗਾਰਾਂ ਨੂੰ ਭੱਤਾ ਦਿੱਤਾ ਗਿਆ ਹੈ। ਜਿਹੜੀ ਜਾਣਕਾਰੀ ਪਾਰਟੀ ਦੇ ਆਰ.ਟੀ.ਆਈ ਸੈੱਲ ਦੇ ਵਰਕਰ ਡਾ. ਜਸਦੀਪਕ ਸਿੰਘ ਵੱਲੋਂ ਆਰ.ਟੀ.ਆਈ ਕਾਨੂੰਨ ਹੇਠ ਹਾਸਿਲ ਕੀਤੀ ਗਈ ਹੈ।
ਚੰਨੀ ਨੇ ਦਿੱਲੀ ‘ਚ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਪ ਸਰਕਾਰ ਦੇ ਅੰਕੜਿਆਂ ਨੂੰ ਵੀ ਪੇਸ਼ ਕੀਤਾ। ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਨੇ ਸੱਤਾ ‘ਚ ਆਉਣ ਤੋਂ ਬਾਅਦ ਸਿਰਫ 1417 ਵਿਅਕਤੀਆਂ ਨੂੰ ਰੋਜ਼ਗਾਰ ਦਿੱਤਾ ਹੈ, ਜਦਕਿ ਇੰਪਲਾਇਮੇਂਟ ਐਕਸਚੇਂਜਾਂ ‘ਚ ਬੇਰੁਜ਼ਗਾਰ ਵਿਅਕਤੀਆਂ ਦੀ ਗਿਣਤੀ 13,49,794 ਹੈ। ਪਾਰਟੀ ਲੱਖਾਂ ਨੌਕਰੀਆਂ ਦੇਣ ਦਾ ਵਾਅਦਾ ਕਰਕੇ ਪੰਜਾਬ ਦੇ ਨੌਜ਼ਵਾਨਾਂ ਨੂੰ ਗੁੰਮਰਾਹ ਕਰ ਰਹੀ ਹੈ, ਜਦਕਿ ਇਸ ਗੰਭੀਰ ਮੁੱਦੇ ‘ਤੇ ਦਿੱਲੀ ‘ਚ ਉਸਦਾ ਪ੍ਰਦਰਸ਼ਨ ਪੂਰੀ ਤਰ੍ਹਾਂ ਜ਼ੀਰੋ ਹੈ। ਉਨ੍ਹਾਂ ਨੇ ਸੂਬੇ ਦੇ ਲੋਕਾਂ ਨੂੰ ਆਪ ਵੱਲੋਂ ਪੰਜਾਬ ‘ਚ ਕੀਤੇ ਜਾ ਰਹੇ ਵਾਅਦਿਆਂ ਦਾ ਦਿੱਲੀ ‘ਚ ਕੇਜਰੀਵਾਲ ਸਰਕਾਰ ਦੇ ਪ੍ਰਦਰਸ਼ਨ ਨਾਲ ਆਕਲਨ ਕਰਨ ਲਈ ਕਿਹਾ ਹੈ।
ਜ਼ਿਕਰਯੋਗ ਹੈ ਕਿ ਇਹ ਸਾਈਕਲ ਯਾਤਰਾ ਸ੍ਰੀ ਚਮਕੌਰ ਸਾਹਿਬ ਤੋਂ ਸ਼ੁਰੂ ਹੋਈ ਸੀ, ਜਿਸਨੂੰ ਰਸਤੇ ‘ਚ ਸ਼ਾਨਦਾਰ ਸਮਰਥਨ ਮਿਲਿਆ।  ਸੱਤ ਦਿਨੀਂ ਯਾਤਰਾ ਨੂੰ ਹਰੀਸ਼ ਚੌਧਰੀ ਵੱਲੋਂ ਝੰਡੀ ਵਿਖਾਈ ਗਈ ਸੀ, ਜਦਕਿ ਰਵਨੀਤ ਬਿੱਟੂ ਵੱਲੋਂ ਲੁਧਿਆਣਾ ‘ਚ ਸਵਾਗਤ ਕੀਤਾ ਗਿਆ, ਜਿਸ ਤੋਂ ਬਾਅਦ ਮੋਗਾ ‘ਚ ਰਾਜਾ ਵੜਿੰਗ ਤੇ ਅੱਜ ਬਠਿੰਡਾ ‘ਚ ਪ੍ਰਤਾਪ ਸਿੰਘ ਬਾਜਵਾ ਵੱਲੋਂ ਸਵਾਗਤ ਕੀਤਾ ਗਿਆ। ਇਸ ਯਾਤਰਾ ਦੌਰਾਨ ਕੁੱਲ 25 ਵਿਧਾਨ ਸਭਾ ਹਲਕਿਆਂ ਨੂੰ ਕਵਰ ਕੀਤਾ ਗਿਆ। ਜਿਸ ‘ਚ ਸ੍ਰੀ ਚਮਕੌਰ ਸਾਹਿਬ ਤੋਂ ਚੰਨੀ ਨਾਲ 1000 ਸਾਈਕਲਿਸਟ ਚੱਲ ਰਹੇ ਸਨ।

LEAVE A REPLY