4ਵਾਸ਼ਿੰਗਟਨ :  ਅਮਰੀਕਾ ‘ਚ ਰੀਪਬਲੀਕਨ ਪਾਰਟੀ ਵਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ਨੇ ਪਿਛਲੇ 18 ਸਾਲ ਤੋਂ ਟੈਕਸ ਅਦਾ ਨਹੀਂ ਕੀਤੇ ਹਨ। ਅਮਰੀਕਾ ਦੇ ਇਕ ਵੱਕਾਰੀ ਡੇਲੀ ਨਿਊਜ਼ ਪੇਪਰ ਨੇ ਆਪਣੀ ਖੋਜੀ ਰਿਪੋਰਟ ‘ਚ ਟਰੰਪ ਨੂੰ ਲੈ ਕੇ ਸਨਸਨੀਖੇਜ਼ ਖੁਲਾਸੇ ਕੀਤੇ ਹਨ। ਇਹ ਰਿਪੋਰਟ ਟਰੰਪ ਦੇ ਚੋਣ ਅਭਿਆਨ ਲਈ ਤਕੜਾ ਝਟਕਾ ਮੰਨਿਆ ਜਾ ਰਿਹਾ ਹੈ।
ਟਰੰਪ ਆਪਣੇ ਟੈਕਸ ਰਿਕਾਰਡ ਦਾ ਬਿਓਰਾ ਦੇਣ ਤੋਂ ਪਹਿਲਾਂ ਹੀ ਇਨਕਾਰ ਕਰ ਚੁੱਕੇ ਹਨ। ਹਾਲਾਂਕ ਪਾਰਦਸ਼ਤਾ ਦੇ ਲਿਹਾਜ਼ ਨਾਲ ਅਜਿਹੀ ਪਰੰਪਰਾ ਚੱਲੀ ਆ ਰਹੀ ਹੈ ਕਿ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਆਪਣੇ ਟੈਕਸ ਰਿਟਰਨ ਦੀ ਜਾਣਕਾਰੀ ਜਨਤਕ ਕਰਦਾ ਹੈ। ਪਰ ਟਰੰਪ ਨੇ ਇਹ ਕਹਿੰਦੇ ਹੋਏ ਇਸ ਤੋਂ ਇਨਕਾਰ ਕਰ ਦਿੱਤਾ ਸੀ ਕਿ ਉਸ ਦੇ ਟੈਕਸ ਫੈਡਰਲ ਆਡਿਟ ਤਹਿਤ ਆਉਂਦੇ ਹਨ, ਜਿਨ੍ਹਾਂ ਨੂੰ ਲੈ ਕੇ ਉਨ੍ਹਾਂ ਦੀ ਕਾਫੀ ਆਲੋਚਨਾ ਹੋਈ ਸੀ। ਬਹੁਤ ਸਾਰੇ ਲੋਕਾਂ ਨੇ ਉਨ੍ਹਾਂ ਤੋਂ ਆਪਣੇ ਟੈਕਸ ਰਿਕਾਰਡ ਨੂੰ ਜਨਤਕ ਕਰਨ ਦੀ ਮੰਗ ਕੀਤੀ ਸੀ।
ਨਿਊਯਾਰਕ ਟਾਈਮਜ਼ ਦੀ ਰਿਪੋਰਟ ਅਨੁਸਾਰ, ਅਰਬਪਤੀ ਕਾਰੋਬਾਰੀ ਟਰੰਪ ਨੇ ਆਖਰੀ ਵਾਰ 1995 ‘ਚ ਆਪਣੀ ਟੈਕਸ ਰਿਟਰਨ ਨੂੰ ਜਨਤਕ ਕੀਤਾ ਸੀ। ਜਿਸ ‘ਚ 916 ਮਿਲੀਅਨ ਡਾਲਰ ਦੇ ਘਾਟੇ ਨੂੰ ਦਰਸਾਇਆ ਸੀ। ਨਿਊਯਾਰਕ ਟਾਈਮਜ਼ ਦੀ ਇਸ ਰਿਪੋਰਟ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਟਰੰਪ ਦੇ ਵਕੀਲ ਨੇ ਕਿਹਾ,”ਟਰੰਪ ਨੇ ਟੈਕਸ ਨਾਲ ਜੁੜੀ ਜਾਣਕਾਰੀ ਅਖਬਾਰ ਨੇ ਗੈਰਲ ਕਾਨੂੰਨੀ ਤਰੀਕੇ ਨਾਲ ਹਾਸਿਲ ਕੀਤੀ ਹੈ। ਇਸ ਦਾ ਮਕਸਦ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਹਿਲੇਰੀ ਕਲਿੰਟਨ ਨੂੰ ਲਾਭ ਪਹੁੰਚਾਉਣਾ ਹੈ। ਹਿਲੇਰੀ ਦੇ ਈ-ਮੇਲ ਅਤੇ ਨਜ਼ਾਇਜ਼ ਸਰਵਰ ਨੂੰ ਲੈ ਕੇ ਐੱਫ. ਬੀ. ਆਈ ਅਤੇ ਡੀ. ਓ. ਜੇ (ਡਿਪਾਰਟਮੈਂਟ ਆਫ ਜਸਟਿਸ) ਕੀ ਕਰ ਰਿਹਾ ਹੈ?
ਹਿਲੇਰੀ ਨੇ ਇਕੱਠੇ ਕੀਤੇ 15.4 ਕਰੋੜ ਡਾਲਰ
ਹਿਲੇਰੀ ਨੇ ਕਿਹਾ ਕਿ ਉਨ੍ਹਾਂ ਆਪਣੇ ਪ੍ਰਚਾਰ ਅਭਿਆਨ ਲਈ ਸਤੰਬਰ ‘ਚ ਰਿਕਾਰਡ 15.4 ਕਰੋੜ ਰੁਪਏ ਦੀ ਰਾਸ਼ੀ ਇਕੱਠੀ ਕੀਤੀ ਹੈ। ਅਗਸਤ ਨੇ ਉਨ੍ਹਾਂ 14.3 ਕਰੋੜ ਡਾਲਰ ਜਮ੍ਹਾ ਕੀਤੇ ਸਨ। ਜਦ ਕਿ ਉਨ੍ਹਾਂ ਦੇ ਵਿਰੋਧੀ ਰਿਪਬਲੀਕਨ ਪਾਰਟੀ ਨੇ ਨੌ ਕਰੋੜ ਡਾਲਰ ਇਕੱਠੇ ਕੀਤੇ ਸਨ।

LEAVE A REPLY