4ਨਵੀਂ ਦਿੱਲੀ :  ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਫੌਜ ਨੇ ਕੰਟਰੋਲ ਰੇਖਾ ਦੇ ਉਸ ਪਾਰ ਅੱਤਵਾਦੀ ਟਿਕਾਣਿਆਂ ਖਿਲਾਫ ਜਿਸ ਤਰ੍ਹਾਂ ਨਾਲ ਸਰਜੀਕਲ ਸਟਰਾਈਕ ਕੀਤੀ ਹੈ, ਉਸ ਨਾਲ ਪੂਰੀ ਦੁਨੀਆ ‘ਚ ਆਪਣੀ ਬਹਾਦਰੀ ਦਿਖਾਈ ਹੈ ਅਤੇ ਦੇਸ਼ ਨੂੰ ਮਾਣ ਮਹਿਸੂਸ ਕਰਵਾਇਆ ਹੈ। ਇਕ ਵਧੀਆ ਟਾਇਟਲ ਦਾ ਉਦਘਾਟਨ ਕਰਨ ਤੋਂ ਬਾਅਦ ਸਿੰਘ ਨੇ ਪੱਤਰਕਾਰਾਂ ਨੂੰ ਕਿਹਾ ਕਿ ਦੇਸ਼ ਅਤੇ ਪੂਰੇ ਵਿਸ਼ਵ ਨੂੰ ਇਸ ਹਮਲੇ ਬਾਰੇ ਜਾਣਕਾਰੀ ਹੈ। ਜਿਸ ਤਰ੍ਹਾਂ ਨਾਲ ਸਾਡੇ ਜਵਾਨਾਂ ਨੇ ਬਹਾਦਰੀ ਦਿਖਾਈ ਹੈ ਅਤੇ ਭਾਰਤ ਨੂੰ ਮਾਣ ਮਹਿਸੂਸ ਕਰਵਾਇਆ ਹੈ, ਉਸ ਨਾਲ ਵੀ ਜਾਣੂ ਹੈ। ਪਾਕਿਸਤਾਨ ਵਲੋਂ ਇਸ ਮੁਹਿੰਮ ‘ਤੇ ਸ਼ੱਕ ਖੜ੍ਹਾ ਕੀਤੇ ਜਾਣ ਦਾ ਜਵਾਬ ਦਿੰਦੇ ਹੋਏ ਗ੍ਰਹਿ ਮੰਤਰੀ ਨੇ ਕਿਹਾ ਕਿ ਸਿਰਫ ਉਡੀਕ ਕਰੋ ਅਤੇ ਦੇਖੋ। ਬੀਤੇ ਸ਼ੁੱਕਰਵਾਰ ਨੂੰ ਫੌਜ ਨੇ ਪਾਕਿਸਤਾਨੀ ਮੀਡੀਆ ‘ਚ ਆਈਆਂ ਉਨ੍ਹਾਂ ਖਬਰਾਂ ਦਾ ਖੰਡਨ ਕਰ ਦਿੱਤਾ ਕਿ ਪੀ. ਓ. ਕੇ. ‘ਚ ਚਲਾਈ ਗਈ ਇਸ ਮੁਹਿੰਮ ‘ਚ ਭਾਰਤੀ ਫੌਜੀਆਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਫੌਜ ਨੇ ਕਿਹਾ ਕਿ ਕੁਝ ਪਾਕਿਸਤਾਨੀ ਟੈਲੀਵਿਜ਼ਨ ਚੈਨਲ ‘ਤੇ ਗਲਤ ਪ੍ਰਚਾਰ ਕਰ ਰਹੇ ਹਨ।

LEAVE A REPLY