1ਪਟਿਆਲਾ :  ਪੰਜਾਬ ਪਾਵਰ ਇੰਜੀਨੀਅਰ ਐਸੋਸੀਏਸ਼ਨ ਨੇ ਅੱਜ ਦਾਅਵਾ ਕੀਤਾ ਹੈ ਕਿ ਪੰਜਾਬ ‘ਚ ਉੱਤਰੀ ਭਾਰਤ ਨਾਲੋਂ ਸਭ ਤੋਂ ਘੱਟ ਬਿਜਲੀ ਦਰਾਂ ਹਨ ਅਤੇ ਪੰਜਾਬ ਦੀਆਂ ਪਾਵਰ ਕੰਪਨੀਆਂ ਪੰਜਾਬ ਦੇ ਖਪਤਕਾਰਾਂ ਨੂੰ ਮਿਆਰੀ ਬਿਜਲੀ ਸਪਲਾਈ ਦੇ ਨਾਂ ਯਕੀਨੀ ਬਣਾ ਰਹੀਆਂ ਹਨ। ਪੰਜਾਬ ਪਾਵਰ ਇੰਜੀਨੀਅਰ ਐਸੋਸੀਏਸ਼ਨ ਨੇ ਆਖਿਆ ਕਿ ਪੰਜਾਬ ‘ਚ ਬਿਜਲੀ ਦਾ ਕੋਈ ਕੱਟ ਨਹੀਂ ਲੱਗ ਰਿਹਾ ਅਤੇ ਟਿਊਬਵੈੱਲਾਂ ਨੂੰ 8 ਘੰਟੇ ਬਿਜਲੀ ਸਪਲਾਈ ਨਿਸ਼ਚਿਤ ਕੀਤੀ ਗਈ ਹੈ। ਇਥੇ ਹੀ ਬੱਸ ਨਹੀਂ ਉਦਯੋਗਿਕ ਸੈਕਟਰ ‘ਚ ਵੀ ਪਾਬੰਦੀਆਂ ਖਤਮ ਕਰ ਦਿੱਤੀਆਂ ਗਈਆਂ ਹਨ।
ਐਸੋਸੀਏਸ਼ਨ ਨੇ ਦੱਸਿਆ ਕਿ ਦਿੱਲੀ ‘ਚ 7.31 ਯੂਨਿਟ, ਹਰਿਆਣਾ ‘ਚ 6.64, ਰਾਜਸਥਾਨ 7.14 ਰੁਪਏ ਯੂਨਿਟ ਹੈ, ਜਦਕਿ ਪੰਜਾਬ ਵਿਚ ਰੇਟ ਸਿਰਫ 5.97 ਹੈ, ਜਿਸ ਤੋਂ ਸਪੱਸ਼ਟ ਹੈ ਕਿ ਪੰਜਾਬ ਵਿਚ ਬਿਜਲੀ ਵੱਡੇ ਰਾਜਾਂ ਤੋਂ ਸਸਤੀ ਹੈ। ਐਸੋਸੀਏਸ਼ਨ ਨੇ ਦੱਸਿਆ ਕਿ ਪੇਂਡੂ ਘਰੇਲੂ ਖਪਤਕਾਰਾਂ ਨੂੰ ਬਿਜਲੀ ਦੀ ਸਪਲਾਈ ਸ਼ਹਿਰੀ ਘਰੇਲੂ ਖਪਤਕਾਰਾਂ ਵਾਂਗ ਹੀ 24 ਘੰਟੇ ਮੁਹੱਈਆ ਕਰਵਾਈ ਜਾ ਰਹੀ ਹੈ, ਜਿਥੇ ਕਿ ਨਾਲ ਲਗਦੇ ਰਾਜਾਂ ਜਿਵੇਂ ਹਰਿਆਣਾ ਵਿਚ ਇਹ ਸਪਲਾਈ 12 ਤੋਂ 14 ਘੰਟੇ ਅਤੇ ਯੂ. ਪੀ. ਵਿਚ 8 ਘੰਟਿਆਂ ਨਾਲੋਂ ਵੀ ਘੱਟ ਹੈ।
ਪ੍ਰਾਈਵੇਟ ਆਈ. ਪੀ. ਪੀ. ਨੂੰ ਪੀ. ਐੱਸ. ਪੀ. ਸੀ. ਐੱਲ. ਕਰੇ ਐਕਵਾਇਰ : ਇੰਜੀ. ਭੁਪਿੰਦਰ ਸਿੰਘ
ਪੀ. ਪੀ. ਈ. ਏ. ਦੇ ਪ੍ਰਧਾਨ ਇੰਜੀ. ਭੁਪਿੰਦਰ ਸਿੰਘ ਅਤੇ ਸਕੱਤਰ ਇੰਜੀ. ਅਭਿਰਾਜ ਸਿੰਘ ਰੰਧਾਵਾ ਵੱਲੋਂ ਸੂਬੇ ਵਿਚ ਇਕ ਜਾਂ ਦੋ ਪ੍ਰਾਈਵੇਟ ਆਈ. ਪੀ. ਪੀ. ਨੂੰ ਪੀ. ਐੱਸ. ਪੀ. ਸੀ. ਐੱਲ. ਵੱਲੋਂ ਐਕਵਾਇਰ ਕਰਨ ਦੀ ਤੁਰੰਤ ਲੋੜ ‘ਤੇ ਜ਼ੋਰ ਪਾਇਆ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਦੀ ਆਪਣੀ ਕੋਲੇ ਦੀ ਖਾਨ ਹੈ, ਜਿਸ ਦਾ 400 ਐੱਮ. ਟੀ. ਤੋਂ ਵੀ ਜ਼ਿਆਦਾ ਕੋਲਾ ਭੰਡਾਰ ਉਪਲਬਧ ਹੈ। ਪੰਜਾਬ ਇਸ ਖਾਨ ਤੋਂ ਕੋਲੇ ਦਾ ਇਸਤੇਮਾਲ ਕਰ ਸਕਦਾ ਹੈ, ਜੋ ਕਿ ਆਉਣ ਵਾਲੇ ਸਾਲਾਂ ਵਿਚ ਬਿਜਲੀ ਦੀਆਂ ਦਰਾਂ ਨੂੰ 40 ਤੋਂ 50 ਪੈਸੇ ਪ੍ਰਤੀ ਯੂਨਿਟ ਘਟਾ ਸਕਦੀ ਹੈ।

LEAVE A REPLY