8-copyਨਵੀਂ ਦਿੱਲੀ— ਭਾਰਤ ਸਰਕਾਰ ਨੂੰ ਖਬਰ ਮਿਲੀ ਹੈ ਕਿ ਪਾਕਿਸਤਾਨੀ ਫੌਜ ਤੋਂ ਟਰੇਂਡ ਅੱਤਵਾਦੀ ਵੈਸ਼ਨੋ ਦੇਵੀ ਮੰਦਰ ਅਤੇ ਇੱਥੇ ਆਉਣ ਵਾਲੇ ਸ਼ਰਧਾਲੂਆਂ ‘ਤੇ ਹਮਲਾ ਕਰ ਸਕਦੇ ਹਨ। ਇਸੇ ਸ਼ੱਕ ਨੂੰ ਧਿਆਨ ‘ਚ ਰੱਖਦੇ ਹੋਏ ਜੰਮੂ-ਕਸ਼ਮੀਰ ਪੁਲਸ ਅਤੇ ਦੂਜੀਆਂ ਏਜੰਸੀਆਂ ਨੇ ਮਾਤਾ ਵੈਸ਼ਨੋ ਦੇਵੀ ਮੰਦਰ ਦੇ ਆਧਾਰ ਕੈਂਪ ਕੱਟੜਾ ‘ਚ ਮਾਕ ਡਰਿੱਲ ਕੀਤੀ। ਹਰ ਸਾਲ ਦੇਸ਼ ਭਰ ਤੋਂ ਇਕ ਕਰੋੜ ਤੋਂ ਵਧ ਸ਼ਰਧਾਲੂ ਜੰਮੂ ਖੇਤਰ ਦੇ ਤ੍ਰਿਕੂਟ ਪਰਬਤ ‘ਤੇ ਸਥਿਤ ਇਸ ਮੰਦਰ ‘ਚ ਦਰਸ਼ਨ ਲਈ ਆਉਂਦੇ ਹਨ।
ਰਿਆਸੀ ਦੇ ਸੀਨੀਅਰ ਪੁਲਸ ਕਮਿਸ਼ਨਰ ਸੁਜੀਤ ਕੁਮਾਰ ਨੇ ਕਿਹਾ,”ਕੱਟੜਾ ਦੀ ਸੁਰੱਖਿਆ ਨੂੰ ਧਿਆਨ ‘ਚ ਰੱਖਦੇ ਹੋਏ ਸ਼ਨੀਵਾਰ ਨੂੰ 2 ਅਭਿਆਸ ਕੀਤੇ ਗਏ। ਇਨ੍ਹਾਂ ‘ਚੋਂ ਇਕ ੱਬਿਆਸ ਅੱਤਵਾਦੀ ਹਮਲੇ ਨਾਲ ਜੁੜਿਆ ਸੀ ਅਤੇ ਉਹ ਕੱਟੜਾ ਪੁਲਸ ਥਾਮੇ ‘ਚ ਅਤੇ ਬੱਸ ਸਟੈਂਡ ‘ਤੇ ਕੀਤਾ ਗਿਆ, ਜਦੋਂ ਕਿ ਦੂਜਾ ਆਫਤ ਪ੍ਰਬੰਧਨ ਨਾਲ ਸੰਬੰਧਤ ਸੀ ਅਤੇ ਬੱਸ ਸਟੈਂਡ ਕੋਲ ਕੀਤਾ ਗਿਆ। ਇਸ ਡਰਿੱਲ ‘ਚ ਪੁਲਸ ਤੋਂ ਇਲਾਵਾ ਫੌਜ, ਮਾਤਾ ਵੈਸ਼ਨੋ ਦੇਵੀ ਮੰਦਰ ਬੋਰਡ, ਫਾਇਰ ਬ੍ਰਿਗੇਡ ਵਿਭਾਗ, ਆਫਤ ਪ੍ਰਬੰਧਨ ਵਿਭਾਗ ਦੀਆਂ ਟੀਮਾਂ ਅਤੇ ਡਾਕਟਰੀ ਕਰਮਚਾਰੀਆਂ ਨੇ ਹਿੱਸਾ ਲਿਆ।

LEAVE A REPLY