6ਨਵੀਂ ਦਿੱਲੀ :  ਸੁਪਰੀਮ ਕੋਰਟ ਨੇ ਇਕ ਮੁਕੱਦਮੇ ‘ਚ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਕਿਸੇ ਵਿਅਕਤੀ ਦੀ ਮੌਤ ਮਗਰੋਂ ਉਸਦੀ ਪੈਨਸ਼ਨ ‘ਤੇ ਸਿਰਫ ਪਤਨੀ ਦਾ ਹੱਕ ਹੋਵੇਗਾ, ਮਾਂ ਦਾ ਨਹੀਂ। ਇਕ ਸੱਸ-ਨੂੰਹ ਵਿਚਾਲੇ ਲੰਮੇਂ ਸਮੇਂ ਤੋਂ ਚੱਲੀ ਆ ਰਹੀ ਇਸ ਲੜਾਈ ਮੁਕੱਦਮੇ ‘ਤੇ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਸੁਣਾਇਆ।
ਜਸਟਿਸ ਏ. ਆਰ. ਦਵੇ ਅਤੇ ਐੱਲ. ਨਾਗੇਸ਼ਵਰ ਦੀ ਬੈਂੇਚ ਨੇ ਇਸ ਔਖੀ ਬੁਝਾਰਤ ਦਾ ਹੱਲ ਕੱਢਿਆ ਹੈ। ਹਰਿਆਣਾ ‘ਚ ਇਕ ਸਰਕਾਰੀ ਮੁਲਾਜ਼ਮ ਯਸ਼ਪਾਲ ਦੀ ਬੀਮਾਰੀ ਨਾਲ ਮੌਤ ਮਗਰੋਂ ਉਸਦੀ ਪਤਨੀ ਅਤੇ ਮਾਂ ਵਿਚਾਲੇ ਪੈਨਸ਼ਨ ‘ਤੇ ਦਾਅਵੇਦਾਰੀ ਨੂੰ ਲੈ ਕੇ ਝਗੜਾ ਸ਼ੁਰੂ ਹੋਇਆ ਅਤੇ ਅਦਾਲਤ ‘ਚ ਜਾ ਪਹੁੰਚਿਆ। ਵਿਧਵਾ ਨੇ ਆਪਣੇ ਪਤੀ ਦੀ ਪੈਨਸ਼ਨ ‘ਤੇ ਆਪਣਾ ਦਾਅਵਾ ਪੇਸ਼ ਕੀਤਾ ਤਾਂ ਹਿੰਦੂ ਉਤਰਾਧਿਕਾਰ ਕਾਨੂੰਨ-1965 ਦੇ ਤਹਿਤ ਮਾਂ ਨੇ ਆਪਣੇ ਪੁੱਤਰ ਦੀ ਪੈਨਸ਼ਨ ‘ਤੇ ਆਪਣਾ ਹੱਕ ਦੱਸਿਆ।
ਫੈਸਲਾ ਸੁਣਾਉਂਦੇ ਹੋਏ ਜਸਟਿਸ ਦਵੇ ਨੇ ਕਿਹਾ ਕਿ ਜਿਥੋਂ ਤਕ ਉਪਰੋਕਤ ਕਾਨੂੰਨ ਦੀ ਗੱਲ ਹੈ ਇਕ ਹਿੰਦੂ ਦੀ ਜਾਇਦਾਦ (ਜੇਕਰ ਉਹ ਵਸੀਅਤ ਲਿਖੇ ਬਗੈਰ ਮਰ ਗਿਆ) ਉਸਦੇ ਮਰਨ ਮਗਰੋਂ ਕਰਾਸ-1 ‘ਚ ਆਉਣ ਵਾਲੇ ਉੱਤਰਾਧਿਕਾਰੀ ਨੂੰ ਮਿਲੇਗੀ।
ਇਸ ਲਈ ਮ੍ਰਿਤਕ ਯਸ਼ਪਾਲ ਦੀ ਜਾਇਦਾਦ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦੀ ਜਾਇਦਾਦ ਦਾ ਬਟਵਾਰਾ ਉਨ੍ਹਾਂ ਦੀ ਪਤਨੀ ਅਤੇ ਪੁੱਤਰ ਵਿਚਾਲੇ ਕੀਤਾ ਜਾਵੇਗਾ, ਕਿਉਂਕਿ ਪਰਿਵਾਰ ਦਾ ਕੋਈ ਹੋਰ ਮੈਂਬਰ ਕਰਾਸ-1 ਉੱਤਰਾਧਿਕਾਰੀ ਦੀ ਸ਼੍ਰੇਣੀ ‘ਚ ਨਹੀਂ ਆਉਂਦਾ।

LEAVE A REPLY