4ਅਲੇਪੋ — ਸੀਰੀਆ ਦੇ ਇਦਲਿਬ ਸ਼ਹਿਰ ‘ਤੇ ਰੂਸੀ ਜ਼ਹਾਜਾਂ ਦੀ ਬੰਬਾਰੀ ਨਾਲ ਕਈ ਇਮਾਰਤਾਂ ਢਹਿ-ਢੇਰੀ ਹੋ ਗਈਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਰੂਸੀ ਬੰਬਾਰੀ ਨਾਲ ਇਸ ਸਾਲ ‘ਚ ਅਲੇਪੋ ‘ਚ ਤਕਰੀਬਨ 3800 ਨਾਗਰਿਕ ਮਾਰੇ ਗਏ ਹਨ। ਵੀਰਵਾਰ ਨੂੰ ਬੰਬਾਰੀ ਦੀ ਲਪੇਟ ‘ਚ ਆਈ ਇਮਾਰਤ ਦੇ ਮਲਬੇ ‘ਚੋਂ ਬਚਾਅ ਕਰਮਚਾਰੀ ਅਬੂ ਕਿਫਾਹ ਨੇ ਇਕ ਮਹੀਨੇ ਦੀ ਬੱਚੀ ਨੂੰ ਕੱਢਿਆ। ਜਦ ਉਸ ਨੇ ਵੇਖਿਆ ਕਿ ਬੱਚੀ ਜ਼ਿੰਦਾ ਹੈ ਤਾਂ ਉਸ ਦੀਆਂ ਅੱਖਾਂ ‘ਚੋਂ ਹੰਝੂ ਵਹਿ ਤੁਰੇ। ਇਸੇ ਵਿਚਾਲੇ ਬੱਚੀ ਨੂੰ ਦੋ ਘੰਟਿਆਂ ਦੀ ਖੁਦਾਈ ਤੋਂ ਬਾਅਦ ਬਚਾਇਆ ਜਾ ਸਕਿਆ ਸੀ। ਇੱਥੇ ਰਾਸ਼ਟਰਪਤੀ ਅਸਦ ਦੇ ਸਮਰਥਨ ‘ਚ ਰੂਸ ਦੀ ਬੰਬਾਰੀ ਠੀਕ ਇਕ ਸਾਲ ਪਹਿਲਾਂ ਯਾਨੀ 30 ਸਤੰਬਰ 2015 ਨੂੰ ਸ਼ੁਰੂ ਹੋਈ ਸੀ।
ਬੰਬਾਰੀ ਨੇ ਸੀਰੀਆ ਦੇ ਵੱਖ-ਵੱਖ ਸ਼ਹਿਰਾਂ ‘ਚ 20 ਹਜ਼ਾਰ ਨਾਗਰਿਕ ਮਾਰੇ ਗਏ ਹਨ। ਡਾਕਟਰ ਵਿਦਾਊਟ ਬਾਰਡਰ ਦੇ ਨਿਰਦੇਸ਼ਕ ਸਾਈਸਕੋ ਵਿਲਾਲੋਂਗਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪੂਰਾ ਅਲੇਪੋ ਮੌਤ ਦਾ ਵੱਡਾ ਸਾਰਾ ਡੱਬਾ ਬਣ ਗਿਆ ਹੈ। ਇੱਥੇ ਢਾਈ ਲੱਖ ਆਬਾਦੀ ‘ਚ ਹੁਣ ਕੇਵਲ 35 ਡਾਕਟਰ ਹੀ ਬਚੇ ਹਨ।

LEAVE A REPLY