6ਨਵੀਂ ਦਿੱਲੀ :  ਭਾਰਤ ਅਤੇ ਕੈਨੇਡਾ ਪ੍ਰਸਾਤਵਿਤ ਮੁਕਤ ਵਪਾਰ ਸਮਝੌਤੇ ਅਤੇ ਵਿਦੇਸ਼ੀ ਨਿਵੇਸ਼ ‘ਚ ਵਾਧੇ ਤੇ ਸੰਭਾਲ ਸਮਝੌਤੇ ਨੂੰ ਜਲਦੀ ਪੂਰਾ ਕਰਨ ਲਈ ਵੀਰਵਾਰ ਨੂੰ ਵਿਚਾਰ-ਵਟਾਂਦਰਾ ਕਰਨਗੇ। ਦੋਹਾਂ ਦੇਸ਼ਾਂ ਦੇ ਵਪਾਰ ਮੰਤਰੀਆਂ ਦੀ ਟੋਰਾਂਟੋ ‘ਚ ਹੋਣ ਵਾਲੀ ਬੈਠਕ ‘ਚ ਹੋਰ ਗੱਲਾਂ ਤੋਂ ਇਲਾਵਾ ਇਸ ਮੁੱਦੇ ‘ਤੇ ਵੀ ਵਿਚਾਰ ਚਰਚਾ ਹੋਵੇਗੀ। ਵਪਾਰ ਮੰਤਰੀ ਨਿਰਮਲਾ ਸੀਤਾਰਮਣ ਦੀ ਅਗਵਾਈ ‘ਚ ਇੱਕ ਉੱਚ-ਪੱਧਰੀ ਵਫਦ ਤੀਜੀ ਸਲਾਨਾ ਮੰਤਰੀ ਪੱਧਰੀ ਗੱਲਬਾਤ ਹਿੱਸਾ ਲੈ ਰਿਹਾ ਹੈ। ਇਸ ਬਾਰੇ ਵਪਾਰ ਮੰਤਰੀ ਨੇ ਇੱਕ ਬਿਆਨ ‘ਚ ਕਿਹਾ ਕਿ ਦੋ-ਪੱਖੀ ਵਪਾਰ ਸਮਰੱਥਾ ਨੂੰ ਦੇਖਦੇ ਹੋਏ ਬੈਠਕ ‘ਚ ਵਪਾਰ ਮੰਤਰੀ ਵਿਦੇਸ਼ੀ ਨਿਵੇਸ਼ ‘ਚ ਵਾਧਾ ਤੇ ਸੰਭਾਲ ਕਰਾਰ (ਐੱਫ. ਆਈ. ਪੀ. ਏ.) ਅਤੇ ਵਿਸ਼ਾਲ ਆਰਥਿਕ ਭਾਗੀਦਾਰ ਕਰਾਰ (ਸੇਪਾ) ਨੂੰ ਜਲਦੀ ਪੂਰਾ ਕਰਨ ਦੀਆਂ ਸੰਭਾਨਾਵਾਂ ‘ਤੇ ਵਿਚਾਰ-ਵਟਾਂਦਰਾ ਕਰਨਗੇ। ‘ਸੇਪ’ ਇੱਕ ਵਿਸ਼ਾਲ ਮੁਕਤ ਵਪਾਰ ਕਰਾਰ ਹੈ, ਜਿਸ ਦੇ ਤਹਿਤ ਦੋ ਵਪਾਰਕ ਭਾਗੀਦਾਰੀ ਕਸਟਮ ਨੂੰ ਖ਼ਤਮ ਕਰਦੇ ਹਨ ਜਾਂ ਉਸ ‘ਚ ਜ਼ਿਕਰਯੋਗ ਕਟੌਤੀ ਕਰਦੇ ਹਨ। ਇਨ੍ਹਾਂ ਤੋਂ ਇਲਾਵਾ ਉਹ ਆਪਸ ‘ਚ ਸੇਵਾਵਾਂ ਅਤੇ ਨਿਵੇਸ਼ ਨਿਯਮਾਂ ਨੂੰ ਉਦਾਰ ਬਣਾਉਂਦੇ ਹਨ। ਇਸ ਕਰਾਰ ਲਈ ਦੋਹਾਂ ਦੇਸ਼ਾਂ ਵਿਚਕਾਰ ਗੱਲਬਾਤ ਨਵੰਬਰ 2010 ‘ਚ ਹੋਈ ਸੀ, ਤਾਂ ਜੋ ਦੋ-ਪੱਖੀ ਵਪਾਰ ਅਤੇ ਨਿਵੇਸ਼ ਨੂੰ ਵਧਾਇਆ ਜਾ ਸਕੇ। ਸਾਲ 2015-16 ‘ਚ ਦੋਹਾਂ ਦੇਸ਼ਾਂ ਦਾ ਦੋ-ਪੱਖੀ ਵਪਾਰ ਵਧ ਕੇ 6.25 ਅਰਬ ਡਾਲਰ ‘ਤੇ ਪਹੁੰਚ ਗਿਆ, ਜਿਹੜਾ 2014-15 ‘ਚ 5.95 ਡਾਲਰ ਸੀ।

LEAVE A REPLY