5ਪਟਿਆਲਾ : ਯੂਥ ਕਾਂਗਰਸ ਲੋਕ ਸਭਾ ਜ਼ਿਲਾ ਪਟਿਆਲਾ ਦੇ ਪ੍ਰਧਾਨ ਜਿੰਮੀ ਡਕਾਲਾ ਵੱਲੋਂ ਯੂਥ ਕਾਂਗਰਸ ਦੇ ਜਥੇਬੰਧਕ ਢਾਂਚੇ ਦਾ ਵਿਸਥਾਰ ਕਰਦੇ ਹੋਏ ਨਵੀਂਆ ਨਿਯੁਕਤੀਆ ਕੀਤੀਆਂ ਜਾ ਰਹੀਆਂ ਹਨ। ਜਿਸਦੇ ਤਹਿਤ ਮਿਹਨਤੀ ਯੂਥ ਆਗੂ ਰਾਣਾ ਪੰਜੋਲਾ ਨੂੰ ਯੂਥ ਕਾਂਗਰਸ ਲੋਕ ਸਭਾ ਪਟਿਆਲਾ ਜ਼ਿਲੇ ਦਾ ਸਕੱਤਰ ਨਿਯੁਕਤ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਵਿਧਾਇਕ ਲਾਲ ਸਿੰਘ, ਯੂਥ ਆਗੂ ਤਮਨ ਰਾਜ, ਯੂਥ ਕਾਂਗਰਸ ਲੋਕ ਸਭਾ ਦੇ ਮੀਤ ਪ੍ਰਧਾਨ ਸੰਜੀਵ ਸ਼ਰਮਾ ਕਾਲੂ ਅਤੇ ਸਨੌਰ ਤੋਂ ਅਸੈਂਬਲੀ ਪ੍ਰਧਾਨ ਹਰਪ੍ਰੀਤ ਢਿੱਲੋਂ ਨੇ ਸਾਂਝੇ ਤੌਰ ‘ਤੇ ਰਾਣਾ ਪੰਜੋਲਾ ਨੂੰ ਨਿਯੁਕਤੀ ਪੱਤਰ ਦਿੱਤਾ।
ਇਸ ਮੌਕੇ ਲਾਲ ਸਿੰਘ ਨੇ ਬੋਲਦਿਆਂ ਕਿਹਾ ਕਿ ਮੌਜੂਦਾ ਅਕਾਲੀ-ਭਾਜਪਾ ਸਰਕਾਰ ਤੋਂ ਪੰਜਾਬ ਦਾ ਹਰ ਦੁਖੀ ਹੈ। ਪੰਜਾਬ ਦੀ ਆਰਥਿਕ ਦਸ਼ਾ ਖਰਾਬ ਹੋਣ ਕਰਕੇ ਪੰਜਾਬ ਬਾਕੀ ਸੂਬਿਆਂ ਨਾਲੋਂ ਪਿਛੜ ਗਿਆ ਹੈ। ਬਾਦਲ ਸਰਕਾਰ ਨੇ ਪੰਜਾਬ ਦੀ ਕਿਸਾਨੀ ਅਤੇ ਜਵਾਨੀ ਨੂੰ ਰੋਲ ਕੇ ਰੱਖ ਦਿੱਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ‘ਚੋਂ ਬਾਦਲਾਂ ਨੂੰ ਚਲਦਾ ਕਰਨ ਦਾ ਸਮਾਂ ਆ ਗਿਆ ਹੈ ਕਿਉਂਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਇਕ ਵੱਡੇ ਬਹੁਮਤ ਨਾਲ ਸਰਕਾਰ ਬਣਾ ਕੇ ਪੰਜਾਬ ਦੀ ਦਸ਼ਾ ਨੂੰ ਸੁਧਾਰੇਗੀ। ਇਸ ਮੌਕੇ ਰਾਣਾ ਪੰਜੋਲਾ ਨੇ ਕਾਂਗਰਸੀ ਅਹੁੱਦੇਦਾਰਾ ਨੂੰ ਯਕੀਨ ਦਿਵਾਇਆ ਕਿ ਕਾਂਗਰਸ ਪਾਰਟੀ ਵੱਲੋਂ ਮਿਲੀ ਹੋਈ ਇਸ ਅਹਿਮ ਜ਼ਿੰਮੇਵਾਰੀ ਨੂੰ ਉਹ ਆਪਣੀ ਮਿਹਨਤ ਅਤੇ ਲਗਨ ਨਾਲ ਨਿਭਾਉਣਗੇ।

LEAVE A REPLY