2ਨਵੀਂ ਦਿੱਲੀ :  ਪਾਕਿਸਤਾਨ ਮਕਬੂਜ਼ਾ ਕਸ਼ਮੀਰ ‘ਚ ਅੱਤਵਾਦੀ ਟਿਕਾਣਿਆਂ ‘ਤੇ ਭਾਰਤੀ ਫੌਜ ਦੇ ਹਮਲੇ ਦੀ ਜਾਣਕਾਰੀ ਮਿਲਦੇ ਹੀ ਜਿੱਥੇ ਦੇਸ਼ ਵਾਸੀਆਂ ‘ਚ ਖੁਸ਼ੀ ਦੀ ਲਹਿਰ ਦੌੜੀ, ਉੱਥੇ ਹੀ ਸਰਕਾਰੀ ਬੈਂਕ ਵੀ ਝੂੰਮ ਉੱਠੇ। ਦਰਅਸਲ, ਸਰਜੀਕਲ ਸਟਰਾਈਕ ਦੀ ਖਬਰ ਆਉਣ ਤੋਂ ਬਾਅਦ ਵੀਰਵਾਰ ਨੂੰ ਸਾਵਰਨ ਬਾਂਡਜ਼ ‘ਚ 13 ਮਹੀਨੇ ਦਾ ਸਭ ਤੋਂ ਵੱਡਾ ਵਾਧਾ ਹੋਇਆ ਅਤੇ ਬੈਂਕਾਂ ਨੇ ਇਸ ਮੌਕੇ ਦਾ ਫਾਇਦਾ ਚੁੱਕਦੇ ਹੋਏ ਰਿਕਾਰਡ ਖਰੀਦਦਾਰੀ ਕੀਤੀ।
ਬਲੂਮਬਰਗ ਦੇ ਅੰਕੜੇ ਦੱਸਦੇ ਹਨ ਕਿ ਸਰਕਾਰੀ ਬੈਂਕਾਂ ਨੇ 16,900 ਕਰੋੜ ਰੁਪਏ ਦੇ ਸਕਿਓਰਿਟੀਜ਼ ਖਰੀਦੇ। ਸਰਕਾਰੀ ਬੈਂਕਾਂ ਨੇ ਸਕਿਓਰਿਟੀਜ਼ ਦੀ ਇੰਨੀ ਵੱਡੀ ਖਰੀਦ ਸਾਲ 2006 ‘ਚ ਕੀਤੀ ਸੀ। ਪੀ. ਐੱਨ. ਬੀ. ਗਿਲਟਜ਼ ਲਿਮਟਿਡ ‘ਚ ਫਿਕਸਡ ਇੰਕ ਦੇ ਕਾਰਜਕਾਰੀ ਉਪ ਪ੍ਰਧਾਨ ਵਿਜੈ ਸ਼ਰਮਾ ਨੇ ਕਿਹਾ ਕਿ ਸਰਕਾਰੀ ਬੈਂਕ ਲੰਬੀ ਮਿਆਦ ਦੇ ਨਿਵੇਸ਼ਕ ਹਨ ਅਤੇ ਹਰੇਕ ਗਿਰਾਵਟ ਨੂੰ ਖਰੀਦਦਾਰੀ ਦੇ ਮੌਕੇ ਦੇ ਤੌਰ ‘ਤੇ ਦੇਖਦੇ ਹਨ।
ਉਨ੍ਹਾਂ ਨੇ ਕਿਹਾ ਕਿ ਲੰਬੀ ਮਿਆਦ ਲਈ ਭਾਰਤੀ ਬਾਂਡਜ਼ ਆਕਰਸ਼ਕ ਬਦਲ ਪੇਸ਼ ਹੁੰਦੇ ਹਨ। ਖਾਸ ਕਰਕੇ ਨੀਤੀਗਤ ਵਿਆਜ ਦਰਾਂ ‘ਚ ਕਟੌਤੀ ਦੀ ਉਮੀਦ ਅਤੇ ਆਰਥਿਕ ਪੱਧਰ ‘ਚ ਸੁਧਾਰ ਦੇ ਮੱਦੇਨਜ਼ਰ। ਬਲੂਮਬਰਗ ਦੇ ਅੰਕੜੇ ਦੱਸਦੇ ਹਨ ਕਿ ਰੁਪਿਆ 0.4 ਫੀਸਦੀ ਮਜ਼ਬੂਤ ਹੋ ਕੇ 66.6025 ਪ੍ਰਤੀ ਡਾਲਰ ‘ਤੇ ਪਹੁੰਚ ਗਿਆ, ਜੋ ਕਿ ਇਕ ਹਫਤੇ ਦੀ ਸਭ ਤੋਂ ਵੱਡੀ ਉਛਾਲ ਹੈ। ਉੱਥੇ ਹੀ ਵੀਰਵਾਰ ਨੂੰ 0.6 ਫੀਸਦੀ ਦੀ ਗਿਰਾਵਟ ਨਾਲ ਰੁਪਿਆ ਤਿੰਨ ਮਹੀਨਿਆਂ ਦੇ ਹੇਠਲੇ ਪੱਧਰ ‘ਤੇ ਪਹੁੰਚ ਗਿਆ ਸੀ। ਜੂਨ ਦੇ ਅਖੀਰ ਤੋਂ ਰੁਪਿਆ 1.4 ਫੀਸਦੀ ਮਜ਼ਬੂਤ ਹੋਇਆ, ਜਿਸ ਨਾਲ ਪਿਛਲੀ 5 ਤਿਮਾਹੀ ਦੀ ਸਿਲਸਿਲੇਵਾਰ ਗਿਰਾਵਟ ‘ਤੇ ਰੋਕ ਲੱਗਣ ਦੀ ਉਮੀਦ ਬੱਝੀ ਹੈ। 10 ਸਾਲ ਵਾਲੇ ਬੈਂਚਮਾਰਕ ਬਾਂਡਜ਼ ਯੀਲਡਜ਼ ਨੇ 63 ਬੇਸਿਸ ਪੁਆਇੰਟ ਦਾ ਗੋਤਾ ਲਾਇਆ, ਜੋ ਕਿ ਦਸੰਬਰ 2014 ਨੂੰ ਖਤਮ ਹੋਈ ਤਿਮਾਹੀ ਤੋਂ ਬਾਅਦ ਦੀ ਵੱਡੀ ਗਿਰਾਵਟ ਹੈ।

LEAVE A REPLY