4ਇਸਲਾਮਾਬਾਦ :  ਉੜੀ ਹਮਲੇ ਤੋਂ ਬਾਅਦ ਭਾਰਤ ਨੇ ਵੀ ਪਾਕਿਸਤਾਨ ਨੂੰ ਉਸੇ ਦੀ ਹੀ ਭਾਸ਼ਾ ‘ਚ ਜਵਾਬ ਦਿੱਤਾ। ਬੀਤੀ 28 ਸਤੰਬਰ ਦੀ ਰਾਤ ਨੂੰ ਭਾਰਤੀ ਕਮਾਂਡੋਜ਼ ਨੇ ਸਰਜੀਕਲ ਸਟਰਾਈਕ ਜ਼ਰੀਏ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ। ਭਾਰਤੀ ਕਮਾਂਡੋਜ਼ ਨੇ ਮਕਬੂਜ਼ਾ ਕਸ਼ਮੀਰ (ਪੀ. ਓ. ਕੇ.) ‘ਚ ਅੱਤਵਾਦੀਆਂ ਦੇ 7 ਕੈਂਪਾਂ ਨੂੰ ਤਬਾਹ ਕਰ ਦਿੱਤਾ ਅਤੇ 38 ਅੱਤਵਾਦੀਆਂ ਨੂੰ ਮਾਰ ਦਿੱਤਾ। ਹਾਲਾਂਕਿ ਪਾਕਿਸਤਾਨ ਵਲੋਂ ਭਾਰਤ ਦੇ ਇਸ ਦਾਅਵੇ ਨੂੰ ਖਾਰਜ ਕੀਤਾ ਗਿਆ ਹੈ। ਜਿਸ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਸ਼ੁੱਕਰਵਾਰ ਨੂੰ ਬਿਆਨ ਦਿੱਤਾ ਕਿ ਅਸੀਂ ਭਾਰਤ ਨਾਲ ਜੰਗ ਨਹੀਂ ਚਾਹੁੰਦੇ ਪਰ ਹਿੰਦੁਸਤਾਨ ਨੂੰ ਪਾਕਿਸਤਾਨ ਵਲੋਂ ਹੋਣ ਵਾਲੀ ਨਾਪਾਕ ਹਰਕਤ ਦੀ ਜਾਣਕਾਰੀ ਮਿਲੀ ਹੈ। ਪਾਕਿਸਤਾਨ ਨੇ ਆਪਣੀ ਸਟਰਾਈਕ ਕੋਰ ਨੂੰ ਸ਼ਕਰਗੜ੍ਹ ਬਲਜ ਵੱਲ ਭੇਜ ਦਿੱਤਾ ਹੈ। ਸੈਟੇਲਾਈਟ ਅਤੇ ਖੁਫੀਆ ਏਜੰਸੀਆਂ ਜ਼ਰੀਏ ਭਾਰਤ ਨੂੰ ਇਹ ਜਾਣਕਾਰੀ ਮਿਲੀ ਹੈ।
ਪਾਕਿਸਤਾਨੀ ਫੌਜ ਦੀ ਦਸ ਕੋਰ ‘ਚੋਂ ਇਕ ਸਟਰਾਈਕ ਕੋਰ ਦਾ ਹੈੱਡਕੁਆਰਟਰ ਪੀ. ਓ. ਕੇ. ਦੇ ਮੰਗਲਾ ‘ਚ ਹੈ। ਸ਼ਕਰਗੜ੍ਹ ਬਲਜ ਬਾਰਡਰ ਦਾ ਪਾਕਿਸਤਾਨ ਵੱਲ ਹਿੰਦੁਸਤਾਨ ‘ਚ ਸਿੰਧ ਦਰਿਆ ਪੱਟੀ ਰਣਨੀਤਕ ਮਹੱਤਤਾ ਵਾਲਾ ਹਿੱਸਾ ਹੈ, ਜਿੱਥੋਂ ਪਾਕਿਸਤਾਨ ਹਿੰਦੁਸਤਾਨ ‘ਤੇ ਹਮਲਾ ਕਰ ਸਕਦਾ ਹੈ। ਨਵਾਜ਼ ਸ਼ਰੀਫ ਭਾਵੇਂ ਹੀ ਭਾਰਤ ਨਾਲ ਜੰਗ ਕਰਨ ਤੋਂ ਇਨਕਾਰ ਕਰ ਰਹੇ ਹਨ ਅਤੇ ਕਹਿ ਰਹੇ ਹਨ ਕਿ ਉਹ ਇਕ ਚੰਗੇ ਗੁਆਂਢੀ ਵਾਂਗ ਰਹਿਣਗੇ। ਇਸ ਗੱਲ ਦਾ ਮਤਲਬ ਇਹ ਹੋਇਆ ਕਿ ਪਾਕਿਸਤਾਨ ਅੰਦਰੋਂ-ਅੰਦਰ ਜੰਗ ਦੀ ਤਿਆਰੀ ਕੱਸ ਰਿਹਾ ਹੈ।
ਸੂਤਰਾਂ ਦੀ ਮੰਨੀਏ ਤਾਂ ਪਾਕਿਸਤਾਨ ਨੇ ਪੂਰੀ ਕੋਸ਼ਿਸ਼ ਕੀਤੀ ਹੈ ਕਿ ਪਾਕਿਸਤਾਨ ਫੌਜ ਦਾ ਸਟਰਾਈਕ ਕੋਰ ਦਾ ਮੂਵਮੈਂਟ ਗੁਪਤ ਹੋਵੇ ਪਰ ਹਿੰਦੁਸਤਾਨ ਦੀ ਸੈਟੇਲਾਈਟਸ ਨੇ ਪਾਕਿਸਤਾਨ ਦੀ ਇਸ ਹਰਕਤ ਨੂੰ ਫੜ ਲਿਆ। ਸੂਤਰਾਂ ਦਾ ਕਹਿਣਾ ਹੈ ਕਿ ਹਿੰਦੁਸਤਾਨ ਦੀ ਫੌਜ ਪਾਕਿਸਤਾਨ ਵੱਲ ਹੋਣ ਵਾਲੀ ਹਰ ਹਰਕਤ ‘ਤੇ ਨਜ਼ਰ ਰੱਖ ਰਹੀ ਹੈ ਅਤੇ ਉਸ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਸ਼ਕਰਗੜ੍ਹ ਬਲਜ ‘ਚ ਭਾਰਤੀ ਫੌਜ ਦੀਆਂ 3 ਆਰਮਡ ਬ੍ਰਿਗੇਡ ਹੈ, ਜੋ ਪਾਕਿਸਤਾਨ ਵਲੋਂ ਹਮਲੇ ਦੀ ਕਿਸੇ ਵੀ ਕੋਸ਼ਿਸ਼ ਦਾ ਮੂੰਹ ਤੋੜ ਜਵਾਬ ਦੇ ਸਕਦੀ ਹੈ।

LEAVE A REPLY