images-300x168ਸੈਂਡਵਿੱਚ ਤਾਂ ਤੁਸੀਂ ਘਰ ‘ਚ ਬਹੁਤ ਸਾਰੇ ਤਰੀਕਿਆਂ ਦੇ ਬਣਾਉਂਦੇ ਹੋਵੋਗੇ, ਪਰ ਤਿਲ ਅਤੇ ਦਹੀਂ ਦਾ ਸੈਂਡਵਿੱਚ ਇੱਕ ਪੌਸ਼ਟਿਕਤਾ ਭਰਪੂਰ ਡਿਸ਼ ਹੈ। ਜੋ ਬਣਾਉਣ ‘ਚ ਆਸਾਨ ਲੱਗਦੀ ਹੈ। ਤੁਸੀਂ ਆਲੂ ਨਾਲ ਬਣੇ ਸੈਂਡਵਿੱਚ ਖਾ ਕੇ ਬੋਰ ਹੋ ਗਏ ਹੋਵੋਗੇ। ਅੱਜ ਅਸੀਂ ਤੁਹਾਨੂੰ ਨਵੇਂ ਤਰੀਕੇ ਨਾਲ ਬਣੇ ਸੈਂਡਵਿੱਚ ਬਾਰੇ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਇਸਨੂੰ ਬਣਾਉਣ ਦਾ ਤਰੀਕਾ।
ਬਣਾਉਣ ਲਈ ਸਮੱਗਰੀ :
-200 ਗ੍ਰਾਮ ਦਹੀਂ
-20 ਗ੍ਰਾਮ ਤਿਲ
-6 ਕਲੀਆਂ ਲਸਣ
-ਨਮਕ ਸੁਆਦ ਅਨੁਸਾਰ
-ਅੱਧਾ ਚਮਚ ਕਾਲੀ ਮਿਰਚ
-ਅੱਧਾ ਚਮਚ ਬਰਾਊਨ ਸ਼ੂਗਰ
-2 ਹਰੀ ਮਿਰਚ
-1 ਸ਼ਿਮਲਾ ਮਿਰਚ
-1 ਕੱਪ ਗਾਜਰ(ਕੱਸੀ ਹੋਈ)
-1 ਹਰਾ ਸੇਬ(ਕੱਸਿਆ ਹੋਇਆ)
-1 ਕੱਪ ਧਨੀਆਂ(ਕੱਸਿਆ ਹੋਇਆ)
-1 ਟਮਾਟਰ
-3 ਚਮਚ ਜੈਤੂਨ ਦਾ ਤੇਲ
ਬਣਾਉਣ ਦੀ ਵਿਧੀ :
1. ਸਭ ਤੋਂ ਪਹਿਲਾਂ ਇੱਕ ਸੂਤੀ ਕੱਪੜੇ ‘ਚ ਦਹੀਂ ਬੰਨ੍ਹ ਕੇ ਰਾਤ ਤੋਂ ਲੈ ਕੇ ਸਵੇਰ ਤੱਕ ਟੰਗ ਕੇ ਰੱਖੋ। ਜਿਸ ਨਾਲ ਦਹੀਂ ਦਾ ਸਾਰਾ ਪਾਣੀ ਨਿਕਲ ਜਾਵੇਗਾ।
2. ਬਰੈੱਡ ਦੇ ਕਿਨਾਰੇ ਕੱਟ ਲਓ। ਫ਼ਿਰ ਤਿਆਰ ਦਹੀਂ ‘ਚ ਨਮਕ ਪਾ ਕੇ ਪੇਸਟ ਬਣਾ ਲਓ।
3. ਪਾਣੀ ‘ਚ ਡੁਬੋ ਕੇ ਰੱਖੇ ਸਫ਼ੇਦ ਤਿਲ ਨੂੰ ਲਸਣ ਅਤੇ ਹਰੀ ਮਿਰਚ ਨਾਲ ਚੰਗੀ ਤਰ੍ਹਾਂ ਪੀਸ ਲਓ ਅਤੇ ਨਮਕ ਮਿਲਾਓ।
4. ਹੁਣ ਇਸ ‘ਚ 3 ਚਮਚ ਜੈਤੂਨ ਦਾ ਤੇਲ ਮਿਲਾਓ।
5. ਸਬਜ਼ੀਆਂ ਨੂੰ ਬਾਰੀਕ ਕੱਟ ਲਓ।
6. ਸਬਜ਼ੀਆਂ ‘ਚ ਗਾਜਰ, ਹਰਾ ਧਨੀਆ ਅਤੇ ਦਹੀਂ ਮਿਲਾ ਦਿਓ। ਇਸ ‘ਚ ਕਾਲੀ ਮਿਰਚ ਅਤੇ ਬਰਾਊਨ ਸ਼ੂਗਰ ਮਿਲਾਓ। ਸਫ਼ੈਦ ਤਿਲ ਦਾ ਪੇਸਟ ਇਸ ‘ਚ ਮਿਲਾ ਲਓ।
7. ਇਸ ਮਿਸ਼ਰਣ ਨੂੰ ਦੋ ਬਰੈੱਡ ਦੀ ਸਲਾਇਸ ਵਿੱਚਕਾਰ ਲਗਾ ਕੇ ਤਿਕੌਣ ਆਕਾਰ ‘ਚ ਕੱਟ ਲਓ।
6. ਸੈਂਡਵਿੱਚ ਤਿਆਰ ਹਨ ਇਨ੍ਹਾਂ ਨੂੰ ਸਜਾ ਕੇ ਪਰੋਸੋ।

LEAVE A REPLY