ਸਾਬਕਾ ਐਮ.ਪੀ ਚਰਨਜੀਤ ਸਿੰਘ ਚੰਨੀ ‘ਆਪ’ ਵਿਚ ਸਾਮਿਲ

00ਚੰਡੀਗੜ੍ਹ : ਸਾਬਕਾ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਅੱਜ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ| ਸ੍ਰੀ ਚੰਨੀ 1997 ਵਿਚ ਨਵਾਂ ਸ਼ਹਿਰ ਤੋਂ ਆਜ਼ਾਦ ਵਿਧਾਇਕ ਬਣੇ ਸਨ| ਉਸ ਤੋਂ ਅਗਲੇ ਸਾਲ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਗਏ ਸਨ| ਸਾਲ 1999 ਵਿਚ ਚਰਨਜੀਤ ਸਿੰਘ ਚੰਨੀ ਐਮ.ਪੀ ਬਣੇ| ਸ੍ਰੀ ਚੰਨੀ ਨੇ ਇਸ ਸਾਲ 2 ਜੂਨ ਨੂੰ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਦਿੱਤੀ ਸੀ| ਉਹ ਸੀਨੀਅਰ ਕਾਂਗਰਸੀ ਲੀਡਰ ਸਾਬਕਾ ਮੰਤਰੀ ਦਿਲਬਾਗ ਸਿੰਘ ਨਵਾਂ ਸ਼ਹਿਰ ਦੇ ਬੇਟੇ ਹਨ|
ਪਾਰਟੀ ਵਿਚ ਸ਼ਾਮਿਲ ਹੋਣ ‘ਤੇ ਹਿੰਮਤ ਸਿੰਘ ਸ਼ੇਰਗਿੱਲ ਨੇ ਉਹਨਾਂ ਦਾ ਸਵਾਗਤ ਕੀਤਾ| ਇਸ ਦੌਰਾਨ ਸ੍ਰੀ ਚੰਨੀ ਨੇ ਕਿਹਾ ਕਿ ਉਹ ਬਿਨਾਂ ਸ਼ਰਤ ਤੋਂ ‘ਆਪ’ ਵਿਚ ਸ਼ਾਮਿਲ ਹੋਏ ਹਨ|

LEAVE A REPLY