ਨਵਜੋਤ ਸਿੱਧੂ ਨਹੀਂ ਬਣਾਉਣਗੇ ਨਵੀਂ ਪਾਰਟੀ

2ਚੰਡੀਗੜ੍ਹ : ‘ਆਵਾਜ਼-ਏ-ਪੰਜਾਬ’ ਕੋਈ ਨਵੀਂ ਪਾਰਟੀ ਬਣਾ ਕੇ ਪੰਜਾਬ ਵਿਚ ਆਪਣੇ ਤੌਰ ‘ਤੇ ਚੋਣਾਂ ਨਹੀਂ ਲੜੇਗਾ| ਇਹ ਫਰੰਟ ਪੰਜਾਬ ਵਿਚ ਉਸ ਪਾਰਟੀ ਦੀ ਹਮਾਇਤ ਕਰੇਗਾ ਜੋ ਪੰਜਾਬ ਅਤੇ ਪੰਜਾਬੀਅਤ ਦੇ ਹਿੱਤਾਂ ਦੀ ਰੱਖਿਆ ਲਈ ਕੰਮ ਕਰੇਗੀ| ਇਹ ਜਾਣਕਾਰੀ ਡਾ. ਨਵਜੋਤ ਕੌਰ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦਿੱਤੀ| ਡਾ. ਸਿੱਧੂ ਨੇ ਕਿਹਾ ਕਿ ਉਹਨਾਂ ਦਾ ਫਰੰਟ ਅਕਾਲੀ-ਭਾਜਪਾ ਗਠਜੋੜ ਦੀ ਕਿਸੇ ਵੀ ਸੂਰਤ ਵਿਚ ਮਦਦ ਨਹੀਂ ਕਰੇਗਾ|
ਕਾਂਗਰਸ ਦੀ ਹਮਾਇਤ ਦਾ ਇਸ਼ਾਰਾ ਦਿੰਦਿਆਂ ਉਹਨਾਂ ਕਿਹਾ ਕਿ ਕਾਂਗਰਸ ਨੂੰ ਚਾਹੀਦਾ ਹੈ ਕਿ ਚੋਣਾਂ ਵਿਚ ਦਾਗੀਆਂ ਨੂੰ ਟਿਕਟਾਂ ਨਾ ਦਿੱਤੀਆਂ ਜਾਣ, ਫਰੰਟ ਫਿਰ ਵੀ ਚੰਗੇ ਉਮੀਦਵਾਰਾਂ ਦੀ ਮਦਦ ਕਰ ਸਕਦਾ ਹੈ| ਇਹ ਆਪ ਜਾਂ ਕਾਂਗਰਸ ਕਿਸੇ ਨਾਲ ਵੀ ਸਬੰਧਤ ਹੋ ਸਕਦੇ ਹਨ|
ਦੂਜੇ ਪਾਸੇ ਜਾਰੀ ਇਕ ਪ੍ਰੈਸ ਨੋਟ ਵਿਚ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਸਾਡੀ ਲੜਾਈ ਉਸ ਸਿਸਟਮ ਦੇ ਖਿਲਾਫ ਹੈ, ਜੋ ਪੰਜਾਬ ਨੂੰ ਬਰਬਾਦ ਕਰ ਰਿਹਾ ਹੈ| ਕੋਈ ਨਿੱਜੀ ਰਾਜਸੀ ਵਿਰੋਧਤਾ ਨਹੀਂ ਹੈ| ਅਸੀਂ ਨਹੀਂ ਚਾਹੁੰਦੇ ਕਿ ਸਰਕਾਰ ਵਿਰੋਧੀ ਵੋਟਾਂ ਵੰਡੀਆਂ ਜਾਣ| ਇਸ ਲਈ ਇਹ ਫਰੰਟ ਪੰਜਾਬ ਦੇ ਹਿੱਤਾਂ ਲਈ ਕਿਸੇ ਪਾਰਟੀ ਨਾਲ ਵੀ ਸਮਝੌਤਾ ਕਰਨ ਲਈ ਤਿਆਰ ਹੈ ਤਾਂ ਜੋ ਪੰਜਾਬ, ਪੰਜਾਬੀਅਤ ਅਤੇ ਹਰੇਕ ਪੰਜਾਬੀ ਦੀ ਜਿੱਤ ਹੋ ਸਕੇ|

LEAVE A REPLY