ਕੇਂਦਰ ਸਰਕਾਰ ਕੋਲ ਕਸ਼ਮੀਰ ਨੂੰ ਲੈ ਕੇ ਕੋਈ ਰਣਨੀਤੀ ਨਹੀਂ : ਰਾਹੁਲ

1ਕਾਨਪੁਰ :  ਉੱਤਰ ਪ੍ਰਦੇਸ਼ ਦੇ ਕਾਨਪੁਰ ਦੇਹਾਤ ਜ਼ਿਲੇ ‘ਚ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਸ਼ਾਮ ਨੂੰ ਕੇਂਦਰ ਸਰਕਾਰ ‘ਤੇ ਨਿਸ਼ਾਨਾ ਕੱਸਿਆ ਹੋਏ ਕਿਹਾ ਕਿ ਕੇਂਦਰ ਕੋਲ ਕਸ਼ਮੀਰ ਨੂੰ ਲੈ ਕੇ ਕੋਈ ਰਣਨੀਤੀ ਨਹੀਂ ਹੈ। ਜਦਕਿ ਇਹ ਇਕ ਗੰਭੀਰ ਮਾਮਲਾ ਹੈ। ਜਦੋਂ ਤੋਂ ਜੰਮੂ ਕਸ਼ਮੀਰ ‘ਚ ਪੀ. ਡੀ. ਪੀ. ਅਤੇ ਭਾਜਪਾ ਦਾ ਗਠਬੰਧਨ ਹੋਇਆ ਹੈ ਉਦੋਂ ਤੋਂ ਅੱਤਵਾਦ ਦੀਆਂ ਘਟਨਾਵਾਂ ਵੱਧ ਦੀਆਂ ਜਾ ਰਹੀਆਂ ਹਨ। ‘ਦੇਵਰਿਆ ਤੋਂ ਦਿੱਲੀ .. ਕਿਸਾਨ ਯਾਤਰਾ’ ਦੇ ਤਹਿਤ ਗਾਂਧੀ ਮੰਗਲਵਾਰ ਸ਼ਾਮ ਕਾਨਪੁਰ ਦੇਹਾਤ ਜ਼ਿਲੇ ਦੇ ਪੁਖਰਾਆ ‘ਚ ਖਾਟ(ਮੰਜੀ) ਸਭਾ ਦਾ ਆਯੋਜਨ ਕੀਤਾ ਗਿਆ ਸੀ। ਬਾਅਦ ‘ਚ ਪੱਤਰਕਾਰਾਂ ਨੂੰ ਕਿਹਾ ਕਿ ਜੰਮੂ ਦੇ ਉੜੀ ‘ਚ ਜੋ ਹੋਇਆ ਉਸ ਦੀ ਜ਼ਿੰਮੇਦਾਰੀ ਪਾਕਿਸਤਾਨ ਦੇ ਨਾਲ ਸਾਡੀ ਸਰਕਾਰ ਦੀ ਨੀਤੀ ‘ਤੇ ਹੈ। ਜੰਮੂ ਕਸ਼ਮੀਰ ‘ਚ 9 ਸਾਲ ਕਾਂਗਰਸ ਗਠਬੰਧਨ ਦੀ ਸਰਕਾਰ ਰਹੀ ਅਤੇ ਅਸੀਂ ਅੱਤਵਾਦ ਨੂੰ ਦਬਾ ਦਿੱਤਾ। ਹੁਣ ਸਰਕਾਰ ‘ਚ ਪੀ. ਡੀ. ਪੀ. ਅਤੇ ਭਾਜਪਾ ‘ਚ ਜਿਹੜਾ ਗਠਬੰਧਨ ਹੈ, ਜਿਸ ਨੇ ਅੱਤਵਾਦ ਦਾ ਰਾਹ ਖੁਲਿਆ ਹੈ। ਉਨ੍ਹਾਂ ਨੇ ਕਿਹਾ, ”ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਵੇਂਟ ਮੈਨੇਜਮੇਂਟ ਦੀ ਗੱਲ ਕਰਦੇ ਹਨ ਪਰ ਇਹ ਲੜਾਈਆਂ ਮੈਨੇਜਮੇਂਟ ਨਾਲ ਨਹੀਂ ਜਿੱਤੀਆਂ ਜਾ ਸਕਦੀਆਂ, ਕਿਉਂਕਿ ਇਹ ਇਕ ਗੰਭੀਰ ਮਾਮਲਾ ਹੈ। ਅਸਲ ‘ਚ ਕੇਂਦਰ ਕੋਲ ਕਸ਼ਮੀਰ ਨੂੰ ਲੈ ਕੇ ਕੋਈ ਰਣਨੀਤੀ ਹੈ। ਸਾਡੇ ਜੋ ਜਵਾਨ ਉਥੇ ਸ਼ਹੀਦ ਹੋਏ ਹਨ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦਾ ਹਾਂ ਅਤੇ ਇਸ ਹਮਲੇ ਦੀ ਸਖਤ ਨਿੰਦਾ ਕਰਦਾ ਹਾਂ।” ਉਨ੍ਹਾਂ ਨੇ ਕਿਹਾ ਕਿ 6-7 ਮਹੀਨੇ ਤੋਂ ਪਹਿਲਾਂ ਭਾਜਪਾ ਦੇ ਨੇਤਾ ਨੂੰ ਕਿਹਾ ਸੀ ਕਿ ਕਸ਼ਮੀਰ ‘ਚ ਤੁਹਾਨੂੰ ਵੱਡੀ ਮੁਸ਼ਕਿਲ ਹੋਣ ਵਾਲੀ ਹੈ ਪਰ ਉਨ੍ਹਾਂ ਨੇ ਕਿਹਾ ਕਿ ਕਸ਼ਮੀਰ ‘ਚ ਕੋਈ ਸਮੱਸਿਆ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਜਵਾਨਾਂ ਦੇ ਪਰਿਵਾਰਾਂ ਦੇ ਲਈ ਜ਼ਰੂਰ ਕੀਤਾ ਜਾਣਾ ਚਾਹੀਦਾ ਹੈ ਅਤੇ ਕਸ਼ਮੀਰ ਦੇ ਲਈ ਇਕ ਰਣਨੀਤੀ ਬਣਾਉਣ ਦੀ ਜ਼ਰੂਰਤ ਹੈ ਅਤੇ ਇਸ ਰਣਨੀਤੀ ਦੇ ਆਧਾਰ ‘ਤੇ ਹੀ ਕਾਰਵਾਈ ਹੋਣੀ ਚਾਹੀਦੀ ਹੈ। ਰਾਹੁਲ ਨੇ ਪ੍ਰਦੇਸ਼ ਦੀ ਸਮਾਜਵਾਦੀ ਸਰਕਾਰ ਅਤੇ ਬਹੁਜਨ ਸਮਾਜ ਪਾਰਟੀ ਨੂੰ ਭ੍ਰਿਸ਼ਟਾਚਾਰ ‘ਚ ਡੁੱਬਿਆ ਹੋਇਆ ਦੱਸਿਆ।

LEAVE A REPLY