ਕਸ਼ਮੀਰ ‘ਚ ਹਥਿਆਰਾਂ ਦਾ ਜ਼ਖੀਰਾ ਬਰਾਮਦ

3-copyਸ਼੍ਰੀਨਗਰ :  ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ‘ਚ ਸੁਰੱਖਿਆ ਬਲਾਂ ਨੇ ਅੱਜ ਅੱਤਵਾਦੀਆਂ ਦੇ ਠਿਕਾਣਿਆਂ ਦਾ ਭਾਂਡਾਫੋੜ ਕਰਕੇ ਹਥਿਆਰਾਂ ਦਾ ਜ਼ਖੀਰਾ ਬਰਾਮਦ ਕੀਤਾ। ਅਧਿਕਾਰਕ ਸੂਤਰਾਂ ਅਨੁਸਾਰ ਵਿਸ਼ੇਸ਼ ਖੁਫੀਆ ਜਾਣਕਾਰੀ ਮਿਲਣ ਤੋਂ ਬਾਅਦ ਸੈਨਾ, ਕੇਂਦਰੀ ਰਿਜ਼ਰਵ ਪੁਲਸ ਬਲ (ਸੀ. ਆਰ. ਪੀ. ਐੱਫ) ਅਤੇ ਸੂਬਾ ਪੁਲਸ ਨੇ ਪੁਲਵਾਮਾ ‘ਚ ਅਵੰਤੀਪੋਰਾ ਦੇ ਕਮਲਾ ਵਨ ‘ਚ ਸਾਂਝਾ ਅਭਿਆਨ ਚਲਾਇਆ। ਤਲਾਸ਼ੀ ਦੌਰਾਨ ਸੁਰੱਖਿਆ ਬਲਾਂ ਨੇ ਇੱਥੇ ਏ. ਕੇ-47 ਰਾਈਫਲ, ਸਨਿਪਰ ਰਾਈਫਲ ਅਤੇ ਪਿਕਾ ਗੰਨ ਸਹਿਤ ਵੱਡੀ ਸੰਖਿਆ ‘ਚ ਹਥਿਆਰ ਅਤੇ ਵਿਸਫੋਟਕ ਬਰਾਮਦ ਕੀਤੇ ਹਨ।
ਹਾਲਾਂਕਿ ਇਸ ਸੰਬੰਧੀ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਹੋਈ ਹੈ। ਪੁਲਸ ਨੇ ਕਿਹਾ ਕਿ ਕਸ਼ਮੀਰ ਘਾਟੀ ‘ਚ ਸਥਿਤੀ ਕਾਬੂ ਹੇਠ ਹੈ। ਇੱਥੇ ਪਿਛਲੇ 24 ਘੰਟਿਆਂ ਦੌਰਾਨ 64 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਦ ਕਿ ਰਾਜੌਰੀ ਤੋਂ ਦਿਨ ਦਾ ਕਰਫਿਊ ਹਟਾ ਲਿਆ ਗਿਆ ਸੀ। ਸ਼੍ਰੀਨਗਰ ‘ਚ ਕੁਝ ਪੁਲਸ ਥਾਣਿਆਂ ਅਧੀਨ ਆਉਣ ਵਾਲੇ ਇਲਾਕੇ ਛੱਡ ਕੇ ਕਿਤੇ ਵੀ ਕਰਫਿਊ ਲਾਗੂ ਨਹੀਂ ਹੈ। ਘਾਟੀ ‘ਚ ਦਿਨ ‘ਚ ਲੋਕਾਂ ਅਤੇ ਵਾਹਨਾਂ ਦੀ ਆਵਾਜਾਈ ‘ਚ ਵਾਧਾ ਹੋਇਆ ਹੈ।

LEAVE A REPLY