ਓਬਾਮਾ ਨੇ ਸਾਧਿਆ ਅੱਤਵਾਦੀ ਸੰਗਠਨਾਂ ‘ਤੇ ਨਿਸ਼ਾਨਾ, ਪਾਕਿ ਨੂੰ ਦਿੱਤੀ ਨਸੀਹਤ

4ਸੰਯੁਕਤ ਰਾਸ਼ਟਰ : ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਪਰਾਕਸੀ ਵਾਰਸ ‘ਚ ਸ਼ਾਮਿਲ ਰਾਸ਼ਟਰਾਂ ਨੂੰ ਇਸ ਨੂੰ ਖਤਮ ਕਰਨ ਦਾ ਮੰਗਲਵਾਰ ਨੂੰ ਕਿਹਾ। ਨਾਲ ਹੀ, ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਤਬਕਿਆਂ ਨੂੰ ਸਹਿ-ਮੌਜੂਦਗੀ ਦੀ ਇਜ਼ਾਜਤ ਨਹੀਂ ਦਿੱਤੀ ਗਈ ਤਾਂ ਵੱਖਵਾਦ ਦੇ ਅੰਗਾਰੇ ਉਨ੍ਹਾਂ ਨੂੰ ਜਲਾ ਦੇਣਗੇ। ਜਿਸ ਨਾਲ ਅਣਗਿਣਤ ਲੋਕਲ ਪੀੜ੍ਹਤ ਹੋਣਗੇ ਅਤੇ ਵੱਖਵਾਦ ਬਾਹਰੀ ਮੁਲਕਾਂ ‘ਚ ਪਹੁੰਚੇਗਾ।
ਰਾਸ਼ਟਰਪਤੀ ਦੇ ਰੂਪ ‘ਚ ਬਰਾਕ ਦਾ ਆਖਰੀ ਸੰਬੋਧਨ
ਅਮਰੀਕੀ ਰਾਸ਼ਟਰਪਤੀ ਦੇ ਰੂਪ ‘ਚ ਸੰਯੁਕਤ ਰਾਸ਼ਟਰ ਮਹਾਂਸਭਾ ਨੂੰ ਆਪਣੇ ਅੱਠਵੇਂ ਅਤੇ ਆਖਰੀ ਸੰਬੋਧਨ ‘ਚ ਓਬਾਮਾ ਨੇ ਸਵੀਕਾਰ ਕੀਤਾ ਕਿ ਵੱਖਵਾਦ ਅਤੇ ਫਿਰਕੂ ਹਿੰਸਾ ਪੱਛਮੀ ਏਸ਼ੀਆ ਨੂੰ ਅਸਥਿਰ ਕਰ ਰਿਹਾ ਹੈ ਅਤੇ ਇਸ ਕਿਤੇ ਹੋਰ ਫੈਲਣ ਤੋਂ ਫੌਰਨ ਨਹੀਂ ਰੋਕਿਆ ਜਾ ਸਕੇਗਾ। ਓਬਾਮਾ ਨੇ ਸੰਯੁਕਤ ਰਾਸ਼ਟਰ ਮਹਾਂਸਭਾ ਦੇ 71ਵੇਂ ਸੈਸ਼ਨ ਨੂੰ ਸੰਬੋਧਿਤ ਕਰਦੇ ਹੋਏ ਕਿ ਬਾਹਰੀ ਸ਼ਕਤੀ ਵੱਕ-ਵੱਖ ਧਾਰਮਿਕ ਜਾਂ ਜਾਤੀ ਤਬਕਿਆਂ ਨੂੰ ਲੰਬੇ ਸਮੇਂ ਤੱਕ ਮੌਜੂਦਗੀ ਰੱਖਣ ਲਈ ਸਮਰੱਥ ਹੋਣ ਲਈ ਮਜ਼ਬੂਰ ਨਹੀਂ ਕੀਤੀ ਜਾ ਰਹੀ।
ਭਾਰਤ ਦੀ ਸਰਜ਼ਮੀਂ ‘ਤੇ ਹਮਲੇ ਕਰਦਾ ਹੈ ਪਾਕਿ!
ਭਾਰਤ ਨੇ ਪਾਕਿ ‘ਤੇ ਜੈਸ਼-ਏ-ਮੁਹੰਮਦ, ਲਸ਼ਕਰ-ਏ-ਤੋਇਬਾ ਵਰਗੇ ਅੱਤਵਾਦੀ ਸੰਗਠਨਾਂ ਨੂੰ ਸਮਰਥਨ ਦੇ ਕੇ, ਹਥਿਆਰਬੰਦ ਕਰਨ ਅਤੇ ਪ੍ਰੀਖਣ ਦੇ ਕੇ ਇਕ ਪਰੋਕਸੀ ਯੁੱਧ ਛੇੜਨ ਦਾ ਦੋਸ਼ ਲਗਾਇਆ ਹੈ। ਇਹ ਸੰਗਠਨ ਭਾਰਤ ਦੀ ਸਰਜ਼ਮੀਂ ‘ਤੇ ਹਮਲੇ ਕਰਦੇ ਹਨ। ਓਬਾਮਾ ਦਾ ਬਿਆਨ ਅਮਰੀਕੀ ਵਿਦੇਸ਼ ਮੰਤਰੀ ਜਾਨ ਕੈਰੀ ਦੀ ਟਿੱਪਣੀ ਤੋਂ ਇਕ ਦਿਨ ਬਾਅਦ ਆਇਆ ਹੈ ਜਿਸ ‘ਚ ਉਨ੍ਹਾਂ ਪਾਕਿ ਪ੍ਰਧਾਨ-ਮੰਤਰੀ ਨਵਾਜ਼ ਸ਼ਰੀਫ ਨੂੰ ਕਿਹਾ ਸੀ ਕਿ ਉਹ ਅੱਤਵਾਦੀਆਂ ਨੂੰ ਆਪਣੀ ਸਰਜ਼ਮੀਂ ‘ਤੇ ਸੁਰੱਖਿਅਤ ਪਨਾਹਗਾਹ ਦੇ ਤੌਰ ‘ਤੇ ਇਸਤੇਮਾਲ ਕਰਨ ਤੋਂ ਰੋਕੇ।

LEAVE A REPLY