ਅਮਰੀਕਾ ‘ਚ ਬੰਬ ਧਮਾਕਾ, 29 ਜ਼ਖਮੀ

7ਨਿਊਯਾਰਕ :  ਅਮਰੀਕਾ ਦੇ ਨਿਊਯਾਰਕ ਦੇ ਇਕ ਭੀੜ-ਭੜੱਕੇ ਵਾਲੇ ਗੁਆਂਢੀ ਇਲਾਕੇ ‘ਚ ਐਤਵਾਰ ਨੂੰ ਹੋਏ ਸ਼ਕਤੀਸ਼ਾਲੀ ਬੰਬ ਧਮਾਕੇ ‘ਚ 19 ਵਿਅਕਤੀ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਇਹ ‘ਇਰਾਦਤਨ ਕਾਰੇ’ ਨੂੰ ਉੱਚ ਪੱਧਰੀ ਸੰਯੁਕਤ ਰਾਸ਼ਟਰ ਮਹਾਸਭਾ ਦੇ ਸੈਸ਼ਨ ਲਈ ਵਿਸ਼ਵ ਪੱਧਰੀ ਆਗੂਆਂ ਦੇ ਇਥੇ ਪਹੁੰਚਣ ਤੋਂ ਕੁਝ ਘੰਟੇ ਪਹਿਲਾਂ ਹੀ ਅੰਜਾਮ ਦਿੱਤਾ ਗਿਆ। ਇਸ ਧਮਾਕੇ ਤੋਂ ਕੁਝ ਹੀ ਘੰਟੇ ਪਹਿਲਾਂ ਨਿਊਯਾਰਕ ‘ਚ ਕਚਰੇ ਦੇ ਡੱਬੇ ‘ਚ ਇਕ ਪਾਈਪ ਬੰਬ ਧਮਾਕਾ ਹੋਇਆ ਸੀ। ਮੌਜੂਦਾ ਧਮਾਕਾ ਮੈਨਹਟਨ ਦੇ ਚੇਲਸਾ ਇਲਾਕੇ ਦੀ 23ਵੀਂ ਸਟ੍ਰੀਟ ਅਤੇ ਛੇਵੇਂ ਐਵੇਨਿਊ ‘ਤੇ ਹੋਇਆ।
ਇਹ ਇਕ ਭੀੜ-ਭੜੱਕੇ ਵਾਲਾ ਰਿਹਾਇਸ਼ੀ ਅਤੇ ਕਾਰੋਬਾਰੀ ਇਲਾਕਾ ਹੈ, ਜਿਥੇ ਸੈਲਾਨੀਆਂ ਅਤੇ ਸ਼ਹਿਰ ਨਿਵਾਸੀਆਂ ਦਾ ਆਉਣਾ-ਜਾਣਾ ਲੱਗਾ ਰਹਿੰਦਾ ਹੈ। ਇਹ ਧਮਾਕਾ ਕੱਲ ਸਥਾਨਕ ਸਮੇਂ ਅਨੁਸਾਰ ਰਾਤ ਸਾਢੇ 8 ਵਜੇ ਹੋਇਆ। ਨਿਊਯਾਰਕ ਸਿਟੀ ਦੇ ਮੇਅਰ ਬਿਲ ਡੇ ਬਲਾਸੀਓ ਨੇ ਕਿਹਾ ਕਿ ਹਮਲੇ ‘ਚ ਜ਼ਖਮੀ ਵਿਅਕਤੀਆਂ ਦੀ ਗਿਣਤੀ 29 ਹੋ ਗਈ ਹੈ ਪਰ ਕਿਸੇ ਦੀ ਜਾਨ ਨੂੰ ਖਤਰਾ ਨਹੀਂ। ਮੇਅਰ ਨੇ ਇਸ ਧਮਾਕੇ ਨੂੰ ਇਕ ‘ਇਰਾਦਤਨ ਕਾਰਾ’ ਕਰਾਰ ਦਿੱਤਾ।

LEAVE A REPLY