ਸਮੁੰਦਰ ‘ਚ ਡੁੱਬੀ ਕਿਸ਼ਤੀ, 14 ਮਛੇਰੇ ਬਚਾਏ ਗਏ ਅਤੇ 7 ਲਾਪਤਾ

5ਨਵੀਂ ਦਿੱਲੀ :  ਸ਼ਨੀਵਾਰ ਦੀ ਸਵੇਰ ਨੂੰ ਮੱਛੀਆਂ ਫੜਨ ਦੀ ਕਿਸ਼ਤੀ ਮੌਸਮ ਖਰਾਬ ਹੋਣ ਕਾਰਨ ਮੁੰਬਈ ਤੋਂ ਕਾਫੀ ਦੂਰ ਜਾ ਕੇ ਡੁੱਬ ਗਈ। ਕਿਸ਼ਤੀ ‘ਚ 17 ਮਛੇਰੇ ਸਵਾਰ ਸਨ, ਜਿਸ ‘ਚ 14 ਮਛੇਰਿਆਂ ਨੂੰ ਬਚਾ ਲਿਆ ਗਿਆ ਹੈ। ਮਰਚੈਂਟ ਨੇਵੀ ਦੀ ਸ਼ਿਪ ਨੇ 14 ਮਛੇਰਿਆਂ ਨੂੰ ਬਚਾਇਆ। ਨੇਵੀ ਓ. ਐੱਨ. ਜੀ. ਸੀ. ਕਾਸਟ ਗਾਰਡ ਨੇ ਰਾਹਤ ਅਤੇ ਬਚਾਅ ਕੰਮ ਕੀਤਾ। ਸ਼ਨੀਵਾਰ ਨੂੰ ਆਈ. ਐੱਨ. ਐੱਸ. ਤ੍ਰਿਸ਼ੂਲ ਦੀ ਮਛੇਰਿਆਂ ‘ਤੇ ਨਜ਼ਰ ਗਈ। ਮਛੇਰਿਆਂ ਨੂੰ ਬਚਾਉਣ ਲਈ ਨੇਵੀ ਦੇ ਡਰਾਈਵਰ ਨੇ ਸਮੁੰਦਰ ‘ਚ ਛਾਲ ਮਾਰ ਦਿੱਤੀ। ਬਾਰਸ਼ ਅਤੇ ਰੋਸ਼ਨੀ ਘੱਟ ਹੋਣ ਕਾਰਨ ਮਛੇਰਿਆਂ ਨੂੰ ਕੋਸ਼ਿਸ਼ਾਂ ਦੇ ਬਾਵਜੂਦ ਮਛੇਰਿਆਂ ਨੂੰ ਬਚਾਇਆ ਨਹੀਂ ਜਾ ਸਕਿਆ।

LEAVE A REPLY