ਪਾਕਿਸਤਾਨ ਦੀ ਮਸ਼ਹੂਰ ਗਾਇਕਾ ਸਮੀਨਾ ਸਈਦ ਦਾ ਹੋਇਆ ਦੇਹਾਂਤ

2ਲਾਹੌਰ :  ਪਾਕਿਸਤਾਨ ਦੇ ਪੰਜਾਬ ਦੀ ਉੱਘੀ ਪੰਜਾਬੀ ਲੇਖਕਾ ਅਤੇ ਗਾਇਕਾ ਸਮੀਨਾ ਸਈਦ ਦਾ ਐਤਵਾਰ ਨੂੰ ਲੰਬੀ ਬਿਮਾਰੀ ਪਿੱਛੋਂ ਦੇਹਾਂਤ ਹੋ ਗਿਆ। ਉਨ੍ਹਾਂ ਦਾ ਜਨਮ 1944 ‘ਚ ਫਿਰੋਜ਼ਪੁਰ ‘ਚ ਹੋਇਆ ਸੀ ਜਿਥੇ ਉਨ੍ਹਾਂ ਦੇ ਪਿਤਾ ਟੈਕਸ ਇੰਸਪੈਕਟਰ ਸਨ। ਦੇਸ਼ ਦੀ ਵੰਡ ਪਿੱਛੋਂ ਉਨ੍ਹਾਂ ਦਾ ਪਰਿਵਾਰ ਪਾਕਿਸਤਾਨ ਚਲਾ ਗਿਆ। ਉਨ੍ਹਾਂ ਨੇ ਮੁੱਢਲੀ ਵਿੱਦਿਆ ਲਾਹੌਰ ਦੇ ‘ਜੀਸਸ ਐਂਡ ਮੈਰੀ ਕਾਨਵੈਂਟ ਸਕੂਲ’ ਤੇ ਕਾਲਜ ਦੀ ਸਿੱਖਿਆ ‘ਕਿਨਾਰਡ ਕਾਲਜ’ ਤੋਂ ਪ੍ਰਾਪਤ ਕੀਤੀ। 1968 ‘ਚ ਵਿਆਹ ਪਿੱਛੋਂ ਉਨ੍ਹਾਂ ਛੋਟੇ ਗੁਲਾਮ ਅਲੀ ਖਾਨ ਤੋਂ ਸ਼ਾਸਤਰੀ ਸੰਗੀਤ ਦੀ ਤਾਲੀਮ ਲਈ। ਉਹ ਲਾਹੌਰ ਦੇ ਹੋਮ ਇਕੋਨੋਮਿਕ ਕਾਲਜ ਤੋਂ ਪ੍ਰੋਫੈਸਰ ਸੰਗੀਤ ਵਜੋਂ ਸੇਵਮੁਕਤ ਹੋਏ। 1970 ‘ਚ ਉਨ੍ਹਾਂ ਸੂਫੀ ਬਾਣੀ ਅਤੇ ਗੁਰਬਾਣੀ ਗਾਇਨ ਵੀ ਕੀਤਾ। ਡਾਕਟਰਾਂ ਨੇ ਦੱਸਿਆ ਕਿ ਕਿ ਉਹ ਪਿਛਲੇ 6 ਮਹੀਨਿਆਂ ਤੋਂ ਬੀਮਾਰ ਸਨ।

LEAVE A REPLY