ਕਸ਼ਮੀਰ ਦੇ ਉਰੀ ਸੈਕਟਰ ‘ਚ ਫੌਜ ਦੇ ਹੈੱਡਕੁਆਟਰ ‘ਤੇ ਹੋਇਆ ਅੱਤਵਾਦੀ ਹਮਲਾ, 17 ਜਵਾਨ ਸ਼ਹੀਦ

1ਸ੍ਰੀਨਗਰ :  ਕਸ਼ਮੀਰ ਦੇ ਉਰੀ ਸੈਕਟਰ ‘ਚ ਕੰਟਰੋਲ ਰੇਖਾ (ਐੱਲ. ਓ. ਸੀ) ਦੇ ਨਜ਼ਦੀਕ ਆਰਮੀ ਬ੍ਰਿਗੇਡ ਦੇ ਹੈੱਡਕੁਆਟਰ ‘ਤੇ ਐਤਵਾਰ ਤੜਕੇ 5.30 ਵਜੇ ਕੁਝ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ, ਜਿਸ ‘ਚ ਫੌਜ ਦੇ 17 ਜਵਾਨ ਸ਼ਹੀਦ ਹੋ ਗਏ। ਫੌਜ ਦੇ ਅੱਤਵਾਦੀਆਂ ਨਾਲ ਹੋਏ ਐਨਕਾਊਂਟਰ ‘ਚ 4 ਅੱਤਵਾਦੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ। ਫਿਲਹਾਲ ਇਹ ਐਨਕਾਊਂਟਰ ਅਜੇ ਵੀ ਜਾਰੀ ਹੈ। ਜ਼ਖ਼ਮੀ ਫੌਜੀਆਂ ਨੂੰ ਆਰਮੀ ਦੇ ਹੈਲੀਕਾਪਟਰਾਂ ਰਾਹੀਂ ਬਾਦਾਮੀ ਬਾਗ ਹਸਪਤਾਲ ਲਿਜਾਇਆ ਗਿਆ ਹੈ। ਉੱਧਰ ਅੱਤਵਾਦੀਆਂ ਵਿਰੁੱਧ ਸਪੈਸ਼ਲ ਫੋਰਸ ਨੇ ਮੋਰਚਾ ਸੰਭਾਲਿਆ ਲਿਆ ਹੈ।
ਜਾਣਕਾਰੀ ਮੁਤਾਬਕ ਇਹ ਹਮਲਾ 12ਵੀਂ ਬ੍ਰਿਗੇਡ ਦੀ ਛਾਉਣੀ ‘ਤੇ ਹੋਇਆ, ਜਿਹੜੀ ਕਿ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲੇ ਦੇ ਉਰੀ ‘ਚ ਸਥਿਤ ਹੈ। ਸਾਰੇ ਅੱਤਵਾਦੀ ਫੌਜ ਦੀ ਵਰਦੀ ‘ਚ ਆਏ ਸਨ। ਇਸ ਹਮਲੇ ਕਾਰਨ ਸੁਰੱਖਿਆ ਵਿਵਸਥਾ ਅਤੇ ਦੇਸ਼ ਦੇ ਖੁਫੀਆ ‘ਤੇ ਗੰਭੀਰ ਸਵਾਰ ਖੜ੍ਹੇ ਹੋਏ ਹਨ। ਅਲਰਟ ਦੇ ਬਾਵਜੂਦ ਅੱਤਵਾਦੀ ਹਮਲੇ ਨੂੰ ਅੰਜਾਮ ਦੇਣ ‘ਚ ਕਿਵੇਂ ਕਾਮਯਾਬ ਹੋ ਗਏ। ਅਤਿ ਸੁਰੱਖਿਅਤ ਮੰਨੀ ਜਾਣ ਵਾਲੀ ਫੌਜ ਦੀ ਇਸ ਛਾਉਣੀ ‘ਚ ਅੱਤਵਾਦੀ ਕਿਵੇਂ ਦਾਖਲ ਹੋਏ, ਇਸ ਗੱਲ ਦੀ ਜਾਣਕਾਰੀ ਫਿਲਹਾਲ ਨਹੀਂ ਮਿਲੀ ਹੈ। ਇਸ ਗੱਲ ਦਾ ਵੀ ਅਜੇ ਤੱਕ ਪਤਾ ਨਹੀਂ ਲੱਗਿਆ ਹੈ ਕਿ ਕੀ ਇਨ੍ਹਾਂ ਅੱਤਵਾਦੀਆਂ ਨੇ ਪਾਕਿਸਤਾਨੀ ਸਰਹੱਦ ਵਲੋਂ ਭਾਰਤੀ ਸਰਹੱਦ ‘ਚ ਘੁਸਪੈਠ ਕੀਤੀ ਜਾਂ ਫਿਰ ਇਹ ਹਮਲਾ ਇੱਥੇ ਹੀ ਸੰਗਠਿਤ ਕਿਸੇ ਅੱਤਵਾਦੀ ਸੰਗਠਨ ਦਾ ਹੈ? ਲੁਕੇ ਹੋਏ ਅੱਤਵਾਦੀਆਂ ਨੂੰ ਬਾਹਰ ਕੱਢਣ ਲਈ ਫੌਜ ਵਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਫੌਜ ਨੇ ਇਲਾਕੇ ਨੂੰ ਆਲੇ-ਦੁਆਲੇ ਚਾਰੇ ਪਾਸਿਆਂ ਤੋਂ ਘੇਰ ਲਿਆ ਹੈ।

LEAVE A REPLY