ਇਸਰਾਈਲ ਕੋਲ ਹਨ 200 ਪ੍ਰਮਾਣੂ ਬੰਬ, ਨਿਸ਼ਾਨੇ ‘ਤੇ ਈਰਾਨ

6ਵਾਸ਼ਿੰਗਟਨ  :  ਅਮਰੀਕਾ ਦੇ ਸਾਬਕਾ ਵਿਦੇਸ਼ ਮੰਤਰੀ ਕੋਲਿਨ ਪਾਵੇਲ ਦੀਆਂ ਲੀਕ ਹੋਈਆਂ ਈਮੇਲਾਂ ਵਿਚੋਂ ਇਕ ਤੋਂ ਬਾਅਦ ਇਕ ਨਵੇਂ ਖੁਲਾਸੇ ਹੋ ਰਹੇ ਹਨ। ਤਾਜ਼ਾ ਖੁਲਾਸਾ ਇਸਰਾਈਲ ਦੇ ਪ੍ਰਮਾਣੂ ਹਥਿਆਰਾਂ ਅਤੇ ਈਰਾਨ ਨੂੰ ਲੈ ਕੇ ਹੋਇਆ ਹੈ। ਲੀਕ ਹੋਈ ਈਮੇਲ ਮੁਤਾਬਕ ਇਸਰਾਈਲ ਕੋਲ 200 ਪ੍ਰਮਾਣੂ ਬੰਬ ਹਨ ਅਤੇ ਇਨ੍ਹਾਂ ਸਭ ਦਾ ਨਿਸ਼ਾਨਾ ਈਰਾਨ ਹੈ।
ਰਿਪੋਰਟਾਂ ਮੁਤਾਬਕ ਪਾਵੇਲ ਨੇ ਬੀਤੇ ਸਾਲ ਆਪਣੇ ਇਕ ਸਹਿਯੋਗੀ ਨੂੰ ਭੇਜੀ ਗਈ ਈਮੇਲ ਵਿਚ ਇਨ੍ਹਾਂ ਪ੍ਰਮਾਣੂ ਹਥਿਆਰਾਂ ਦਾ ਜ਼ਿਕਰ ਕੀਤਾ ਸੀ। ਇਹ ਈਮੇਲ ਹੈਕਿੰਗ ਗਰੁੱਪ ਡੀਸੀਲੀਕਸ ਦੇ ਹੱਥ ਲੱਗ ਗਈ। ਇਸਰਾਈਲ ਦੇ ਕੁਝ ਨਿਰਪੱਖ ਦਰਸ਼ਕਾਂ ਦਾ ਕਹਿਣਾ ਹੈ ਕਿ ਪ੍ਰਮਾਣੂ ਹਥਿਆਰਾਂ ਦੀ ਗਿਣਤੀ 200 ਨਹੀਂ, ਸਗੋਂ 400 ਹੈ।

LEAVE A REPLY