ਰਾਜਧਾਨੀ ਦੇ ਵਿਕਾਸ ਲਈ ਆਂਧਰਾ ਸਰਕਾਰ ਦੀ ਪ੍ਰਕਿਰਿਆ ‘ਤੇ ਹਾਈਕੋਰਟ ਵਲੋਂ ਰੋਕ

4ਹੈਦਰਾਬਾਦ :  ਆਂਧਰਾ ਪ੍ਰਦੇਸ਼ ਦੀ ਪ੍ਰਸਤਾਵਿਤ ਰਾਜਧਾਨੀ ਅਮਰਾਵਤੀ ਵਿਖੇ ਸਟਾਰਟ ਅੱਪ ਖੇਤਰ ਦੇ ਵਿਕਾਸ ਲਈ ਟੈਂਡਰਾਂ ਨੂੰ ਵੰਡਣ ਖਾਤਰ ਆਂਧਰਾ ਪ੍ਰਦੇਸ਼ ਸਰਕਾਰ ਵਲੋਂ ਅਪਣਾਈ ਜਾ ਰਹੀ ਸਵਿਸ ਚੈਨਲ ਪ੍ਰਕਿਰਿਆ ‘ਤੇ ਹੈਦਰਾਬਾਦ ਹਾਈਕੋਰਟ ਨੇ ਸੋਮਵਾਰ ਰੋਕ ਲਾ ਦਿੱਤੀ।
ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਦੇ ਹੈਦਰਾਬਾਦ ਸਥਿਤ ਹਾਈਕੋਰਟ ਆਫ ਜਿਊਡੀਕੇਚਰ ਦੇ ਮਾਣਯੋਗ ਜੱਜ ਐੱਮ. ਐੱਸ. ਰਾਮਚੰਦਰ ਆਦਿਤਿਆ ਕੰਸਟ੍ਰਕਸ਼ਨਜ਼ ਵਲੋਂ ਦਾਇਰ ਪਟੀਸ਼ਨ ਦੀ ਸੁਣਵਾਈ ਕਰ ਰਹੇ ਹਨ। ਇਸ ਪਟੀਸ਼ਨ ‘ਚ ਸੂਬਾ ਸਰਕਾਰ ਵਲੋਂ ਅਪਣਾਈ ਜਾ ਰਹੀ ਪ੍ਰਕਿਰਿਆ ਦਾ ਵਿਰੋਧ ਕੀਤਾ ਗਿਆ ਹੈ। ਹੁਣ ਮਾਮਲੇ ਦੀ ਅਗਲੀ ਸੁਣਵਾਈ 31 ਅਕਤੂਬਰ ਨੂੰ ਹੋਵੇਗੀ।

LEAVE A REPLY