ਉਤਰ ਪ੍ਰਦੇਸ਼ : ਬਿਜਲੀ ਦੀ ਤਾਰ ਡਿੱਗੀ ਬੱਸ ‘ਤੇ, 7 ਮੌਤਾਂ, 6 ਜਖਮੀ

accident-logoਏਟਾ :  ਉਤਰ ਪ੍ਰਦੇਸ਼ ਵਿਚ ਅੱਜ ਇਕ ਬੱਸ ‘ਤੇ ਹਾਈਟੈਂਸ਼ਨ ਲਾਈਨ ਤਾਰ ਟੁੱਟ ਕੇ ਡਿੱਗਣ ਨਾਲ ਬੱਸ ਸੜ ਕੇ ਸੁਆਹ ਹੋ ਗਈ| ਇਸ ਘਟਨਾ ਵਿਚ ਜਿਥੇ ਸੱਤ ਲੋਕ ਮਾਰੇ ਗਏ ਉਥੇ 6 ਲੋਕ ਜਖਮੀ ਹੋ ਗਏ| ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਉਸ ਸਮੇਂ ਵਾਪਰਿਆ ਜਦੋਂ ਉਤਰ ਪ੍ਰਦੇਸ਼ ਟਰਾਂਸਪੋਰਟ ਨਿਗਮ ਦੀ ਇਕ ਬੱਸ ਦਿੱਲੀ ਤੋਂ ਕਾਨਪੁਰ ਜਾ ਰਹੀ ਸੀ ਅਤੇ ਜਿਥੇ ਸਮੇਂ ਇਹ ਏਟਾ ਦੇ ਮਲਾਵਨ ਖੇਤਰ ਵਿਚ ਪਹੁੰਚੀ ਤਾਂ ਸੰਥਰੀ ਪਿੰਡ ਨੇੜੇ ਇਕ ਹਾਈਵੋਲਟੇਜ ਤਾਰ ਟੁੱਟ ਕੇ ਇਸ ਬੱਸ ਤੇ ਜਾ ਡਿੱਗੀ| ਇਸ ਘਟਨਾ ਵਿਚ ਬੱਸ ਨੂੰ ਅੱਗ ਲੱਗ ਗਈ, ਜਦੋਂ ਕਿ 7 ਲੋਕਾਂ ਦੀ ਮੌਤ ਹੋ ਗਈ| ਗੰਭੀਰ ਰੂਪ ਵਿਚ ਜਖਮੀਆਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ|

LEAVE A REPLY