‘ਆਪ’ ਉਮੀਦਵਾਰ ਜੱਸੀ ਸੇਖੋਂ ਨੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਮੁਸਲਿਮ ਭਾਈਚਾਰੇ ਨੂੰ ਦਿੱਤੀਆਂ ਈਦ ਦੀਆਂ ਮੁਬਾਰਕਾਂ

1ਧੂਰੀ  : ਅੱਜ਼ ਸ਼ਹਿਰ ਦੀ ਜਾਮਾ ਮਸਜਿਦ ਸਮੇਤ ਵੱਖ-ਵੱਖ ਪਿੰਡਾਂ ਦੀਆਂ ਮਸਜਿਦਾਂ ‘ਚ ਈਦ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ, ਉਧਰ ਅੱਜ ਈਦ ਦੇ ਤਿਉਹਾਰ ਮੌਕੇ ਵਿਧਾਨ ਸਭਾ ਹਲਕਾ ਧੂਰੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸਵੀਰ ਸਿੰਘ ਜੱਸੀ ਸੇਖੋਂ ਨੇ ਪਿੰਡ ਦੁਗਨੀ, ਜਾਤੀਮਾਜਰਾ, ਬੱਲਮਗੜ, ਬੱਬਨਪੁਰ, ਘਨੌਰ ਖੁਰਦ, ਭਸੌੜ ਦਾ ਦੌਰਾ ਕਰਦਿਆਂ ਵੱਡੀ ਗਿਣਤੀ ‘ਚ ਮੁਸਲਿਮ ਭਾਈਚਾਰੇ ਨੂੰ ਈਦ ਦੀਆਂ ਵਧਾਈਆਂ ਦਿੱਤੀਆਂ। ਉਨ•ਾਂ ਆਪਣੇ ਸੰਬੋਧਨ ‘ਚ ਕਿਹਾ ਕਿ ਈਦ ਦਾ ਤਿਉਹਾਰ ਲੋਕਾਂ ਨੂੰ ਆਪਸੀ ਪਿਆਰ ਅਤੇ ਅਪਣੱਤ ਦੀ ਸਿੱਖਿਆ ਦਿੰਦਾ ਹੈ। ਉਨ•ਾਂ ਲੋਕਾਂ ਨੂੰ ਆਪਸੀ ਭਾਈਚਾਰਾ ਕਾਇਮ ਰੱਖਣ ਦੀ ਅਪੀਲ ਦੀ ਲੋੜ ‘ਤੇ ਜੋਰ ਵੀ ਦਿੱਤਾ। ਇਸ ਮੌਕੇ  ਡਾ. ਅਨਵਰ ਭਸੌੜ, ਡਾ. ਹਨੀਫ, ਕੁਲਅਦੀਪ ਸਿੰਘ, ਜਰਨੈਲ ਸਿੰਘ ਬੱਲਮਗੜ, ਮੁਹੰਮਦ ਅਰਸ਼ਦ, ਬਲੀ ਮੁਹੰਮਦ, ਗੁਲਜਾਰ ਦੀਨ, ਡਾ. ਸਰਾਜਦੀਨ, ਸਿਕੰਦਰ ਘਨੌਰ, ਅਮਜ਼ਦ ਖਾਨ, ਡਾ. ਮੇਹਰ ਖਾਨ ਸਮੇਤ ਹੋਰ ਵੀ ਮੁਸਲਿਮ ਭਾਈਚਾਰੇ ਦੇ ਲੋਕ ਵੱਡੀ ਗਿਣਤੀ ‘ਚ ਹਾਜਰ ਸਨ।

LEAVE A REPLY