download-300x150-1-300x150ਦਿੱਲੀ ਦੇ ਨਿਜਾਮਦੀਨ ਰੇਲਵੇ ਸਟੇਬਨ ਦੇ ਨਜ਼ਦੀਕ ਨਾਂਗਲੀ ਰਾਜਪਰ ਸਥਿਤ ਯਸ਼ ਗੈਸਟ ਹਾਊਸ ਦੇ ਰੂਮ ਨੰਬਰ 24 ਵਿੱਚ ਠਹਿਰੇ ਪਤੀ-ਪਤਨੀ ਵਿੱਚੋਂ ਪਤੀ ਦੇ ਚੀਖਣ ਦੀ ਆਵਾਜ਼ ਸੁਣ ਕੇ ਮੈਨੇਜਰ ਕੁਝ ਕਰਮਚਾਰੀਆਂ ਨਾਲ ਰੂਮ ਨੰਬਰ 24 ਦੇ ਬਾਹਰ ਪਹੁੰਚਿਆ ਤਾਂ ਉਸਨੇ ਕਮਰੇ ਤੋਂ ਧੂੰਆ ਨਿਕਲਦਾ ਦੇਖਿਆ। ਪਤੀ ਦੀਆਂ ਚੀਖਾਂ ਅਤੇ ਕਰਾਹਟਾਂ ਹਾਲੇ ਤੱਕ ਲਗਾਤਾਰ ਜਾਰੀ ਸਨ।
ਕਮਰਾ ਖੁੱਲ੍ਹਵਾਉਣ ਦੇ ਲਈ ਮੈਨੇਜਰ ਨੇ ਕਾਫ਼ੀ ਕੋਸ਼ਿਸ਼ ਕੀਤੀ, ਜਦੋਂ ਦਰਵਾਜ਼ਾ ਨਾ ਖੁੱਲ੍ਹਿਆ ਤਾਂ ਮੈਨੇਜਰ ਨੇ ਕਰਮਚਾਰੀਆਂ ਨੂੰ ਦਰਵਾਜਾ ਤੋੜਨ ਲਈ ਕਿਹਾ, ਕਰਮਚਾਰੀਆਂ ਨੇ ਕੁਝ ਦੇਰ ਵਿੱਚ ਦਰਵਾਜ਼ਾ ਤੋੜ ਦਿੱਤਾ। ਕਮਰੇ ਦਾ ਹੌਲਨਾਕ ਦ੍ਰਿਸ਼ ਦੇਖਦੇ ਹੀ ਸਾਰੇ ਡਰ ਗਏ। ਕਮਰੇ ਵਿੱਚ ਬੈਡ ਦੇ ਹੇਠਾਂ ਪਤੀ ਅੱਗ ਵਿੱਚ ਸੜਦਾ ਹੋਇਆ ਤੜਫ਼ ਰਿਹਾ ਸੀ। ਉਹ ਨਗਨਅਵਸਥਾ ਵਿੱਚ ਸੀ। ਬੈਡ ਦੇ ਕੋਲ ਖੜ੍ਹੀ ਉਸਦੀ ਪਤਨੀ ਹੈਰਾਨੀ ਨਾਲ ਪਤੀ ਨੂੰ ਸੜਦਾ ਦੇਖ ਰਹੀ ਸੀ। ਉਹ ਵੀ ਪੂਰੀ ਨਗਨ ਸੀ।
ਮੈਨੇਜਰ ਨੇ ਤੁਰੰਤ 00 ਨੰਬਰ ਡਾਇਲ ਕੀਤਾ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਪੀ. ਸੀ.ਆਰ. ਤੋਂ ਚਾਰ ਪੁਲਿਸ ਕਰਮਚਾਰੀ ਕੁਝ ਹੀ ਦੇਰ ਵਿੱਚ ਉਥੇ ਪਹੁੰਚ ਗਏ। ਲੋੜੀਂਦੀਆਂ ਰਸਮੀ ਕਾਰਵਾਈਆਂ ਪੂਰੀਆਂ ਕਰਨ ਤੋਂ ਬਾਅਦ ਪੁਲਿਸ ਨੇ ਵਾਰਦਾਤ ਦੀ ਸੂਚਨਾ ਥਾਣਾ ਸਨਲਾਈਟ ਨੂੰ ਦਿੱਤੀ।
ਥਾਣੇ ਤੋਂ ਪੁਲਿਸ ਆ ਗਈ ਅਤੇ ਵਿਆਪਕ ਜਾਂਚ ਆਰੰਭ ਹੋ ਗਈ। ਪਤੀ ਲੱਗਭੱਗ 90 ਫ਼ੀਸਦੀ ਸੜ ਚੁੱਕਾ ਸੀ ਅਤੇ ਬੇਹੋਸ਼ੀ ਦੀ ਅਵਸਥਾ ਵਿੱਚ ਸੀ। ਉਸਦੇ ਕੱਪੜੇ ਬੈਡ ਦੇ ਕੋਲ ਪਈ ਮੇਜ ਤੇ ਰੱਖੇ ਸਨ। ਮੇਜ ਦੇ ਹੇਠਾਂ ਦੋ ਲੀਟਰ ਲਿਮਕਾ ਦੀਆਂ ਖਾਲੀ ਬੋਤਲਾਂ ਪਈਆਂ ਸਨ, ਜਿਸ ਵਿੱਚ ਥੋੜ੍ਹਾ ਪੈਟਰੋਲ ਸੀ। ਓਮ ਪ੍ਰਕਾਸ਼ ਲੇਖਵਾਲ ਨੇ ਇਕ ਹੈਡ ਕਾਂਸਟੇਬਲ ਨੂੰ ਇਲਾਜ ਲਈ ਬੁਰੀ ਤਰ੍ਹਾਂ ਸੜੇ ਪਤੀ ਨੂੰ ਹਸਪਤਾਲ ਲਿਜਾਣ ਦਾ ਆਦੇਸ਼ ਦਿੱਤਾ ਅਤੇ ਫ਼ਿਰ ਯਸ਼ ਗੈਸਟ ਹਾਊਸ ਦੇ ਮੈਨੇਜਰ ਤੋਂ ਪੁੱਛਗਿੱਛ ਕੀਤੀ।
ਮੈਨੇਜਰ ਨੇ ਦੱਸਿਆ ਕਿ ਉਹਨਾਂ ਦੇ ਕੋਲ ਇਹ ਪਤੀ-ਪਤਨੀ ਰਹਿਣ ਲਈ ਆਏ ਸਨ। 55 ਸਾਲਾ ਗਜਾਨਲ ਆਪਣੀ ਪਤਨੀ 30 ਸਾਲਾ ਸੁਨੀਤਾ ਉਰਫ਼ ਰਿੰਕੂ ਨਾਲ ਆਇਆ ਸੀ। ਉਸਨੇ ਆਈ. ਡੀ. ਕਾਰਡ ਦੀ ਫ਼ੋਟੋ ਕਾਪੀ ਦਿੱਤੀ ਅਤੇ ਫ਼ਿਰ ਕਮਰਾ ਦੇ ਦਿੱਤਾ। ਸ਼ਾਮੀ ਲੱਗਭੱਗ 4 ਵਜੇ ਗਜਾਨਨ ਦੀਆਂ ਚੀਖਾਂ ਸੁਣ ਕੇ ਅਸੀਂ ਸਾਰਿਆਂ ਨੇ ਦਰਵਾਜ਼ਾ ਖੜਕਾਇਆ ਪਰ ਉਹ ਅੰਦਰੋਂ ਲੌਕ ਸੀ। ਦਰਵਾਜ਼ਾ ਤੁੜਵਾਇਆ ਤਾਂ ਅੰਦਰ ਦਾ ਨਜ਼ਾਰਾ ਦਹਿਸ਼ਤ ਵਾਲਾ ਸੀ। ਗਜਾਨਨ ਅੱਗ ਨਾਲ ਸੜ ਰਿਹਾ ਸੀ ਅਤੇ ਤੜਫ਼ ਰਿਹਾ ਸੀ। ਨੇੜੇ ਹੀ ਉਸਦੀ ਪਤਨੀ ਸੁਨੀਤਾ ਖਡ੍ਹੀ ਗਜਾਨਨ ਨੂੰ ਸੜਦੇ ਦੇਖ ਰਹੀ ਸੀ।
ਮੈਨੇਜਰ ਨੇ ਪਤਨੀ ਸੁਨੀਤਾ ਤੋਂ ਜਦੋਂ ਪੁੱਛਿਆ ਕਿ ਅੱਗ ਕਿਵੇਂ ਲੱਗੀ? ਤਾਂ ਉਸਨੇ ਦੱਸਿਆ ਕਿ ਸਾਡੇ ਵਿਆਹ ਨੂੰ 15 ਸਾਲ ਹੋ ਗਏ ਹਨ ਪਰ ਸੰਤਾਨ ਨਹੀਂ ਹੋਈ। ਡਾਕਟਰਾਂਨੂੰ ਦਿਖਾਇਆ, ਤਾਂਤਰਿਕਾਂ ਕੋਲ ਪਏ ਪਰ ਕੁਝ ਪੱਲੇ ਨਾ ਪਿਆ। ਇਸ ਕਰਕੇ ਮੇਰੇ ਪਤੀ ਪ੍ਰੇਸ਼ਾਨ ਸਨ। ਕੱਲ੍ਹ ਰਾਤ ਉਹਨਾਂ ਨੇ ਕਿਹਾ ਕਿ ਮਹਾਰਾਸ਼ਟਰ ਦੇ ਨਾਗਪੁਰ ਸ਼ਹਿਰ ਜਾਣਾ ਹੈ, ਉਥੇ ਇਕ ਬਹੁਤ ਪਹੁੰਚਿਆ ਹੋਇਆ ਫ਼ਕੀਰ ਹੈ, ਉਹ ਪੜ੍ਹਿਆ ਹੋਇਆ ਪਾਣੀ ਦਿੰਦਾ ਹੈ, ਜਿਸ ਨੂੰ ਪੀ ਕੇ ਸੰਤਾਨ ਹੋ ਜਾਂਦੀ ਹੈ।
ਕਿਉਂਕਿ ਟ੍ਰੇਨ ਰਾਤੀ 9 ਵਜੇ ਜਾਂਦੀ ਸੀ, ਸੋ ਉਹਨਾਂ ਕਿਹਾ ਕਿ ਕਿਸੇ ਗੈਸਟ ਹਾਊਸ ਵਿੱਚ ਚਲਦੇ ਹਾਂ। ਅਸੀਂ ਇਸ ਗੈਸਟ ਹਾਊਸ ਦਾ ਕਮਰਾ ਬੁੱਕ ਕਰਵਾਇਆ, ਫ਼ਿਰ ਅਸੀਂ ਸਰੀਰਕ ਸਬੰਧ ਬਣਾਏ, ਇਸ ਤੋਂ ਬਾਅਦ ਪਤੀ ‘ਤੇ ਪਤਾ ਨਹੀਂ ਕੀ ਫ਼ਤੂਰ ਸਵਾਰ ਹੋਇਆ ਕਿ ਉਸਨੇ ਨਾਲ ਲਿਆਂਦੇ ਬੈਗ ਵਿੱਚੋਂ 2 ਲੀਟਰ ਲਿਮਕੇ ਦੀ ਬੋਤਲ ਕੱਢੀ ਅਤੇ ਉਸ ਵਿੱਚ ਭਰਿਆ ਪੈਟਰੋਲ ਖੁਦ ਤੇ ਛਿੜਕ ਲਿਆ। ਮੈਂ ਕੁਝ ਸਮਝਦੀ, ਇਸ ਤੋਂ ਪਹਿਲਾਂ ਉਸਨੇ ਮਾਚਿਸ ਨਾਲ ਅੱਗ ਲਗਾ ਲਈ।
ਕਿੱਥੇ ਹੈ ਗਜਾਨਨ ਦੀ ਪਤਨੀ? ਪੁਲਿਸ ਨੇ ਪੁੱਛਿਆ ਤਾਂ ਉਹ ਇੱਧਰ-ਉਧਰ ਦੇਖਣ ਲੱਗਿਆ। ਉਸਨੇ ਪੂਰਾ ਕਮਰਾ ਛਾਣਿਆ ਪਰ ਗਜਾਨਨ ਦੀ ਪਤਨੀ ਉਥੇ ਨਾ ਮਿਲੀ।
ਮੈਨੇਜਰ ਨੇ ਦੱਸਿਆ ਕਿ ਸੰਭਵ ਹੈ ਕਿ ਉਹ ਗਜਾਨਨ ਦੀ ਪਤਨੀ ਨਾ ਹੋਵੇ, ਦੋਵੇਂ ਮੌਜ ਮਸਤੀ ਕਰਨ ਇੱਥੇ ਆਏ ਹੋਣ। ਕਿਉਂਕਿ ਉਹ ਨਾਲ ਪੈਟਰੋਲ ਲਿਆਈ ਸੀ, ਇਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਉਸਨੇ ਗਜਾਨਨ ਨੂੰ ਮਾਰਨ ਦੇ ਲਈ ਪਹਿਲਾਂ ਹੀ ਪਲਾਨ ਬਣਾਇਆ ਹੋਇਆ ਸੀ। ਪੁਲਿਸ ਨੇ ਗੈਸਟ ਹਾਊਸ ਦਾ ਰਜਿਸਟਰ ਚੈਕ ਕੀਤਾ। ਉਸ ਵਿੱਚ ਗਜਾਨਨ ਦਾ ਪਤਾ ਚਾਂਦਨੀ ਚੌਂਕ ਦਿੱਲੀ ਲਿਖਿਆ ਸੀ, ਜਦਕਿ ਉਸਦੇ ਵੋਟਰ ਆਈ ਕਾਰਡ ਦੀ ਫ਼ੋਟੋ ਕਾਪੀ ਤੇ ਪਿੰਡ ਵਾਮਨਵਾਸ, ਸਵਾਈ ਮਾਧੋਪੁਰ, ਰਾਜਸਥਾਨ ਸੀ।
ਪੁਲਿਸ ਨੇ ਬੁਰੀ ਤਰ੍ਹਾਂ ਸੜੇ ਗਜਾਨਨ ਦਾ ਬਿਆਨ ਲੈਣਾ ਚਾਹਿਆ ਪਰ ਗਜਾਨਨ ਇਹ ਦੱਸ ਕੇ ਕਿ ਉਸਨੂੰ ਸੁਨੀਤਾ ਉਰਫ਼ ਰਿੰਕੂ ਨੇ ਸਾੜਿਆ ਹੈ, ਮਰ ਗਿਆ। ਪੁਲਿਸ ਨੇ ਵਿਆਪਕ ਜਾਂਚ ਆਰੰਭ ਕੀਤੀ। ਪੁਲਿਸ ਨੇ ਜਦੋਂ ਵਿਆਪਕ ਜਾਂਚ ਕੀਤੀ ਤਾਂ ਹੈਰਾਨ ਕਰਨ ਵਾਲੇ ਨਤੀਜੇ ਮਿਲੇ।
ਗਜਾਨਨ 10 ਸਾਲ ਪਹਿਲਾਂ ਦਿੱਲੀ ਆਇਆ ਸੀ ਅਤੇ ਗੌਰੀਸ਼ੰਕਰ ਮੰਦਰ ਦਾ ਮਹੰਤ ਬਣ ਗਿਆ। ਉਹ ਮਹੰਤ ਦੇ ਓਹਲੇ ਵਿੱਚ ਜੋਤਿਸ਼ ਅਤੇ ਤੰਤਰ-ਮੰਦਰ ਦਾ ਵੀ ਕੰਮ ਕਰਦਾ ਸੀ। ਇਸੇ ਸਿਲਸਿਲੇ ਵਿੱਚ ਉਸਦੀ ਜਾਣ ਪਛਾਣ ਕਈ ਔਰਤਾਂ ਨਾਲ ਹੋ ਗਈ ਸੀ। ਉਸਦੇ ਕਈ ਔਰਤਾਂ ਨਾਲ ਸਬੰਧ ਵੀ ਬਣ ਗਏ ਸਨ। ਇਹ ਗੱਲਾਂ ਜਦੋਂ ਗੌਰੀ ਸ਼ੰਕਰ ਦੀ ਪ੍ਰਬੰਧ ਕਮੇਟੀ ਨੂੰ ਪਤਾ ਲੱਗੀਆਂ ਤਾਂ ਕਮੇਟੀ ਨੇ ਸਾਲ 2008 ਵਿੱਚ ਗਜਾਨਨ ਨੂੰ ਮੰਦਰ ਤੋਂ ਕੱਢ ਦਿੱਤਾ।
ਗਜਾਨਲ ਨੇ ਮੰਦਰ ਦੇ ਬਾਹਰ ਫ਼ੁੱਲ ਅਤੇ ਪੂਜਾ ਸਮੱਗਰੀ ਵੇਚਣ ਦੀ ਦੁਕਾਨ ਖੋਲ੍ਹ ਲਈ ਸੀ, ਜੋ ਕਾਫ਼ੀ ਚੰਗੀ ਚਲਦੀ ਸੀ। ਇੱਧਰ ਦੋ-ਤਿੰਨ ਸਾਲ ਤੋਂ ਉਸਨੇ ਦੁਕਾਨ ਤੇ ਨੌਕਰ ਰੱਖ ਲਏ ਸਨ ਅਤੇ ਖੁਦ ਰਾਜਸਥਾਨ ਵਿੱਚ ਰਹਿੰਦਾ ਸੀ। ਇਹ ਪੰਦਰਾਂ-ਵੀਹ ਦਿਨ ਵਿੱਚ ਇੱਕ ਅੱਧੀ ਵਾਰ ਚੱਕਰ ਦਿੱਲੀ ਦਾ ਲਗਾ ਲੈਂਦਾ ਸੀ।
ਪੁਲਿਸ ਟੀਮ ਨੇ ਰਾਜਸਥਾਨ, ਮਧੋਪੁਰ ਵਿੱਚ ਰਹਿਣ ਵਾਲੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਫ਼ੋਨ ਤੇ ਉਸਦੀ ਮੌਤ ਦੀ ਸੂਚਨਾ ਦਿੱਤੀ। ਜਦੋਂ ਪੋਸਟ ਮਾਰਟਮ ਹੋ ਗਿਆ ਤਾਂ ਗਜਾਨਨ ਦੀ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਗਈ। ਪਰਿਵਾਰ ਵਾਲਿਆਂ ਨੇ ਉਸਦਾ ਸਸਕਾਰ ਕੀਤਾ।
ਪੁਲਿਸ ਨੇ ਪਰਿਵਾਰ ਵਾਲਿਆਂ ਤੋਂ ਪੁੱਛਗਿੱਛ ਕੀਤੀ ਤਾਂ ਪਰਿਵਾਰ ਵਾਲਿਆਂ ਨੇ ਕਿਸੇ ‘ਤੇ ਵੀ ਸ਼ੱਕ ਜ਼ਾਹਿਰ ਨਾ ਕੀਤਾ। ਉਹਨਾਂ ਨੇ ਗਜਾਨਨ ਨੂੰ ਸਾੜ ਕੇ ਮਾਰਨ ਵਾਲੀ ਸੁਨੀਤਾ ਉਰਫ਼ ਰਿੰਕੀ ਬਾਰੇ ਕੋਈ ਜਾਣਕਾਰੀ ਨਹੀਂ ਸੀ। ਯਸ਼ ਗੈਸਟ ਹਾਊਸ ਵਿੱਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਫ਼ੁਟੇਜ ਵਿੱਚ ਸੁਨੀਤਾ ਉਰਫ਼ ਰਿੰਕੀ ਦਾ ਚਿਹਰਾ ਤਾਂ ਨਜ਼ਰ ਆ ਰਿਹਾ ਸੀ ਪਰ ਪੁਲਿਸ ਦੇ ਲਈ ਮੁਸ਼ਕਿਲ ਦਾ ਸਬੱਬ ਇਹ ਸੀ ਕਿ ਇੰਨੀ ਵੱਡੀ ਦਿੱਲੀ ਵਿੱਚ ਸੁਨੀਤਾ ਨੂੰ ਕਿੱਥੋਂ ਲੱਭਿਆ ਜਾਵੇ।
ਅਚਾਨਕ ਪੁਲਿਸ ਦੇ ਦਿਮਾਗ ਵਿੱਚ ਗਜਾਨਨ ਦਾ ਸੈਲ ਫ਼ੋਨ ਆਇਆ। ਉਸ ਵਿੱਚ ਸੁਨੀਤਾ ਦਾ ਫ਼ੋਨ ਨੰਬਰ ਫ਼ੀਡ ਹੋ ਸਕਦਾ ਸੀ। ਉਹਨਾਂ ਨੇ ਮੌਕਾ ਏ ਵਾਰਦਾਤ ਤੋਂ ਬਰਾਮਦ ਗਜਾਨਨ ਦੇ ਕੱਪੜਿਆਂ ਦੇ ਥੈਲੇ ਵਿੱਚ ਰੱਖਿਆ ਉਸਦਾ ਫ਼ੋਨ ਕੱਢਿਆ ਅਤੇ ਫ਼ੋਨ ਵਿੱਚ ਫ਼ੀਡ ਨੰਬਰਾਂ ਨੂੰ ਚੈਕ ਕੀਤਾ। ਇਕ ਨੰਬਰ ਤੇ ਪੁਲਿਸ ਲਟਕ ਗਈ ਕਿਉਂਕਿ ਉਹ ਨੰਬਰ ਕਿਸੇ ਨਾਂ ਤੇ ਨਹੀਂ ਬਲਕਿ ਮਾਈ ਲਵ ਦੇ ਨਾਂ ਤੇ ਫ਼ੀਡ ਸੀ।
ਪੁਲਿਸ ਨੇ ਆਪਣੇ ਸੈਲ ਫ਼ੋਨ ਤੇ ਉਹ ਨੰਬਰ ਮਿਲਾਇਆ। ਕੁਝ ਦੇਰ ਬਾਅਦ ਇਕ ਔਰਤ ਨੇ ਹੈਲੋ ਕਿਹਾ ਤਾਂ ਪੁਲਿਸ ਬੋਲੀ, ਕਾਰ ਵਿੱਚ ਚੱਲਣ ਦਾ ਸ਼ੌਂਕ ਹੈ ਤਾਂ ਲੋਨ ਦੀਆਂ ਕਿਸ਼ਤਾਂ ਭਰਨ ਦੀ ਵੀ ਹੈਸੀਅਤ ਰੱਖੋ। ਤਿੰਨ ਮਹੀਨੇ ਤੋਂ ਤੁਸੀਂ ਕਿਸ਼ਤਾਂ ਨਹੀਂ ਭਰੀਆਂ।
ਭਾਈ, ਤੁਸੀਂ ਕੌਣ ਬੋਲ ਰਹੇ ਹੋ, ਮੈਂ ਕਦੋਂ ਲੋਨ ਲੈ ਕੇ ਕਾਰ ਲਈ। ਉਧਰ ਤੋਂ ਔਰਤ ਦੀ ਤਿੱਖੀ ਆਵਾਜ਼ ਸੀ। ਤੁਸੀਂ ਰੁਖਸਾਰ ਬੋਲ ਰਹੀ ਹੋ ਨਾ। ਨਹੀਂ, ਮੈਂ ਰੁਖਸਾਰ ਨਹੀਂ ਮੈਂ ਤਾਂ ਸੁਨੀਤਾ ਹਾਂ। ਸੌਰੀ ਮੈਡਮ, ਗਲਤ ਨੰਬਰ ਕਹਿ ਕੇ ਫ਼ੋਨ ਬੰਦ ਕਰ ਦਿੱਤਾ। ਪੁਲਿਸ ਨੂੰ ਸੁਰਾਗ ਮਿਲ ਗਿਆ ਸੀ। ਪੁਲਿਸ ਨੇ ਸੁਨੀਤਾ ਦੇ ਠਿਕਾਣੇ ਤੇ ਛਾਪਾ ਮਾਰਿਆ ਤਾਂ ਉਥੇ ਉਹ ਨਾ ਮਿਲੀ। ਪਤਾ ਲੱਗਿਆ ਕਿ ਸੁਨੀਤਾ ਦਾ ਪਤੀ ਰੇਲਵੇ ਵਿੱਚ ਹੈ। ਉਸਨੂੰ ਰੇਲਵੇ ਵਿੱਚ ਕਾਲੋਨੀ ਕੁਆਰਟਰ ਅਲਾਟ ਹੋਇਆ ਹੈ। 4 ਸਾਲ ਪਹਿਲਾਂ ਉਹ ਸਾਰੇ ਨੋਇਡਾ ਵਿੱਚ ਕਿਤੇ ਰਹਿਣ ਚਲੇ ਗਏ ਸਨ।ਅਲਾਟ ਕੁਆਰਟਰ ਉਸਨੇ ਕਿਰਾਏ ‘ਤੇ ਚੜ੍ਹਾ ਦਿੱਤਾ ਸੀ।ਨੋਇਡਾ ਵਿੱਚ ਸੁਨੀਤਾ ਕਿੱਥੇ ਰਹਿ ਰਹੀ ਸੀ, ਇਹ ਰੇਲਵੇ ਕਾਲੋਨੀ ਵਿੱਚ ਰਹਿਣ ਵਾਲੇ ਲੋਕ ਪੁਲਿਸ ਨੂੰ ਨਾ ਦੱਸ ਸਕੇ। ਹਾਲਾਂਕਿ ਸੁਨੀਤਾ ਨੇ ਜਿਸ ਪਰਿਵਾਰ ਨੂੰ ਆਪਣਾ ਕੁਆਰਟਰ ਕਿਰਾਏ ਤੇ ਦਿੱਤਾ ਸੀ, ਉਸਨੇ ਇਹ ਦੱਸਿਆ ਕਿ ਲੱਗਭੱਗ 3 ਘੰਟੇ ਪਹਿਲਾਂ ਸੁਨੀਤਾ ਇੱਥੇ ਆਈ ਸੀ। ਉਸਦਾ ਕੁਝ ਜ਼ਰੂਰੀ ਸਮਾਨ ਇਕ ਕਮਰੇ ਵਿੱਚ ਰੱਖਿਆ ਰਹਿੰਦਾ ਸੀ, ਜਿਸਦੀ ਚਾਬੀ ਸੁਨੀਤਾ ਦੇ ਕੋਲ ਹੁੰਦੀ ਸੀ। ਸੁਨੀਤਾ ਨੇ ਇਕ ਬੈਗ ਵਿੱਚ ਕੁਝ ਸਮਾਨ ਭਰਿਆ ਅਤੇ ਚਲੀ ਗਈ। ਉਸ ਵਕਤ ਸੁਨੀਤਾ ਕਾਫ਼ੀ ਹੜਬੜੀ ਵਿੱਚ ਸੀ।
ਇਹਨਾਂ ਸਾਰੀਆਂ ਗੱਲਾਂ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਮੁੜ ਸਾਈਬਰ ਸੈਲ ਦੇ ਆਫ਼ਿਸ ਵਿੱਚ ਗਈ ਅਤੇ ਸਰਵਿਲਾਂਸ ਤੇ ਸੁਨੀਤਾ ਦਾ ਨੰਬਰ ਲਗਵਾ ਕੇ ਲੁਕੇਸ਼ਨ ਪਤਾ ਕੀਤੀ। ਇਸ ਵਾਰ ਲੁਕੇਸ਼ਨ ਨੋਇਡਾ ਸੈਕਟਰ 29 ਵਿੱਚ ਸੀ।
28 ਅਗਸਤ ਦੀ ਸਵੇਰ ਪੁਲਿਸ ਨੇ ਇਕ ਟੀਮ ਤਿਆਰ ਕੀਤੀ ਅਤੇ ਨੋਇਡਾ ਦੇ ਸੈਕਟਰ 29 ਸਥਿਤ ਇਕ ਮਕਾਨ ਤੇ ਛਾਪਾ ਮਾਰਿਆ ਅਤੇ ਸੁਨੀਤਾ ਨੂੰ ਪਕੜ ਲਿਆਂਦ।ਪੁੱਛਗਿੱਛ ਕੀਤੀ ਉਸਨੇ ਦੱਸਿਆ ਕਿ ਗਜਾਨਨ ਨੇ ਖੁਦ ਅੱਗ ਲਗਾਈ ਹੈ। ਪਤਨੀ ਨਾਲ ਸਬੰਧ ਬਣਾਏ ਗਜਾਨਨ ਨੂੰ ਕਈ ਸਾਲ ਹੋ ਗਏ ਸਨ। ਜਦੋਂ ਮੇਰੇ ਨਾਲ ਉਸਦਾ ਰਿਸ਼ਤਾ ਬਣਿਆ ਤਾਂ ਉਹ ਮੇਰੇ ਤੇ ਵਿਆਹ ਕਰਨ ਲਈ ਦਬਾਅ ਪਾਉਣ ਲੱਗਿਆ।
ਮੈਂ ਦੋ ਬੱਚਿਆਂ ਦੀ ਮਾਂ ਹਾਂ, ਬੱਚਿਆਂ ਨੂੰ ਛੱਡ ਕੇ ਅਜਿਹਾ ਕਿਵੇਂ ਕਰ ਸਕਦੀ ਸੀ। ਕਹਿ ਕੇ ਸੁਨੀਤਾ ਰੋਣ ਲੱਗੀ, ਫ਼ਿਰ ਅੱਗੇ ਦੱਸਿਆ, ਛੱਬੀ ਅਗਸਤ ਦੀ ਸ਼ਾਮ ਨੂੰ ਗਜਾਨਲ ਨੇ ਮੈਨੂੰ ਫ਼ੋਨ ਕਰਕੇ ਕਿਹਾ ਕਿ ਮੈਨੂੰ ਮਿਲਣ ਦੀ ਇੱਤਾ ਹੈ। ਉਸਨੇ ਅਗਲੇ ਦਿਨ ਸਵੇਰੇ 10 ਵਜੇ ਮੈਨੂੰ ਨਿਜਾਮੂਦੀਨ ਰੇਲਵੇ ਸਟੇਸ਼ਨ ਦੇ ਬਾਹਰ ਬੁਲਾਇਆ। ਅਗਲੇ ਦਿਨ ਤਹਿ ਸ਼ੁਦਾ ਸਮੇਂ ਤੇ ਮੈਂ ਸਟੇਸ਼ਨ ਦੇ ਬਾਹਰ ਗਈ ਤਾਂ ਗਜਾਨਨ ਨੂੰ ਮੈਂ ਇੰਤਜ਼ਾਰ ਕਰਦੇ ਪਾਇਆ। ਉਸਦੇ ਮੋਢਿਆਂ ਤੇ ਕੱਪੜਿਆਂ ਦਾ ਇਕ ਬੈਗ ਸੀ।
ਗਜਾਨਨ ਮੈਨੂੰ ਯਸ਼ ਗੈਸਟ ਹਾਊਸ ਲੈ ਗਿਆ। ਉਸਨੇ ਰਜਿਸਟਰ ਵਿੱਚ ਮੇਰੀ ਵਾਕਫ਼ੀਅਤ ਪਤਨੀ ਵਜੋਂ ਕਰਵਾਈ। ਫ਼ਿਰ ਅਸੀਂ ਕਮਰੇ ਵਿੱਚ ਗਏ। ਗਜਾਨਨ ਨੇ ਆਪਣੇ ਸਾਰੇ ਕੱਪੜੇ ਉਤਾਰੇ ਅਤੇ ਮੈਨੂੰ ਵੀ ਨਗਨ ਕਰ ਲਿਆ। ਮੈਂ ਨਗਨ ਹੋਈ, ਉਦੋਂ ਤੱਕ ਉਹ ਬੈਗ ਤੋਂ ਦੋ ਲੀਟਰ ਲਿਮਕਾ ਦੀ ਬੋਤਲ ਕੱਢ ਕੇ ਢੱਕਣ ਖੋਲ੍ਹ ਚੁੱਕਾ ਸੀ। ਉਸਨੇ ਪੈਟਰੋਲ ਭਰਿਆ ਸੀ। ਗਜਾਨਨ ਨੇ ਮੈਨੂੰ ਕਿਹਾ, ਆਖਰੀ ਵਾਰ ਪੁੱਛ ਰਿਹਾ ਹਾਂ, ਮੇਰੇ ਨਾਲ ਵਿਆਹ ਕਰੋਗੀ। ਮੈਂ ਸਾਫ਼ ਇਨਕਾਰ ਕਰ ਦਿੱਤਾ, ਤਾਂ ਉਸਨੇ ਕਿਹਾ, ਮੈਂ ਖੁਦਕੁਸ਼ੀ ਕਰਾਂਗਾ, ਪਰ ਪੁਲਿਸ ਇਹ ਸਮਝੇਗੀ ਕਿ ਤੁਸੀਂ ਪੈਟਰੋਲ ਪਾ ਕੇ ਮੈਨੂੰ ਸਾੜ ਦਿੱਤਾ ਹੈ।
ਇਸ ਤੋਂ ਬਾਅਦ ਗਜਾਨਨ ਨੇ ਆਪਣੇ ਤੇ ਪੈਟਰੋਲ ਸੁੱਟ ਲਿਆ ਅਤੇ ਅੱਗ ਲਗਾ ਲਈ। ਪੁਲਿਸ ਨੂੰ ਯਕੀਨ ਨਹੀਂ ਹੋਇਆ। ਫ਼ਿਰ ਉਸ ਤੇ ਜਦੋਂ ਸਖਤੀ ਵਰਤੀ ਤਾਂ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ।
ਸੁਨੀਤਾ ਉਰਫ਼ ਰਿੰਕੂ ਮੂਲ ਤੌਰ ਤੇ ਪਟਨਾ, ਬਿਹਾਰ ਦੀ ਰਹਿਣ ਵਾਲੀ ਸੀ। ਉਸਦਾ ਵਿਆਹ 13 ਸਾਲ ਪਹਿਲਾਂ ਵਿਜੈ ਕੁਮਾਰ ਦੇ ਨਾਲ ਹੋਇਆ ਸੀ। ਵਿਜੇ ਦਿੱਲੀ ਵਿੱਚ ਰਹਿੰਦਾ ਸੀ ਅਤੇ ਨਿਜਾਮੂਦੀਨ ਰੇਲਵੇ ਸਟੇਸ਼ਨ ਤੇ ਬਤੌਰ ਟੈਕਨੀਸ਼ੀਅਨ ਕੰਮ ਕਰਦਾ ਸੀ। ਉਸਨੂੰ ਰੇਲਵੇ ਵੱਲੋਂ ਲਾਲ ਕਿਲੇ ਦੇ ਨੇੜੇ ਬਣੀ ਕਾਲੋਨੀ ਵਿੱਚ ਮਕਾਨ ਮਿਲਿਆ ਹੋਇਆ ਸੀ, ਜਿਸ ਵਿੱਚ ਉਹ ਪਤਨੀ ਸੁਨੀਤਾ ਅਤੇ ਦੋ ਬੱਚਿਆਂ ਨਾਲ ਰਹਿੰਦਾ ਸੀ।
ਸੁਨੀਤਾ ਆਧੁਨਿਕ ਢੰਗ ਨਾਲ ਰਹਿਣ ਵਾਲੀ ਸੀ ਪਰ ਉਸਦਾ ਪਤੀ ਵਿਨੋਦ ਰਵਾਇਤੀ ਕਿਸਮ ਦਾ ਸੀ। ਸੁਨੀਤਾ ਨੂੰ ਘੁੰਮਣ ਅਤੇ ਫ਼ਿਲਮ ਦੇਖਣ ਦਾ ਸ਼ੌਂਕ ਸੀ। ਉਹ ਆਪਣੇ ਸ਼ੌਂਕ ਇਕੱਲੀ ਹੀ ਪੂਰੇ ਕਰਦੀ ਸੀ। ਉਹ ਵਿਨੋਦ ਤੋਂ ਸ਼ੌਂਕ ਪੂਰੇ ਕਰਨ ਦੀ ਬਜਾਏ ਉਲਟੇ-ਸਿੱਧੇ ਕੰਮ ਕਰਨ ਲੱਗੀ।ਇਸ ਦਰਮਿਆਨ 10 ਸਾਲ ਪਹਿਲਾਂ ਉਸਦੀ ਮੁਲਾਕਾਤ ਮੰਦਰ ਦੇ ਪੁਜਾਰੀ ਗਜਾਨਨ ਨਾਲ ਹੋਈ। ਗਜਾਨਨ ਪੁਜਾਰੀ ਹੋਣ ਦੇ ਨਾਲ ਨਾਲ ਜੋਤਸ਼ੀ ਵੀ ਸੀ ਅਤੇ ਤੰਤਰ ਮੰਤਰ ਵੀ ਜਾਣਦਾ ਸੀ, ਇਹੀ ਕਾਰਨ ਸੀ ਕਿ ਉਸਦੇ ਕੋਲ ਔਰਤਾਂ ਦੀ ਭੀੜ ਲੱਗੀ ਰਹਿੰਦੀ ਸੀ।
ਗਜਾਨਨ ਦੇ ਕਈ ਔਰਤਾਂ ਨਾਲ ਸਬੰਧ ਸਨ ਪਰ ਜਦੋਂ ਸੁਨੀਤਾ ਨਾਲ ਗਜਾਨਨ ਦੇ ਸਬੰਧ ਬਣੇ ਤਾਂ ਉਹ ਸਭ ਤੋਂ ਨਿਆਰੀ ਲੱਗੀ ਅਤੇ ਉਹ ਉਸਦਾ ਆਸ਼ਕ ਹੋ ਗਿਆ। ਗਜਾਨਨ ਇੰਨਾ ਬਦਨਾਮ ਹੋ ਗਿਆ ਸੀ ਕਿ ਮੰਦਰ ਪ੍ਰਬੰਧਕਾਂ ਨੂੰ ਉਸਨੂੰ ਕੱਢਣਾ ਪਿਆ। ਮੰਦਰ ਦਾ ਕੰਮ ਛੁਟਣ ਤੋਂ ਬਾਅਦ ਗਜਾਨਨ ਮੰਦਰ ਦੇ ਬਾਹਰ ਫ਼ੁੱਲ ਅਤੇ ਪੂਜਾ ਸਮੱਗਰੀ ਵੇਚਣ ਲੱਗਿਆ। ਉਸਦਾ ਇਹ ਕੰਮ ਚੰਗਾ ਚੱਲਣ ਲੱਗਿਆ।
ਸੁਨੀਤਾ ਦੇ ਗਜਾਨਨ ਨਾਲ ਸਬੰਧ ਲਗਾਤਾਰ ਜਾਰੀ ਸਨ। ਗਜਾਨਨ ਨੇ ਚਾਂਦਨੀ ਚੌਂਕ ਵਿੱਚ ਕਿਰਾਏ ਦਾ ਮਕਾਨ ਲੈ ਰੱਖਿਆ ਸੀ, ਜਿੱਥੇ ਉਹ ਸੁਨੀਤਾ ਨੂੰ ਬੁਲਾਉਂਦਾ ਅਤੇ ਦੋਵੇਂ ਆਪਣੀਆਂ ਹਸਰਤਾਂ ਪੂਰੀਆਂ ਕਰਦੇ।ਗਜਾਨਨ ਸੁਨੀਤਾ ਨੂੰ ਖਰਚ ਕਰਨ ਲਈ ਚੰਗੀ ਰਕਮ ਵੀ ਦਿੰਦਾ ਸੀ। 2014 ਵਿੱਚ ਗਜਾਨਨ ਨੇ ਸਵਾਈ ਮਾਧੋਪੁਰ ਵਿੱਚ ਆਪਣਾ ਇਕ ਪਲਾਟ 25 ਲੱਖ ਵਿੱਚ ਵੇਚਿਆ ਤਾਂ ਸੁਨੀਤਾ ਦੇ ਮੰਗਣ ਤੇ ਉਸਨੇ 10 ਲੱਖ ਉਧਾਰ ਵੀ ਦਿੱਤੇ। ਸਤੰਬਰ 2015 ਦੇ ਆਖਰੀ ਦਿਨਾਂ ਵਿੱਚ ਗਜਾਨਨ ਨੇ ਆਪਣੇ ਪੈਸੇ ਮੰਗੇ ਤਾਂ ਸੁਨੀਤਾ ਬਹਾਨੇ ਕਰਨ ਲੱਗੀ। ਦਰਅਸਲ ਹੁਣ ਤੱਕ ਗਜਾਨਨ ਦਾ ਮਨ ਸੁਨੀਤਾ ਤੋਂ ਭਰ ਚੁੱਕਾ ਸੀ।
ਸੁਨੀਤਾ ਦੀ ਨੀਅਤ ਵਿੱਚ ਵੀ ਖੋਟ ਸੀ, ਉਸ ਕਿਸੇ ਵੀ ਸੂਰਤ ਵਿੱਚ ਪੈਸੇ ਵਾਪਸ ਨਹੀਂ ਕਰਨਾ ਚਾਹੁੰਦੀ ਸੀ। ਗਜਾਨਨ ਨੇ ਇਕ ਦਿਨ ਉਸਦੀ ਇਕ ਵੀਡੀਓ ਬਣਾ ਲਈ ਅਤੇ ਬਲੈਕ ਮੇਲ ਕਰਨ ਲੱਗਿਆ ਕਿ ਜੇਕਰ ਪੈਸੇ ਨਾ ਦਿੱਤੇ ਤਾਂ ਉਹ ਇਸ ਨੂੰ ਜਨਤਕ ਕਰ ਦੇਵੇਗਾ।
ਸੁਨੀਤਾ ਡਰ ਗਈ। ਉਸਨੇ ਗਜਾਨਨ ਦੀ ਹੱਤਿਆ ਕਰਨ ਦੀ ਯੋਜਨਾ ਬਣਾਈ। ਸੁਨੀਤਾ ਨੇ 26 ਅਗਸਤ ਦੀ ਰਾਤ ਗਜਾਨਨ ਨੂੰ ਫ਼ੋਨ ਕੀਤਾ ਤਾਂ ਗਜਾਨਨ ਸਵਾਈ ਮਾਧੋਪੁਰ ਸਥਿਤ ਆਪਣੇ ਘਰ ਵਿੱਚ ਸੀ। ਸੁਨੀਤਾ ਨੇ ਉਸਨੂੰ ਕਿਹਾ ਕਿ ਕੱਲ੍ਹ ਮੈਂ 10 ਲੱਖ ਲੈ ਕੇ ਆਵਾਂਗੀ। ਤੁਸੀਂ ਨਿਜਾਮੂਦੀਨ ਰੇਲਵੇ ਸਟੇਸ਼ਨ ਦੇ ਬਾਹਰ ਸਵੇਰੇ 11 ਵਜੇ ਮਿਲਣਾ। ਆਖਰੀ ਵਾਰ ਮੌਜ-ਮਸਤੀ ਵੀ ਹੋ ਜਾਵੇਗੀ।
ਗਜਾਨਨ ਰਾਤ ਨੂੰ ਹੀ ਟ੍ਰੇਨ ਤੇ ਸਵਾਰ ਹੋ ਗਿਆ ਅਤੇ 9 ਵਜੇ ਨਿਜਾਮੂਦੀਨ ਰੇਲਵੇ ਸਟੇਸ਼ਨ ਦੇ ਬਾਹਰ ਖੜ੍ਹਾ ਹੋ ਕੇ ਸੁਨੀਤਾ ਦਾ ਇੰਤਜ਼ਾਰ ਕਰਨ ਲੱਗਿਆ।
ਸੁਨੀਤਾ 10 ਵਜੇ ਦੇ ਕਰੀਬ ਉਥੇ ਆਈ। ਸੁਨੀਤਾ ਗਜਾਨਨ ਨੂੰ ਨਾਗਲੀ ਰਾਜਪੁਰ ਸਥਿਤ ਯਸ਼ ਗੈਸਟ ਹਾਊਸ ਵਿੱਚ ਲੈ ਗਈ। ਉਥੇ ਉਸਨੇ ਗਜਾਨਨ ਦੀ ਆਪਣੇ ਪਤੀ ਦੇ ਤੌਰ ਤੇ ਐਂਟਰੀ ਕਰਵਾਈ। ਸਬੂਤ ਦੇ ਤੌਰ ਤੇ ਗਜਾਨਲ ਨੇ ਆਪਣੇ ਵੋਟਰ ਆਈ ਕਾਰਡ ਦੀ ਕਾਪੀ ਦਿੱਤੀ।
ਦੋਵੇਂ ਕਮਰਾ ਨੰਬਰ 24 ਵਿੱਚ ਚਲੇ ਗਏ। ਕਮਰੇ ਵਿੱਚ ਪਹੁੰਚਦੇ ਹੀ ਸੁਨੀਤਾ ਨੇ ਦਰਵਾਜ਼ਾ ਅੰਦਰ ਤੋਂ ਲੌਕ ਕੀਤਾ ਤਾਂ ਗਜਾਨਨ ਉਸ ਨਾਲ ਲਿਪਟ ਗਿਆ। ਸੁਨੀਤਾ ਨੇ ਗਜਾਨਨ ਨੂੰ ਕਿਹਾ ਕਿ ਮੈਂ 10 ਸਾਲ ਤੋਂ ਤੁਹਾਡੀ ਸੇਵਾ ਕਰ ਰਹੀ ਹਾਂ, ਕੀ ਤੁਸੀਂ 10 ਲੱਖ ਨਹੀਂ ਛੱਡ ਸਕਦੇ।
ਛੱਡ ਦਿੰਦਾ ਪਰ ਇਸ ਦਾ ਪਤਾ ਮੇਰੇ ਘਰ ਵਾਲਿਆਂ ਨੂੰ ਲੱਗ ਗਿਆ। ਸੁਨੀਤਾ ਚੁੱਪ ਰਹੀ। ਗਜਾਨਨ ਉਸ ਤੋਂ ਆਪਣੀ ਇੱਛਾ ਪੂਰੀ ਕਰਦਾ ਰਿਹਾ। ਇਸੇ ਦੌਰਾਨ ਸੁਨੀਤਾ ਨੇ ਨਾਲ ਲਿਆਂਦਾ ਬੈਗ ਖੋਲ੍ਹਿਆ ਅਤੇ 2 ਲੀਟਰ ਲਿਮਕੇ ਦੀ ਬੋਤਲ ਕੱਢੀ, ਜਿਸ ਵਿੱਚ ਪੈਟਰੋਲ ਭਰਿਆ ਸੀ। ਗਜਾਨਨ ਆਰਾਮ ਨਾਲ ਇਕ ਪਾਸੇ ਪਿਆ ਸੀ। ਸੁਨੀਤਾ ਨੇ ਸਾਰਾ ਪੈਟਰੋਲ ਉਸ ਤੇ ਸੁੱਟ ਦਿੱਤਾ। ਗਜਾਨਨ ਦੀ ਅੱਖ ਖੁੱਲ੍ਹ ਗਈ। ਪਹਿਲਾਂ ਤਾਂ ਗਜਾਨਨ ਕੁਝ ਸਮਝ ਨਾ ਸਕਿਆ, ਪਰ ਇੰਨੇ ਨੂੰ ਸੁਨੀਤਾ ਨੇ ਮਾਚਿਸ ਨਾਲ ਤੀਲੀ ਲਗਾਈ ਅਤੇ ਉਸ ਤੇ ਸੁੱਟ ਦਿੱਤਾ। ਅੱਗ ਇੱਕਦਮ ਜ਼ੋਰ ਪਕੜੀ ਤਾਂ ਗਜਾਨਨ ਚੀਖਣ ਲੱਗਿਆ ਅਤੇ ਹਸਪਤਾਲ ਜਾ ਕੇ ਮਰ ਗਿਆ।

LEAVE A REPLY