ਸੁਪਰੀਮ ਕੋਰਟ ਨੇ ਦਿੱਤਾ ਆਦੇਸ਼ 4 ਹਫਤਿਆਂ ਦੇ ਅੰਦਰ ‘ਤਿੰਨ ਵਾਰ ਤਲਾਕ’ ‘ਤੇ ਆਪਣਾ ਜਵਾਬ ਦੇਵੇ ਕੇਂਦਰ ਸਰਕਾਰ

2ਨਵੀਂ ਦਿੱਲੀ — ਸੁਪਰੀਮ ਕੋਰਟ ਨੇ ਅੱਜ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਮੁਸਲਿਮ ਔਰਤਾਂ ਦੇ ਤਿੰਨ ਵਾਰ ਤਲਾਕ ਦੇ ਨਾਲ-ਨਾਲ ਤਲਾਕ ਅਤੇ ਗੁਜਾਰਾ ਭੱਤਾ ਦੀ ਗੱਲ ਵੀ ਸ਼ਾਮਲ ਕੀਤੀ ਹੈ। ਸੁਪਰੀਮ ਕੋਰਟ ਦੇ ਮੁੱਖੀ ਚੀਫ ਜਸਟਿਸ ਟੀ. ਐੱਸ. ਠਾਕੁਰ ਅਤੇ ਜਸਟਿਸ ਡੀ. ਵਾਈ. ਚੰਦਰਚੂੜ੍ਹ ਦੀ ਬੈਂਚ ਦੇ ਐਡਵੋਕੇਟ ਜਨਰਲ ਰਣਜੀਤ ਕੁਮਾਰ ਨੇ ਬੇਨਤੀ ਕਰ ਕੇਂਦਰ ਸਰਕਾਰ ਨੂੰ ਇਹ ਸਮਾਂ ਦਿੱਤਾ ਹੈ। ਵਿਆਹ ਮਾਮਲਿਆਂ ‘ਚ ਮੁਸਲਿਮ ਔਰਤਾਂ ਦੇ ਅਧਿਕਾਰ ਦੇ ਮੁੱਦੇ ‘ਤੇ ਨੋਟਿਸ ਲੈਂਦੇ ਹੋਏ ਸੁਪਰੀਮ ਕੋਰਟ ਨੇ ਪਟੀਸ਼ਨ ਦਾਇਰ ਕਰਨ ਦਾ ਨਿਰਦੇਸ਼ ਦਿੱਤਾ ਸੀ। ਇਸ ਦਾ ਜਵਾਬ ਦੇਣ ਲਈ ਐਡਵੋਕੇਟ ਜਨਰਲ ਨੇ ਸਮਾਂ ਮੰਗਿਆ ਸੀ। ਅਖਿਲ ਭਾਰਤੀ ਮੁਸਲਿਮ ਪਰਸਨਲ ਲਾਅ ਬੋਰਡ ਨੇ ਆਪਣੇ ਜਵਾਬ ‘ਚ ਤਿੰਨ ਵਾਰ ਤਲਾਕ ਅਤੇ ਬਹੁ-ਵਿਆਹ ਦਾ ਬਚਾਅ ਕੀਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਅਦਾਲਤਾਂ ਨੂੰ ਕੁਰਾਨ ਅਤੇ ਸ਼ਰੀਆ ਕਾਨੂੰਨ ਨਾਲ ਸੰਬੰਧਿਤ ਮੁੱਦਿਆਂ ਦੀ ਜਾਂਚ ਕਰਨ ਦਾ ਅਧਿਕਾਰ ਨਹੀਂ ਹੈ।

LEAVE A REPLY