ਰਾਜਨਾਥ ਨੇ ਕਸ਼ਮੀਰ ‘ਚ ਸ਼ਾਂਤੀ ਬਹਾਲੀ ਲਈ ਪਾਕਿ ਨਾਲ ਗੱਲਬਾਤ ਨੂੰ ਕੀਤਾ ਖਾਰਜ

4ਸ਼੍ਰੀਨਗਰ : ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਸ਼ਮੀਰ ਘਾਟੀ ‘ਚ ਸ਼ਾਂਤੀ ਬਹਾਲੀ ਲਈ ਪਾਕਿਸਤਾਨ ਦੇ ਨਾਲ ਗੱਲਬਾਤ ਨੂੰ ਅੱਜ ਖਾਰਜ ਕਰਦੇ ਹੋਏ ਕਿਹਾ ਕਿ ਇਹ ਭਾਰਤ ਦਾ ਅੰਦਰੂਨੀ ਮਾਮਲਾ ਹੈ ਅਤੇ ਇਸ ‘ਚ ਬਾਹਰੀ ਲੋਕਾਂ ਨੂੰ ਦਖਲ ਦੇਣ ਦੀ ਲੋੜ ਨਹੀਂ ਹੈ। ਰਾਜਨਾਥ ਨੇ ਪੱਤਰਕਾਰਾਂ ਨੂੰ ਕਿਹਾ ਕਿ ਸ਼ਾਂਤੀ ਬਹਾਲੀ ਲਈ ਕਸ਼ਮੀਰੀ ਲੋਕਾਂ ਦੇ ਲਈ ਨਾ ਸਿਰਫ ਸਾਡੇ ਦਰਵਾਜ਼ੇ ਹੀ ਖੁੱਲ੍ਹੇ ਹਨ ਸਗੋਂ ਖਿੜਕੀਆਂ ਵੀ ਖੁੱਲ੍ਹੀਆਂ ਹਨ। ਗ੍ਰਹਿ ਮੰਤਰੀ ਨੇ ਕਿਹਾ ਕਿ ਜਿਸ ਤਰ੍ਹਾਂ ਹੁਰੀਅਤ ਦੇ ਨੇਤਾਵਾਂ ਨੇ ਸਾਰੇ ਦਲਾਂ ਦੇ ਵਫਦ ਨਾਲ ਗੱਲਬਾਤ ਕਰਨ ਤੋਂ ਇਨਕਾਰ ਕੀਤਾ ਹੈ, ਇਸ ਨਾਲ ਸਾਫ ਜ਼ਾਹਰ ਹੁੰਦਾ ਹੈ ਕਿ ਉਨ੍ਹਾਂ ਦੇ ਦਿਲ ‘ਚ ਕਸ਼ਮੀਰੀ ਲੋਕਾਂ ਲਈ ਨਾ ਤਾਂ ਇਨਸਾਨੀਅਤ ਹੈ ਅਤੇ ਨਾ ਹੀ ਕਸ਼ਮੀਰੀਅਤ। ਵੱਖਵਾਦੀ ਇਸ ਲਈ ਗੱਲ ਨਹੀਂ ਕਰਨਾ ਚਾਹੁੰਦੇ ਹਨ ਕਿਉਂਕਿ ਉਹ ਲੋਕਤਾਂਤ੍ਰਿਕ ਨਹੀਂ ਹਨ। ਰਾਜਨਾਥ ਸਿੰਘ ਨੇ ਕਿਹਾ ਕਿ ਸਾਰੇ ਦਲਾਂ ਦੇ ਵਫਦ ਦੇ ਕੁਝ ਮੈਂਬਰਾਂ ਨੇ ਹੁਰੀਅਤ ਦੇ ਨੇਤਾਵਾਂ ਨਾਲ ਜਾ ਕੇ ਮੁਲਾਕਾਤ ਕੀਤੀ ਸੀ। ਇਸ ਦੇ ਲਈ ਨਾ ਤਾਂ ਅਸੀਂ ਸਹਿਮਤੀ ਦਿੱਤੀ ਸੀ ਅਤੇ ਨਾ ਹੀ ਮਨਾ ਕੀਤਾ। ਮੈਂ ਇਹ ਕਹਿ ਸਕਦਾ ਹਾਂ ਕਿ ਜੋ ਲੋਕ ਵੱਖਵਾਦੀਆਂ ਨੂੰ ਮਿਲ ਕੇ ਵਾਪਸ ਆਏ, ਉਨ੍ਹਾਂ ਦੀ ਸਮਝ ਨਾਲ ਇਨ੍ਹਾਂ ਨੇਤਾਵਾਂ ਨੇ ਕਸ਼ਮੀਰੀਅਤ ਅਤੇ ਇਨਸਾਨੀਅਤ ਨਹੀਂ ਦਿਖਾਈ। ਲੋਕਾਂ ਨੇ ਵੱਖਵਾਦੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਲੋਕਾਂ ਨੇ ਮਨਾ ਕਰ ਦਿੱਤਾ। ਕਸ਼ਮੀਰ ਦੇ ਮੁੱਦੇ ‘ਤੇ ਪਾਕਿਸਤਾਨ ਨਾਲ ਗੱਲਬਾਤ ਕਰਨ ਦੇ ਸਵਾਲ ‘ਤੇ ਸਿੰਘ ਨੇ ਕਿਹਾ ਕਿ ਇਹ ਭਾਰਤ ਦਾ ਅੰਦਰੂਨੀ ਮਾਮਲਾ ਹੈ, ਇਸ ਲਈ ਇਸ ਮੁੱਦੇ ‘ਤੇ ਸਰਕਾਰ ਦੇਸ਼ਵਾਸੀਆਂ ਨਾਲ ਗੱਲਬਾਤ ਕਰ ਰਹੀ ਹੈ। ਦੇਸ਼ ਦੇ ਅੰਦਰੂਨੀ ਮਾਮਲਿਆਂ ‘ਚ ਬਾਹਰੀ ਦਖਲ ਦੀ ਲੋੜ ਹੈ।

LEAVE A REPLY