ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਸਮੇਤ ਆੜ੍ਹਤੀਆਂ ਨੂੰ ਉਨ੍ਹਾਂ ਦਾ ਇਕ ਇਕ ਪੈਸਾ ਮਿਲੇਗਾ : ਅਮਰਿੰਦਰ

7ਚੰਡੀਗੜ੍ਹ  : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਆੜ੍ਹਤੀਆਂ ਨੂੰ ਭਰੋਸਾ ਦਿੱਤਾ ਹੈ ਕਿ ਕਾਂਗਰਸ ਸਰਕਾਰ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਸਮੇਤ ਉਨ੍ਹਾਂ ਦੇ ਹਿੱਤਾਂ ਦੀ ਵੀ ਰਾਖੀ ਕਰੇਗੀ। ਇਥੇ ਉਨ੍ਹਾਂ ਨੂੰ ਮਿੱਲੇ ਆੜ੍ਹਤੀਆਂ ਨੂੰ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਤੁਹਾਨੂੰ ਕਿਸਾਨਾਂ ਵੱਲ ਬਕਾਇਆ ਤੁਹਾਡਾ ਇਕ ਇਕ ਪੈਸਾ ਮਿਲੇਗਾ।
ਕੈਪਟਨ ਅਮਰਿੰਦਰ ਨੇ ਸਪੱਸ਼ਟ ਕੀਤਾ ਕਿ ਸਰਕਾਰ ਸਾਰੇ ਕਰਜੇ ਨੂੰ ਖੁਦ ਚੁੱਕ ਲਵੇਗੀ ਅਤੇ ਆੜ੍ਹਤੀਆਂ ਤੇ ਬੈਂਕਾਂ ਦੋਨਾਂ ਨੂੰ ਪੈਸਿਆਂ ਦੀ ਅਦਾਇਗੀ ਕਰੇਗੀ। ਉਨ੍ਹਾਂ ਨੇ ਕਿਹਾ ਕਿ ਕਰਜ਼ਾ ਮੁਆਫ ਕਰਨ ਬਾਰੇ ਪਾਰਟੀ ਦਾ ਮਤਲਬ ਕਿਸਾਨਾਂ ਨੂੰ ਕਰਜ਼ੇ ਦੇ ਭਾਰ ਤੋਂ ਮੁਕਤ ਕਰਨ ਸਮੇਤ ਆੜ੍ਹਤੀਆਂ ਜਾਂ ਬੈਂਕਾਂ ਵਰਗੇ ਲੈਣਦਾਰਾਂ ਦੇ ਹਿੱਤਾਂ ਦੀ ਵੀ ਰਾਖੀ ਕਰਨਾ ਹੈ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਸਪੱਸ਼ਟ ਕੀਤਾ ਕਿ ਕਿਸਾਨਾਂ ਤੇ ਆੜ੍ਹਤੀਆਂ ਦਾ ਪੀੜ੍ਹੀਆਂ ਦਾ ਇਕ ਦੂਜੇ ਨਾਲ ਰਿਸ਼ਤਾ ਹੈ ਤੇ ਕਾਂਗਰਸ ਸਰਕਾਰ ਦੋਨਾਂ ਦੇ ਰਿਸ਼ਤੇ ਦਾ ਧਿਆਨ ਰੱਖੇਗੀ।
ਉਨ੍ਹਾਂ ਨੇ ਆੜ੍ਹਤੀਆਂ ਨੂੰ ਭਰੋਸਾ ਦਿੱਤਾ ਕਿ ਕਿਸਾਨਾਂ ਨੂੰ ਆੜ੍ਹਤੀਆਂ ਦੀ ਕੀਮਤ ‘ਤੇ ਰਾਹਤ ਨਹੀਂ ਦਿੱਤੀ ਜਾਵੇਗੀ, ਜਿਨ੍ਹਾਂ ਨੂੰ ਬੀਤੇ ਦੱਸ ਸਾਲਾਂ ਦੌਰਾਨ ਬਰਾਬਰ ਦਾ ਸਹਿਣਾ ਪਿਆ ਹੈ। ਇਸ ਤੋਂ ਉਲਟ, ਆੜ੍ਹਤੀਏ ਕਰਜ਼ੇ ਦੇਣ ‘ਚ ਨਾਕਾਬਿਲ ਕਿਸਾਨਾਂ ਨਾਲ ਖੜ੍ਹਨ ਲਈ ਫਾਇਦਿਆਂ ਦੇ ਹੱਕਦਾਰ ਹਨ।

LEAVE A REPLY