ਇਸ ਸਾਲ ਅਨੁਸੂਚਿਤ ਜਾਤੀ ਦੇ ਲੋਕਾਂ ਨਾਲ ਆਪਣਾ ਜਨਮ ਦਿਨ ਮਨਾ ਸਕਦੇ ਹਨ ਮੋਦੀ

6ਗਾਂਧੀਨਗਰ— ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 17 ਸਤੰਬਰ ਨੂੰ ਆਪਣਾ 66ਵਾਂ ਜਨਮ ਦਿਨ ਗੁਜਰਾਤ ‘ਚ ਅਨੁਸੂਚਿਤ ਜਨਜਾਤੀ ਦੇ ਲੋਕਾਂ ਨਾਲ ਮਣਾਉਣਗੇ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਮੋਦੀ ਇਸ ਦੇ ਲਈ ਦਾਹੋੜ ਜਾਂ ਫਿਰ ਨਵਸਾਰੀ ਦੇ ਕੋਲ ਕਿਸੇ ਜਗ੍ਹਾ ਨੂੰ ਚੁਨਣਗੇ। ਮੋਦੀ ਨੇ ਅਜੇ ਇਸ ਬਾਰੇ ਕੋਈ ਜਾਣਕਾਰੀ ਜਾਰੀ ਨਹੀਂ ਦਿੱਤੀ ਹੈ ਪਰ ਪ੍ਰਦੇਸ਼ ਸਰਕਾਰ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਮੋਦੀ ਇਸ ਮਹੀਨੇ ਗੁਜਰਾਤ ਦਾ ਦੌਰਾ ਕਰਨ ਵਾਲੇ ਹਨ। ਇਕ ਅਧਿਕਾਰੀ ਨੇ ਦੱਸਿਆ, ਪੀ. ਐੱਮ. ਮੋਦੀ 17 ਸਤੰਬਰ ਨੂੰ ਦਾਹੋੜ ਦੇ ਕੋਲ ਜਨਜਾਤੀ ਦੇ ਲੋਕਾਂ ਦੀ ਇਕ ਵਿਸ਼ਾਲ ਸਭਾ ਨੂੰ ਸੰਬੋਧਨ ਕਰਨਗੇ। ਉਹ ਇਸ ਮੌਕੇ ‘ਤੇ ਜਨਜਾਤੀ ਕਲਿਆਣ ਦੇ ਮੁੱਦੇ ‘ਤੇ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਉਪਲੱਬਧੀਆਂ ਦੇ ਬਾਰੇ ‘ਚ ਵੀ ਦੱਸਣਗੇ। ਉਹ ਜਨਜਾਤੀ ਲੋਕਾਂ ਦੀ ਇਕ ਵੱਡੀ ਰੈਲੀ ਨੂੰ ਵੀ ਸੰਬੋਧਨ ਕਰਨਗੇ।’ ਇਸ ਤੋਂ ਬਾਅਦ 3 ਨਵੰਬਰ ਨੂੰ ਮੋਦੀ ਮਣੀ ਨਗਰ ‘ਚ ਵਿਸ਼ਵ ਕਬੱਡੀ ਟੂਰਨਾਮੈਂਟ ਦਾ ਵੀ ਉਦਘਾਟਨ ਕਰਨ ਵਾਲੇ ਹਨ।

LEAVE A REPLY