ਮੁੰਬਈ—ਰੇਲ ਮੰਤਰਾਲਾ ਆਪਣੇ ਵੱਖ-ਵੱਖ ਬੁਨਿਆਦੀ ਪ੍ਰਾਜੈਕਟਾਂ ਦੇ ਵਿੱਤ ਪੋਸ਼ਣ ਲਈ 5 ਅਰਬ ਡਾਲਰ ਦਾ ਫੰਡ ਬਣਾਉਣ ਦੇ ਪ੍ਰਸਤਾਵ ਨੂੰ ਅੰਤਿਮ ਰੂਪ ਦੇਣ ‘ਚ ਲੱਗਾ ਹੈ। ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਕਿਹਾ, ”ਮੰਤਰੀ ਮੰਡਲ ਦੀ ਮਨਜ਼ੂਰੀ ਤੋਂ ਪਹਿਲਾਂ ਪ੍ਰਸਤਾਵਿਤ 5 ਅਰਬ ਡਾਲਰ ਦੇ ਭਾਰਤੀ ਰੇਲਵੇ ਵਿਕਾਸ ਫੰਡ (ਆਰ. ਆਈ. ਡੀ. ਐੱਫ.) ਦੇ ਰਸਤੇ ‘ਚ ਕੁੱਝ ਰੁਕਾਵਟਾਂ ਸੀ, ਜਿਨ੍ਹਾਂ ਨੂੰ ਦੂਰ ਕੀਤਾ ਜਾਣਾ ਸੀ । ਅਸੀਂ ਫੰਡ ਦੇ ਗਠਨ ਨੂੰ ਲੈ ਕੇ ਲਗਭਗ ਸਾਰੇ ਕੰਮ ਕਰ ਲਏ ਹਨ ਅਤੇ ਉਮੀਦ ਹੈ ਕਿ ਅਸੀਂ ਜਲਦੀ ਹੀ ਇਸ ਨੂੰ ਮੰਤਰੀ ਮੰਡਲ ਦੇ ਸਾਹਮਣੇ ਲੈ ਜਾਵਾਂਗੇ।”
ਵਿਸ਼ਵ ਬੈਂਕ ਦੇ ਸਮਰਥਨ ਨਾਲ ਗਠਿਤ ਹੋਣ ਵਾਲੇ ਇਸ ਫੰਡ ਦੀ ਮਿਆਦ 7 ਸਾਲ ਹੋਵੇਗੀ। ਉਥੇ ਹੀ ਰੇਲਵੇ ਬੋਰਡ ਦੀ ਕਾਰਜਕਾਰੀ ਨਿਰਦੇਸ਼ਕ (ਰਿਸੋਰਸ ਮੋਬਿਲਾਈਜ਼ੇਸ਼ਨ) ਨਮਿਤਾ ਮੇਹਰੋਤਰਾ ਨੇ ਕਿਹਾ, ”ਕਰੀਬ 20 ਫ਼ੀਸਦੀ ਫੰਡ ਵਿੱਤ ਮੰਤਰਾਲਾ ਵੱਲੋਂ ਅਤੇ ਸਾਡਾ ਅੰਦਾਜ਼ਾ ਹੈ ਕਿ ਬਾਕੀ ਪੈਨਸ਼ਨ ਅਤੇ ਸੋਵਰੇਨ ਫੰਡ ਤੋਂ ਆਵੇਗਾ।” ਉਨ੍ਹਾਂ ਕਿਹਾ ਕਿ ਵਿੱਤ ਮੰਤਰਾਲਾ ਦੀ ਹਿੱਸੇਦਾਰੀ ਇਕਵਿਟੀ ਦੇ ਰੂਪ ‘ਚ ਆਵੇਗੀ । ਇੰਨਾ ਹੀ ਨਹੀਂ ਪ੍ਰਸਤਾਵਿਤ ਫੰਡ ਦੀ ਵਰਤੋਂ ਮੁੱਖ ਰੂਪ ਨਾਲ ਪ੍ਰਮੁੱਖ ਬੁਨਿਆਦੀ ਪ੍ਰਾਜੈਕਟਾਂ ‘ਚ ਨਿਵੇਸ਼ ‘ਚ ਕੀਤਾ ਜਾਵੇਗਾ।