ਹੁਸ਼ਿਆਰਪੁਰ ‘ਚ ਧਮਾਕਾ, ਦੋ ਮੌਤਾਂ

1ਹੁਸ਼ਿਆਰਪੁਰ : ਸ਼ਹਿਰ ਦੇ ਵਿੱਚੋਂ-ਵਿੱਚ ਭੰਗੀ ਚੌਂਕ ਨੇੜੇ ਧਮਾਕਾ ਹੋਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਮੁਤਾਬਕ, ਇਸ ਧਮਾਕੇ ਦੌਰਾਣ ਦੋ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਤਿੰਨ ਗੰਭੀਰ ਜ਼ਖਮੀ ਹਨ। ਧਮਾਕੇ ਵਿੱਚ ਮਰਨ ਵਾਲਿਆਂ ਵਿੱਚ ਇੱਕ ਮਹਿਲਾ ਹੈ। ਇਹ ਧਮਾਕਾ ਕਬਾੜ ਦੀ ਦੁਕਾਣ ਵਿੱਚ ਹੋਈਆ ਹੈ।
ਧਮਾਕੇ ਦੀ ਸੂਚਨਾਂ ਤੋਂ ਬਾਅਦ ਪੁਲਿਸ ਵੀ ਮੌਕੇ ‘ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਹਸਪਤਾਲ ਦਾਖਿਲ ਕਰਵਾਇਆ ਹੈ। ਪੁਲਿਸ ਮੁਤਾਬਕ ਕਬਾੜਿਏ ਦਾ ਕੰਮ ਕਰਨ ਵਾਲੇ ਇਹ ਲੋਕ ਜਿੰਦਾ ਬੰਬ ਚੁੱਕ ਲਿਆਏ ਸਨ। ਜਿਸ ਤੋਂ ਬਾਅਦ ਇਹ ਹਾਦਸਾ ਹੋਇਆ ਹੈ। ਜ਼ਿਕਰਕਯੋਗ ਹੈ ਕਿ ਹੁਸ਼ਿਆਰਪੁਰ ਦੇ ਨੇੜੇ ਆਰਮੀ ਕੈਂਪ ਚੱਲ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਉਹ ਲੋਕ ਉੱਥੋਂ ਹੀ ਜਿੰਦਾ ਬੰਬ ਚੁੱਕ ਲਿਆਏ ਸਨ।

LEAVE A REPLY