ਸਰਹੱਦ ਤੋਂ ਪਾਕਿ ਨਾਗਰਿਕ ਗ੍ਰਿਫ਼ਤਾਰ

6ਪਠਾਨਕੋਟ : ਇੱਥੋਂ ਦੀ ਭਾਰਤ-ਪਾਕਿਸਤਾਨ ਉੱਤੇ ਬੀਐਸਐਫ ਨੇ ਇੱਕ ਪਾਕਿਸਤਾਨੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਹੈ। ਪਾਕਿਸਤਾਨੀ ਨਾਗਰਿਕ ਦੀ ਗ੍ਰਿਫਤਾਰੀ ਤਾਸ਼ ਪੱਤਣ ਪੋਸਟ ਤੋਂ ਹੋਈ ਹੈ। ਮਿਲੀ ਜਾਣਕਾਰੀ ਕੌਮਾਂਤਰੀ ਸਰਹੱਦ ਪਾਰ ਕਰ ਕੇ ਪਾਕਿਸਤਾਨੀ ਨਾਗਰਿਕ 50 ਮੀਟਰ ਭਾਰਤੀ ਇਲਾਕੇ ਵਿੱਚ ਆ ਗਿਆ ਸੀ।
ਸੁਰੱਖਿਆ ਏਜੰਸੀਆਂ ਵੱਲੋਂ ਪਾਕਿਸਤਾਨੀ ਨਾਗਰਿਕ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਯਾਦ ਰਹੇ ਕਿ ਪਠਾਨਕੋਟ ਏਅਰ ਬੇਸ ਉੱਤੇ ਇਸ ਸਾਲ ਹੋਏ ਦਹਿਸ਼ਤਗਰਦ ਹਮਲੇ ਸਮੇਂ ਦੌਰਾਨ ਪਾਕਿਸਤਾਨ ਦਹਿਸ਼ਤਗਰਦ ਸਰਹੱਦ ਪਾਰ ਤੋਂ ਆਏ ਸਨ। ਹਮਲੇ ਤੋਂ ਬਾਅਦ ਸਰਹੱਦ ਉਤੇ ਸੁਰੱਖਿਆ ਪਹਿਲਾਂ ਦੇ ਮੁਕਾਬਲੇ ਕਰੜੀ ਕਰ ਦਿੱਤੀ ਗਈ ਹੈ।

LEAVE A REPLY