ਨਵੀਂ ਦਿੱਲੀ: ਪਾਕਿਸਤਾਨ ਵਿੱਚ ਅਗਵਾ ਬਦਲੇ ਫਿਰੌਤੀ ਦਾ ਇੱਕ ਅਨੌਖਾ ਮਾਮਲਾ ਸਾਹਮਣੇ ਆਇਆ ਹੈ। ਫਿਰੌਤੀ ਦੀ ਡੀਲ ਵੀ ਕਿਸੇ ਹੋਰ ਨਾਲ ਨਹੀਂ ਸਗੋਂ ਅੱਲ ਕਾਇਦਾ ਨਾਲ। ਇਹ ਡੀਲ ਹੋਈ ਹੈ ਪਾਕਿਸਤਾਨੀ ਸੈਨਾ ਦੇ ਸਾਬਕਾ ਮੁਖੀ ਅਸ਼ਫਾਕ ਪ੍ਰਵੇਜ਼ ਕਿਆਨੀ ਤੇ ਅੱਲ ਕਾਇਦਾ ਮੁਖੀ ਅੱਲ ਜਵਾਹਰ ਵਿਚਕਾਰ। ਅਸਲ ਵਿੱਚ ਅੱਲ ਕਾਇਦਾ ਨੇ ਪਾਕਿਸਤਾਨ ਸੈਨਾ ਦੇ ਸਾਬਕਾ ਮੁਖੀ ਦੇ ਬੇਟੇ ਨੂੰ ਅਗਵਾ ਕਰ ਲਿਆ। ਇਸ ਰਿਹਾਈ ਬਦਲੇ ਪਾਕਿਸਤਾਨ ਨੇ ਜਵਾਹਰੀ ਦੀਆਂ ਦੋ ਬੇਟੀਆਂਅਤੇ ਇੱਕ ਮਹਿਲਾ ਨੂੰ ਰਿਹਾਅ ਕੀਤਾ ਹੈ।
‘ਦਾ ਬਾਲਗ ਵਾਰ ਜਰਨਲ’ ਦੇ ਪੱਤਰਕਾਰ ਅੱਲ ਮਾਸਰਾ ਨੇ ਖ਼ੁਲਾਸਾ ਕੀਤਾ ਹੈ ਕਿ ਪਾਕਿਸਤਾਨ ਨੇ ਅੱਲ ਕਾਇਦਾ ਮੁਖੀ ਅੱਲ ਜਵਾਹਰੀ ਦੀਆਂ ਦੋ ਬੇਟੀਆਂ ਤੇ ਇੱਕ ਮਹਿਲਾ ਨੂੰ ਰਿਹਾਅ ਕੀਤਾ ਹੈ। ਇਸ ਦੇ ਬਦਲੇ ਸਾਬਕਾ ਸੈਨਾ ਮੁਖੀ ਅਸ਼ਫਾਕ ਪ੍ਰਵੇਜ਼ ਕਿਆਨੀ ਦੇ ਬੇਟੇ ਨੂੰ ਰਿਹਾਅ ਨੂੰ ਕੀਤਾ ਗਿਆ ਹੈ। ਕਰੀਬ ਇੱਕ ਹਫ਼ਤੇ ਪਹਿਲਾਂ ਇਹ ਅਦਲਾ ਬਦਲਾ ਹੋਈ ਹੈ। ਰਿਹਾਈ ਤੋਂ ਬਾਅਦ ਜਵਾਹਰੀ ਦੀਆਂ ਬੇਟੀਆਂ ਮਿਸਰ ਪਹੁੰਚ ਵੀ ਗਈਆਂ ਹਨ। ਦਹਿਸ਼ਤਗਰਦ ਦੀ ਦੁਨੀਆ ਵਿੱਚ ਇਹ ਹੁਣ ਤੱਕ ਦੀ ਸਭ ਤੋਂ ਅਨੋਖੀ ਡੀਲ ਹੈ।
ਹਾਲਾਂਕਿ ਪਾਕਿਸਤਾਨ ਦੇ ਕਿਸੇ ਵੀ ਮੀਡੀਆ ਨੇ ਇਸ ਦੀ ਕਵਰੇਜ ਨਹੀਂ ਕੀਤੀ ਕਿ ਸਾਬਕਾ ਸੈਨਾ ਮੁਖੀ ਦਾ ਬੇਟਾ ਅਗਵਾ ਹੋਇਆ ਹੈ। ਇਸ ਤੋਂ ਇਲਾਵਾ ਸੈਨਾ ਮੁਖੀ ਦੇ ਬੇਟੇ ਦਾ ਨਾਮ ਵੀ ਜਨਤਕ ਨਹੀਂ ਕੀਤਾ ਗਿਆ ਪਰ ਇਸ ਘਟਨਾ ਨਾਲ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਪਾਕਿਸਤਾਨ ਵਿੱਚ ਅੱਲ ਕਾਇਦਾ ਕਿਵੇਂ ਹੌਲੀ ਹੌਲੀ ਤਾਕਤਵਰ ਹੁੰਦਾ ਜਾ ਰਿਹਾ ਹੈ। ਇਸ ਤੋਂ ਇਲਾਵਾ ਪਾਕਿਸਤਾਨੀ ਸੈਨਾ ਦੀ ਮਜਬੂਰੀ ਤੋਂ ਵੀ ਇਸ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਸਈਦ ਯੂਸਫ਼ ਰਜਾ ਗਿਲਾਨੀ ਦੇ ਬੇਟੇ ਨੂੰ ਵੀ ਅੱਲ ਕਾਇਦਾ ਅਗਵਾ ਕਰ ਚੁੱਕਾ ਹੈ। ਅਮਰੀਕਾ ਦੀ ਮਦਦ ਨਾਲ ਸਾਬਕਾ ਪ੍ਰਧਾਨ ਮੰਤਰੀ ਦੇ ਬੇਟੇ ਨੂੰ ਰਿਹਾਅ ਕਰਵਾਇਆ ਸੀ।