ਦਿੱਲੀ ਦੇ ਮੈਦਾਨ ‘ਚ ਉੱਤਰਨਗੇ ਉਵੈਸੀ

7ਨਵੀਂ ਦਿੱਲੀ : ਹੈਦਰਾਬਾਦ ਤੋਂ ਬਾਅਦ ਮਹਾਰਾਸ਼ਟਰ ਤੇ ਬਿਹਾਰ ਦੇ ਸਿਆਸੀ ਮੈਦਾਨ ਵਿੱਚ ਉੱਤਰ ਚੁੱਕੀ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ ਹੁਣ ਦਿੱਲੀ ਦੀਆਂ ਚੋਣਾਂ ਵਿੱਚ ਉੱਤਰਨ ਦੀ ਤਿਆਰੀ ਵਿੱਚ ਹੈ। ਉਸ ਨੇ ਅਗਲੇ ਸਾਲ ਹੋਣ ਵਾਲੀਆਂ ਦਿੱਲੀ ਨਿਗਮ ਦੀਆਂ ਚੋਣਾਂ ਲੜਣ ਦਾ ਫੈਸਲਾ ਕੀਤਾ ਹੈ।
ਸਾਂਸਦ ਅਸਦੁਦੀਨ ਉਵੈਸੀ ਦੀ ਅਗਵਾਈ ਵਾਲੀ ਏ.ਆਈ.ਐਮ.ਆਈ.ਐਮ. ਨੇ ਐਮ.ਸੀ.ਡੀ. ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹਾਲ ਹੀ ਵਿੱਚ ਆਪਣੀ ਪ੍ਰਦੇਸ਼ ਇਕਾਈ ਦਾ ਗਠਨ ਕੀਤਾ ਹੈ। ਹੁਣ ਹੇਠਲੇ ਪੱਥਰ ‘ਤੇ ਸੰਗਠਨ ਬਣਾਉਣ ਦੀ ਤਿਆਰੀ ਹੈ। ਓਵੈਸੀ ਨੇ ਆਪਣੀ ਪਾਰਟੀ ਦੀ ਦਿੱਲੀ ਇਕਾਈ ਦਾ ਪ੍ਰਧਾਨ ਆਮ ਆਦਮੀ ਪਾਰਟੀ ਦੀ ਘੱਟ ਗਿਣਤੀ ਸ਼ਾਖਾ ਦੇ ਸਾਬਕਾ ਪ੍ਰਮੁੱਖ ਇਰਫਾਨੁੱਲਾ ਖਾਨ ਨੂੰ ਬਣਾਇਆ ਗਿਆ ਹੈ।
ਪਾਰਟੀ ਨੇ ਇਸ ਮਹੀਨੇ ਦੇ ਅਖੀਰ ਵਿੱਚ ਓਵੈਸੀ ਦੀ ਇੱਕ ਰੈਲੀ ਕਰਵਾਉਣ ਦੀ ਵੀ ਯੋਜਨਾ ਬਣਾਈ ਹੈ। ਦਿੱਲੀ ਵਿੱਚ ਪਿਛਲੇ ਸਾਲ ਦੇ ਵਿਧਾਨ ਸਭਾ ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਵੱਲੋਂ ਹਾਸ਼ੀਏ ‘ਤੇ ਕੀਤੇ ਗਏ ਇਰਫਾਨੁਲਾ ਖਾਨ ਨੇ ਹਾਲ ਹੀ ਵਿੱਚ ਏ.ਆਈ.ਐਮ.ਆਈ.ਐਮ. ਜੁਆਇਨ ਕੀਤੀ ਹੈ।

LEAVE A REPLY