ਡੈਲੀਗੇਸ਼ਨ ਦੌਰੇ ਤੋਂ ਪਹਿਲਾਂ ਭੜਕੇ ਕਸ਼ਮੀਰੀ, ਸਕੱਤਰੇਤ ਦੀ ਬਿਲਡਿੰਗ ਨੂੰ ਅੱਗ

2 - Copyਸ਼੍ਰੀਨਗਰ: ਕਸ਼ਮੀਰ ਵਿਚਲੇ ਹਾਲਾਤ ‘ਤੇ ਚਰਚਾ ਕਰਨ ਲਈ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਹੇਠ 30 ਸਾਂਸਦਾਂ ਦਾ ਆਲ ਪਾਰਟੀ ਡੈਲੀਗੇਸ਼ਨ ਐਤਵਾਰ ਨੂੰ ਸ਼੍ਰੀਨਗਰ ਪਹੁੰਚ ਗਿਆ। ਇਹ ਦੌਰਾ ਦੋ ਦਿਨ ਦਾ ਹੋਵੇਗਾ। ਹਾਲਾਤ ਸੁਧਾਰਨ ਲਈ ਡੈਲੀਗੇਸ਼ਨ ਵੱਖ-ਵੱਖ ਕਮਿਊਨਿਟੀ ਦੇ ਲੋਕਾਂ ਨੂੰ ਮਿਲੇਗਾ।
58 ਦਿਨ ਤੋਂ ਕੁਝ ਇਲਾਕਿਆਂ ਵਿੱਚ ਕਰਫਿਊ ਜਾਰੀ ਹੈ। ਸੀ.ਐਮ. ਮਹਿਬੂਬਾ ਮੁਫਤੀ ਨੇ ਡੈਲੀਗੇਸ਼ਨ ਨਾਲ ਗੱਲਬਾਤ ਕਰਨ ਲਈ ਵੱਖਵਾਦੀਆਂ ਨੂੰ ਵੀ ਸੱਦਾ ਦਿੱਤਾ ਹੈ ਪਰ ਵੱਖਵਾਦੀ ਇਸ ਦਾ ਵਿਰੋਧ ਕਰ ਰਹੇ ਹਨ। ਸ਼ੌਪੀਆਂ ਵਿੱਚ ਪ੍ਰਦਰਸ਼ਨਕਾਰੀਆਂ ਨੇ ਮਿੰਨੀ ਸਕੱਤਰੇਤ ਦੀ ਬਿਲਡਿੰਗ ਨੂੰ ਅੱਗ ਲਾ ਦਿੱਤੀ।
ਸ਼ਨੀਵਾਰ ਨੂੰ ਮਹਿਬੂਬਾ ਨੇ ਵੱਖਵਾਦੀਆਂ ਨੂੰ ਚਿੱਠੀ ਲਿਖੀ ਸੀ। ਚਿੱਠੀ ਮੁਤਾਬਕ, “ਮੈਂ ਇਹ ਪੱਤਰ ਤੁਹਾਨੂੰ ਜੰਮੂ-ਕਸ਼ਮੀਰ ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਦੀ ਪ੍ਰਧਾਨ ਦੇ ਲਿਹਾਜ਼ ਨਾਲ ਲਿਖ ਰਹੀ ਹਾਂ। ਮੇਰੀ ਤੁਹਾਨੂੰ ਬੇਨਤੀ ਹੈ ਕਿ ਸੂਬੇ ਵਿੱਚ ਆ ਰਹੇ ਆਲ ਪਾਰਟੀ ਡੈਲੀਗੇਸ਼ਨ ਨਾਲ ਗੱਲਬਾਤ ਕਰਨ ਲਈ ਸਾਰੇ ਪਹੁੰਚਣ। ਹਾਲਾਤ ਬਿਹਤਰ ਕਰਨ ਦੀ ਦਿਸ਼ਾ ਵਿੱਚ ਇੱਕ ਬਿਹਤਰ ਸ਼ੁਰੂਆਤ ਹੋਵੇਗੀ।”
ਮਹਿਬੂਬਾ ਮੁਤਾਬਕ, “ਮੈਂ ਪਾਰਟੀ ਲਾਈਨ ਤੇ ਰਾਜਨੀਤਕ ਹਾਲਾਤ ਤੋਂ ਉੱਠ ਕੇ ਇਹ ਗੱਲ ਕਹੀ ਹੈ। ਦੇਸ਼ ਦੀ ਰਾਜਨੀਤਕ ਲੀਡਰਸ਼ਿਪ ਮਸਲੇ ਦਾ ਹੱਲ ਕਰਨਾ ਚਾਹੁੰਦੀ ਹੈ। ਅਜਿਹੇ ਵਿੱਚ ਸਾਡੀ ਜਿੰਮੇਵਾਰੀ ਬਣਦੀ ਹੈ ਕਿ ਹਾਲਾਤਾਂ ਨੂੰ ਸੁਧਾਰਨ ਦੀਆਂ ਕੋਸ਼ਿਸ਼ਾਂ ਨੂੰ ਕਾਮਯਾਬ ਕਰੋ।”

LEAVE A REPLY