ਚੇਨਈ : ਤਾਮਿਲਨਾਡੂ ਵਿਧਾਨਸਭਾ ਦੇ ਸੈਸ਼ਨ ਦੌਰਾਨ ਇਥੇ ਇਕ ਮਹਿਲਾ ਪੁਲਸ ਇੰਸਪੈਕਟਰ ਨੇ ਸ਼ੁੱਕਰਵਾਰ ਨੂੰ ਆਤਮਹੱਤਿਆ ਦੀ ਕੋਸ਼ਿਸ਼ ਕੀਤੀ ਹੈ। ਪੁਲਸ ਸੂਤਰਾਂ ਮੁਤਾਬਕ ਇਸ ਮਹਿਲਾ ਨੇ ਆਪਣੇ ਉੱਪਰ ਮਿੱਟੀ ਦਾ ਤੇਲ ਪਾਇਆ ਅਤੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਪੁਲਸ ਨੇ ਉਸ ਦੀ ਇਸ ਕੋਸ਼ਿਸ਼ ਨੂੰ ਅਸਫਲ ਕਰ ਦਿੱਤਾ ਅਤੇ ਫੁਰਤੀ ਨਾਲ ਉਸ ਮਹਿਲਾ ਇੰਸਪੈਕਟਰ ਨੂੰ ਉਥੋਂ ਲੈ ਗਈ। ਇਸ ਘਟਨਾ ਨਾਲ ਉਸ ਥਾਂ ਹਫੜਾ-ਦਫੜੀ ਮੱਚ ਗਈ ਕਿਉਂਕਿ ਉਸ ਸਮੇਂ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਸੀ। ਮਹਿਲਾ ਪੁਲਸ ਇੰਸਪੈਕਟਰ ਦੀ ਇਸ ਕੋਸ਼ਿਸ਼ ਦੇ ਕਾਰਨ ਹਾਲੇ ਪਤਾ ਨਹੀਂ ਲੱਗਾ ਹੈ।